India News (ਇੰਡੀਆ ਨਿਊਜ਼), Meritorious School Of Sangrur, ਚੰਡੀਗੜ੍ਹ : ਸੰਗਰੂਰ ਦੇ ਵਿੱਚ ਸਥਿਤ ਮੇਰੇਟੋਰੀਅਲ ਸਕੂਲ ਦੇ ਵਿੱਚ ਪੜ੍ਨ ਵਾਲੇ ਬੱਚਿਆਂ ਦੀ ਅਚਾਨਕ ਸਿਹਤ ਖਰਾਬ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਪੇਰੈਂਟਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲ ਰਹੀ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਬੱਚਿਆਂ ਨੂੰ ਸਹੀ ਖਾਣਾ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਅੱਜ ਬੱਚਿਆਂ ਦੀ ਸਿਹਤ ਖਰਾਬ ਹੋ ਗਈ ਅਤੇ ਉਹਨਾਂ ਨੂੰ ਹਸਪਤਾਲ ਵਿੱਚ ਐਡਮਿਟ ਕਰਵਾਉਣਾ ਪਿਆ। ਹਸਪਤਾਲ ਵਿੱਚ ਬੱਚੇ ਇਲਾਜ ਅਧੀਨ ਹਨ।
40 ਬੱਚੇ ਹਸਪਤਾਲ ਦਾਖਲ
ਸਿਵਲ ਹਸਪਤਾਲ ਸੰਗਰੂਰ ਦੇ ਐਸਐਮਓ ਕਿਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੈਰੀਟੋਰੀਅਸ ਸਕੂਲ ਦੇ ਕਰੀਬ 40 ਬੱਚੇ ਹਸਪਤਾਲ ਵਿੱਚ ਇਲਾਜ ਅਧੀਨ ਹਨ। ਬੱਚਿਆਂ ਵੱਲੋਂ ਸ਼ਿਕਾਇਤ ਦੱਸੀ ਜਾ ਰਹੀ ਹੈ ਕਿ ਉਹਨਾਂ ਨੂੰ ਉਲਟੀ ਦੀ ਸਮੱਸਿਆ ਹੈ ਅਤੇ ਪੇਟ ਦਰਦ ਹੋ ਰਿਹਾ ਹੈ। ਕਰੀਬ ਸਾਰੇ ਹੀ ਬੱਚਿਆਂ ਦੀ ਇੱਕੋ ਜਿਹੀ ਹੀ ਪ੍ਰੋਬਲਮ ਹੈ। ਹਸਪਤਾਲ ਵਿੱਚ ਦਾਖਲ ਬੱਚਿਆਂ ਦੇ ਬਲੱਡ ਟੈਸਟ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ ਸਮੱਸਿਆ ਦੇ ਕਾਰਨ ਦਾ ਪਤਾ ਚੱਲ ਸਕੇਗਾ।
ਮੈਰੀਟੋਰੀਅਸ ਸਕੂਲਾਂ ਵਿੱਚ ਜਾਂਚ
ਸੰਗਰੂਰ ਦੇ ਮੈਰੀਟੋਰੀਅਸ ਸਕੂਲ ਵਿੱਚ ਬੱਚਿਆਂ ਦੇ ਬਿਮਾਰ ਹੋਣ ਦੀ ਘਟਨਾ ਤੋਂ ਬਾਅਦ ਮੈਰੀਟੋਰੀ ਸਕੂਲ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਘਟਨਾ ਤੋਂ ਬਾਅਦ ਪੰਜਾਬ ਵਿੱਚ ਦੇ ਵੱਖ-ਵੱਖ ਜਿਲ੍ਆਂ ਵਿੱਚ ਸਥਿਤ ਮੈਰੀਟੋਰੀਅਸ ਸਕੂਲਾਂ ਵਿੱਚ ਖਾਣੇ ਸਬੰਧੀ ਅਤੇ ਹੋਰ ਸੁਵਿਧਾਵਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :Strike Postponed : ਕਿਲੋਮੀਟਰ ਸਕੀਮ ਬੱਸਾਂ ਵਿਰੁੱਧ ਚਲ ਰਹੀ ਹੜਤਾਲ ਛੇ ਦਸੰਬਰ ਤੱਕ ਮੁਲਤਵੀ