Department Of Agriculture : ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ‘ਤੇ ਦਿੱਤੀ ਖੇਤੀ ਮਸ਼ੀਨਰੀ ਦੀ ਪੜਤਾਲ 08 ਦਸੰਬਰ ਨੂੰ

0
118
Department Of Agriculture

India News (ਇੰਡੀਆ ਨਿਊਜ਼), Department Of Agriculture, ਚੰਡੀਗੜ੍ਹ : ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ. ਨਗਰ ਨੇ ਦੱਸਿਆ ਕਿ ਖੇਤੀਬਾੜੀ ਮਸ਼ੀਨਾਂ ਦੀ ਭੌਤਿਕੀ ਪੜਤਾਲ ਜੋ ਮਿਤੀ 01.12.2023 ਨੂੰ ਕੀਤੀ ਜਾਣੀ ਸੀ। ਜਿਸ ਵਾਸਤੇ ਦਿਨ ਸ਼ੁੱਕਰਵਾਰ ਬਲਾਕ ਪੱਧਰ ‘ਤੇ ਸਵੇਰੇ 10:00 ਵਜੇ ਬਲਾਕ ਖਰੜ ਦੇ ਪਿੰਡ ਚੱਪੜ ਚਿੜੀ ਨੇੜੇ ਫ਼ਤਹਿ ਬੁਰਜ ਗਰਾਊਂਡ, ਬਲਾਕ ਮਾਜਰੀ ਦੇ ਪਿੰਡ ਕਾਦੀ ਮਾਜਰਾ ਨੇੜੇ ਬਾਬੇ ਦਾ ਢਾਬਾ ਅਤੇ ਬਲਾਕ ਡੇਰਾਬਸੀ ਦੇ ਪਿੰਡ ਦੱਪਰ ਦੇ ਖੇਡ ਗਰਾਊਂਡ ਵਿੱਚ ਰੱਖੀ ਗਈ ਸੀ।ਇਹ ਪੜਤਾਲ ਹੁਣ 8 ਦਸੰਬਰ ਨੂੰ ਕੀਤੀ ਜਾਵੇਗੀ।

ਪਰਾਲੀ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾਣਾ

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪਰਾਲੀ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਇਆ ਜਾਣਾ ਹੈ। ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐੱਸ.ਏ.ਐੱਸ.ਨਗਰ ਦੁਆਰਾ ਕੁੱਲ 221 ਮਸ਼ੀਨਾਂ ਵਿਅਕਤੀਗਤ ਕਿਸਾਨ, ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਸਨ। ਖੇਤੀਬਾੜੀ ਮਸ਼ੀਨਾਂ ਦੀ ਭੌਤਿਕੀ ਪੜਤਾਲ ਜੋ ਮਿਤੀ 01.12.2023 ਨੂੰ ਕੀਤੀ ਜਾਣੀ ਸੀ।

8 ਦਸੰਬਰ ਨੂੰ ਖੇਤੀਬਾੜੀ ਮਸ਼ੀਨਾਂ ਦੀ ਭੌਤਿਕੀ ਪੜਤਾਲ

ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐੱਸ.ਏ.ਐੱਸ.ਨਗਰ ਪਾਸੋਂ ਜਿਨ੍ਹਾਂ ਵਿਅਕਤੀਗਤ ਕਿਸਾਨਾਂ, ਕਿਸਾਨ ਗਰੁੱਪਾਂ, ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਨੇ ਸਬਸਿਡੀ ‘ਤੇ ਮਸ਼ੀਨਾਂ ਦੀ ਖ੍ਰੀਦ ਕੀਤੀ ਹੈ। ਉਹ ਹੁਣ 8 ਦਸੰਬਰ ਨੂੰ ਖੇਤੀਬਾੜੀ ਮਸ਼ੀਨਾਂ ਦੀ ਭੌਤਿਕੀ ਪੜਤਾਲ ਲਈ ਬਲਾਕ ਵਾਰ ਆਪਣੀਆਂ ਮਸ਼ੀਨਾਂ ਅਤੇ ਲੋੜੀਂਦੇ ਦਸਤਾਵੇਜ਼, ਜਿਵੇਂ ਕਿ ਮਸ਼ੀਨ ਦਾ ਅਸਲ ਬਿਲ, ਆਧਾਰ ਕਾਰਡ, ਬੈਂਕ ਅਕਾਊਂਟ ਦੀ ਕਾਪੀ, ਟਰੈਕਟਰ ਦੀ ਆਰ.ਸੀ. ਅਤੇ ਜ਼ਮੀਨ ਸਬੰਧੀ ਦਸਤਾਵੇਜ਼ ਲੈ ਕੇ ਪੁੱਜਣਨੂੰ ਯਕੀਨੀ ਬਣਾਇਆ ਜਾਣਾ ਹੈ।

ਇਹ ਵੀ ਪੜ੍ਹੋ :The Alleged Forest Scam : ਕਥਿਤ ਜੰਗਲਾਤ ਘੁਟਾਲਾ ਮਾਮਲੇ ਚ ED ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਤੇ ਰੇਡ

 

SHARE