India News (ਇੰਡੀਆ ਨਿਊਜ਼), Minister Of Agriculture, ਚੰਡੀਗੜ੍ਹ : ਪੰਜਾਬ ਸਰਕਾਰ ਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕਿਹਾ ਹੈ ਕਿ ਜੇਲਾਂ ਦਾ ਡਰ ਉਹਨਾਂ ਨੂੰ ਹੈ ਜੋ ਗਲਤ ਕੰਮ ਕਰਦੇ ਹਨ। ਅਸੀਂ ਨਾ ਗਲਤ ਕੰਮ ਕਰਦੇ ਹਾਂ ਅਤੇ ਨਾ ਹੀ ਸਾਨੂੰ ਜੇਲਾਂ ਦਾ ਡਰ ਹੈ। ਗੁਰਮੀਤ ਸਿੰਘ ਖੁੱਡੀਆਂ ਨੇ ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ ਦਾ ਜਵਾਬ ਦਿੰਦਿਆਂ ਦਿੱਤਾ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਪਾਰਦਰਸ਼ੀ ਸਰਕਾਰ ਹੈ ਅਤੇ ਅਸੀਂ ਪਾਰਦਰਸ਼ੀ ਢੰਗ ਨਾਲ ਹੀ ਕੰਮ ਕਰ ਰਹੇ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਅਫਸੋਸ ਹੈ ਕਿ ਪੰਥਕ ਪਾਰਟੀ ਦੇ ਪ੍ਰਧਾਨ ਵੱਲੋਂ ਹਲਕੇ ਦਰਜੇ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।
ਅਸੀਂ ਪੂਰੀ ਮਿਹਨਤ ਕੀਤੀ
4 ਸੂਬਿਆਂ ਦੇ ਵਿਧਾਨ ਸਭਾ ਇਲੈਕਸ਼ਨ ਉੱਤੇ ਬੋਲਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ। ਅਸੀਂ ਪੂਰੀ ਮਿਹਨਤ ਕੀਤੀ ਸੀ। ਲੇਕਿਨ ਉਸ ਦਾ ਫਲ ਨਹੀਂ ਮਿਲਿਆ। ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਸਾਡੀ ਪਾਰਟੀ ਨਵੀਂ ਹੈ ਅਤੇ ਅਸੀਂ 100 ਸਾਲ ਪੁਰਾਣੀਆਂ ਪਾਰਟੀਆਂ ਨਾਲ ਟੱਕਰ ਲੈ ਰਹੇ ਹਾਂ। ਆਣ ਵਾਲੇ ਸਮੇਂ ਵਿੱਚ ਅਸੀਂ ਜਰੂਰ ਕਾਮਯਾਬ ਹੋਵਾਂਗੇ ਇਸ ਲਈ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ
ਹਰ ਇੱਕ ਗਰੰਟੀ ਪੂਰੀ ਕੀਤੀ ਜਾਵੇਗੀ
ਇੱਕ ਸਮਾਗਮ ਦੌਰਾਨ ਬਠਿੰਡਾ ਪੁੱਜੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92ਉਮੀਦਵਾਰਾਂ ਤੇ ਵਿਸ਼ਵਾਸ ਜਤਾਇਆ ਸੀ। ਲੋਕਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਹੀ ਹੈ। ਲੋਕਾਂ ਨੂੰ ਸੁੱਖ ਸੁਵਿਧਾਵਾਂ ਪ੍ਰਦਾਨ ਕਰਨ ਅਤੇ ਲੋਕਾਂ ਨਾਲ ਗਰੰਟੀ ਦੇ ਰੂਪ ਵਿੱਚ ਕੀਤੇ ਹੋਏ ਵਾਅਦਿਆਂ ਨੂੰ ਹਰ ਹਾਲ ਪੂਰਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ :Case Filed Against Sarpanch : ਪਿੰਡ ਕਲੋਲੀ ਜੱਟਾਂ ਦੇ ਸਰਪੰਚ ਸਮੇਤ 5 ਖਿਲਾਫ ਕੇਸ ਦਰਜ, ਪੰਚਾਇਤੀ ਜਮੀਨ ਵੇਚਣ ਦਾ ਦੋਸ਼