India News (ਇੰਡੀਆ ਨਿਊਜ਼), Shri Muktsar Sahib News, ਚੰਡੀਗੜ੍ਹ : ਸ੍ਰੀ ਮੁਕਤਸਰ ਸਾਹਿਬ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ 108 ਐਬੂਲੈਂਸ ਦੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਤੇ ਬੈਠ ਗਏ ਹਨ। ਭੁੱਖ ਹੜਤਾਲ ਤੇ ਬੈਠੇ ਕਰਮਚਾਰੀਆਂ ਨੇ ਕਿਹਾ ਕਿ ਕੰਪਨੀ ਜੈਡ ਐਲ ਕਰਮਚਾਰੀਆਂ ਦਾ ਸ਼ੋਸ਼ਣ ਕਰ ਰਹੀ ਹੈ।
ਜਿਸਦੇ ਚਲਦੇ ਪੰਜਾਬ ਦੇ ਵੱਖ-ਵੱਖ ਜਿਲਿਆਂ ਚੋਂ ਕਰਮਚਾਰੀ ਹੜਤਾਲ ਤੇ ਗਏ ਹੋਏ ਸਨ। ਅੱਜ ਜ਼ਿਲਾ ਮੁਕਤਸਰ ਦੇ ਕਰਮਚਾਰੀਆਂ ਵੱਲੋਂ ਹੜਤਾਲ ਤੇ ਗਏ ਕਰਮਚਾਰੀਆਂ ਦਾ ਸਮਰਥਨ ਕੀਤਾ ਗਿਆ ਹੈ।
ਭੁੱਖ ਹੜਤਾਲ ਅਨਮਿਥੇ ਸਮੇਂ ਲਈ
ਜਿਲਾ ਮੁਕਤਸਰ ਸਾਹਿਬ ਦੇ ਹੜਤਾਲ ਤੇ ਗਏ ਕਰਮਚਾਰੀਆਂ ਨੇ ਕਿਹਾ ਕਿ ਕੰਪਨੀ ਦੇ ਸ਼ੋਸ਼ਣ ਖਿਲਾਫ ਆਵਾਜ਼ ਚੁੱਕਦੇ ਹੋਏ ਕਲਮ ਛੋੜ ਅਤੇ ਭੁੱਖ ਹੜਤਾਲ ਅਨਮਿਥੇ ਸਮੇਂ ਲਈ ਕਰ ਦਿੱਤੀ ਗਈ ਹੈ। ਹੜਤਾਲੀ ਕਰਮਚਾਰੀਆਂ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਬਰਦਾਸ਼ਤ ਨਹੀਂ ਕਰਨਗੇ ਅਤੇ ਆਪਣੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕਰਨਗੇ।
ਬਿਜਲੀ ਮੁਲਾਜ਼ਮਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ
ਉਧਰ, ਜਗਰਾਉਂ ਦੇ ਬਿਜਲੀ ਮੁਲਾਜ਼ਮਾਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਚੜ ਗਿਆ ਹੈ। ਬਿਜਲੀ ਮੁਲਾਜ਼ਮ ਦਾ ਕਹਿਣਾ ਹੈ ਕਿ ਮਹਿੰਗਾਈ ਭੱਤੇ ਦੀਆਂ ਬਕਾਇਆ ਰਹਿੰਦੀਆਂ ਕਿਸ਼ਤਾਂ ਜਾਰੀ ਨਾ ਕਰਨ ਅਤੇ ਹੋਰ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਕਾਰਨ ਰੋਸ਼ ਮੁਜਾਰੇ ਕੀਤੇ ਜਾਣਗੇ।
ਬਿਜਲੀ ਮੁਲਾਜ਼ਮ ਦਾ ਕਹਿਣਾ ਹੈ ਕਿ ਸਮੁੱਚੇ ਬਿਜਲੀ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਜੇਕਰ ਮੰਗਾ ਨਾ ਮੰਨੀਆਂ ਗਈਆਂ ਤਾਂ 5 ਦਸੰਬਰ ਨੂੰ ਹੜਤਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ :Bhai Mardana Ji : ਭਾਈ ਮਰਦਾਨਾ ਜੀ ਦਾ ਅੱਜ ਅਕਾਲ ਚਲਾਨਾ ਦਿਵਸ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ