India News (ਇੰਡੀਆ ਨਿਊਜ਼), Road Accident Near Faridkot, ਚੰਡੀਗੜ੍ਹ : ਫਰੀਦਕੋਟ ਦੇ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਦੋ ਕਾਰਾਂ ਦੀ ਟੱਕਰ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕਾ ਦੀ ਡੈਡ ਬੋਡੀ ਨੂੰ ਸਿਵਲ ਹਸਪਤਾਲ ਦੇ ਵਿੱਚ ਰਖਾਇਆ ਗਿਆ ਹੈ ਅਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਕਾਰਾਂ ਦੇ ਵਿਚਕਾਰ ਹਾਦਸਾ ਤੇਜ਼ ਰਫਤਾਰ ਹੋਣ ਕਾਰਨ ਵਾਪਰਿਆ ਹੈ।
ਪਿੰਡ ਦੇ ਲੋਕ ਮੌਕੇ ਤੇ ਪਹੁੰਚੇ
ਜਾਣਕਾਰੀ ਅਨੁਸਾਰ ਹਾਦਸਾ ਬਠਿੰਡਾ – ਫਰੀਦਕੋਟ ਰੋਡ ਉੱਤੇ ਪਿੰਡ ਬੜਾ ਭਾਈਕਾ ਦੇ ਕੋਲ ਵਾਪਰਿਆ ਹੈ। ਹਾਦਸੇ ਤੋਂ ਬਾਅਦ ਪਿੰਡ ਦੇ ਲੋਕ ਮੌਕੇ ਤੇ ਪਹੁੰਚੇ ਅਤੇ ਰਾਹਤ ਦਾ ਕੰਮ ਸ਼ੁਰੂ ਕੀਤਾ। ਪਹਿਲੀ ਜਾਣਕਾਰੀ ਅਨੁਸਾਰ ਦੋਵਾਂ ਕਾਰਾਂ ਦੀ ਟੱਕਰ ਦੇ ਵਿੱਚ ਪੰਜ ਲੋਕਾਂ ਦੇ ਮੌਤ ਹੋ ਜਾਣ ਸਮਾਚਾਰ ਹੈ। ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੋਵੇਂ ਕਾਰਾਂ ਤੇ ਪਰਖੱਚੇ ਉੜ ਗਏ।
ਹਾਦਸਾ ਤੇਜ਼ ਰਫਤਾਰ ਹੋਣ ਕਾਰਨ ਵਾਪਰਿਆ
ਸਥਾਨਕ ਪੁਲਿਸ ਨੇ ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਹਿਲੀ ਜਾਂਚ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਹਾਦਸਾ ਤੇਜ਼ ਰਫਤਾਰ ਹੋਣ ਕਾਰਨ ਵਾਪਰਿਆ ਹੈ। ਹਾਦਸਾ ਗ੍ਰਸਤ ਕਾਰਾਂ ਦੇ ਸਵਰਾਂ ਬਾਰੇ ਇਹ ਸਪਸ਼ਟ ਨਹੀਂ ਹੋ ਸਕਿਆ ਉਹ ਕਿੱਥੋਂ ਦੇ ਰਹਿਣ ਵਾਲੇ ਸਨ ਅਤੇ ਕਿੱਥੇ ਜਾ ਰਹੇ ਸਨ। ਮਾਮਲੇ ਨੂੰ ਲੈ ਕੇ ਸਥਾਨਕ ਪੁਲਿਸ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ :Prevention Of Noise Pollution : ਸ਼ੋਰ ਪ੍ਰਦੂਸ਼ਣ ਦੀ ਰੋਕਥਾਮ ਲਈ ਡੀਸੀ ਨੇ ਕੀਤਾ ਟੀਮਾਂ ਦਾ ਗਠਨ
ਇਹ ਵੀ ਪੜ੍ਹੋ :Harjot Singh Bains : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਅੱਜ ਮਿਸ਼ਨ 100 ਪ੍ਰਤੀਸ਼ਤ ਲਾਂਚ