India News (ਇੰਡੀਆ ਨਿਊਜ਼), Strike Postponed, ਚੰਡੀਗੜ੍ਹ : ਪਨ ਬਸ ਅਤੇ ਪੀਆਰਟੀਸੀ ਜਥੇਬੰਦੀ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਵਿਰੁੱਧ ਚਲ ਰਹੀ ਹੜਤਾਲ ਨੂੰ ਛੇ ਦਸੰਬਰ ਤੱਕ ਮੁਲਤਵੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਮੁਲਾਜ਼ਮ ਜਥੇਬੰਦੀ ਵੱਲੋਂ ਕਿਹਾ ਗਿਆ ਹੈ ਕਿ ਕਿਲੋਮੀਟਰ ਸਕੀਮ ਬੱਸਾਂ ਵਿਰੁੱਧ ਪਿਛਲੇ ਲੰਮੇ ਸਮੇਂ ਤੋਂ ਜਥੇਬੰਦੀ ਸੰਘਰਸ਼ ਕਰ ਰਹੀ ਹੈ।
ਜਦੋਂ ਵੀ ਸਰਕਾਰ ਕਿਲੋਮੀਟਰ ਸਕੀਮ ਬੱਸਾਂ ਪ੍ਰਤੀ ਟੈਂਡਰ ਲੈ ਕੇ ਆਈ ਹੈ ਤਾਂ ਇਸ ਦਾ ਵਿਰੋਧ ਕੀਤਾ ਗਿਆ ਹੈ, ਅਤੇ ਬੱਸਾਂ ਨੂੰ ਰੋਕਿਆ ਗਿਆ ਹੈ। ਤਾਜਾ ਸੰਘਰਸ਼ ਵਿੱਚ ਵੀ ਵਰਕਰਾਂ ਦੇ ਹੌਸਲੇ ਦੀ ਜਿੱਤ ਹੋਈ ਹੈ।
ਮੈਨੇਜਮੈਂਟ ਵੱਲੋਂ ਲਿਖਤੀ ਰੂਪ ਵਿੱਚ ਭਰੋਸਾ
ਪਨ ਪਾਸ ਅਤੇ ਪੀਆਰਟੀਸੀ ਸੰਘਰਸ਼ਸ਼ੀਲ ਜਥੇਬੰਦੀ ਨੇ ਦੱਸਿਆ ਕਿ 6 ਦਸੰਬਰ ਨੂੰ ਸਰਕਾਰ ਨਾਲ ਮੀਟਿੰਗ ਤੈ ਹੋ ਚੁੱਕੀ ਹੈ। ਅਤੇ ਇਸ ਮੀਟਿੰਗ ਸਬੰਧੀ ਮੈਨੇਜਮੈਂਟ ਵੱਲੋਂ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਗਿਆ ਹੈ। ਜਿਸ ਕਾਰਨ ਹੜਤਾਲ ਨੂੰ 6 ਦਸੰਬਰ ਤੱਕ ਮੁਲਤਵੀ ਕੀਤਾ ਗਿਆ ਹੈ।
ਨਵੀਆਂ ਆਈਆਂ ਕਿਲੋਮੀਟਰ ਸਕੀਮ ਬੱਸਾਂ 6 ਦਸੰਬਰ ਤੱਕ ਨਹੀਂ ਚਲਾਈਆਂ ਜਾਣਗੀਆਂ ਅਤੇ ਹੜਤਾਲ ਸਮੇਤ ਸਮੁੱਚੇ ਐਕਸ਼ਨਾਂ ਨੂੰ ਹਾਲ ਦੀ ਘੜੀ ਮੁਲਤਵੀ ਕੀਤਾ ਗਿਆ ਹੈ।
ਬੱਸ ਸਰਵਿਸ ਨੂੰ ਰੁਟੀਨ ਵਿੱਚ
ਜਥੇਬੰਦੀ ਨੇ ਕਿਹਾ ਹੈ ਕਿ ਸਰਕਾਰ ਨਾਲ 6 ਦਸੰਬਰ ਦੇ ਤੈਅ ਹੋਈ ਮੀਟਿੰਗ ਨੂੰ ਲੈ ਕੇ ਇੱਕ ਦਸੰਬਰ ਤੋਂ ਬੱਸਾਂ ਨੂੰ ਰੂਟੀਨ ਵਿੱਚ ਚਲਾਇਆ ਜਾਵੇ। ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਜੇਕਰ 6 ਦਸੰਬਰ ਦੀ ਮੀਟਿੰਗ ਵਿੱਚ ਕੋਈ ਪੁਖਤਾ ਹੱਲ ਨਾ ਨਿਕਲਿਆ ਤਾਂ ਪਹਿਲਾਂ ਪੋਸਟਪੋਨ ਕੀਤੇ ਗਏ ਅਤੇ ਚੱਲ ਰਹੇ ਐਕਸ਼ਨਾ ਨੂੰ ਫਿਰ ਸ਼ੁਰੂ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ :The Alleged Forest Scam : ਕਥਿਤ ਜੰਗਲਾਤ ਘੁਟਾਲਾ ਮਾਮਲੇ ਚ ED ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਤੇ ਰੇਡ