India News (ਇੰਡੀਆ ਨਿਊਜ਼), BJP’s Victory, ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੀ 3 ਪ੍ਰਾਂਤਾਂ (ਰਾਜਸਥਾਨ ,ਮੱਧਪ੍ਰਦੇਸ਼ ਅਤੇ ਛਤੀਸਗੜ੍ਹ )’ਚ ਪੂਰਨ ਬੁਹਮਤ ਨਾਲ ਸਰਕਾਰ ਬਨਣ ਦੀ ਖੁਸ਼ੀ ਦਾ ਜਸ਼ਨ ਸਮੁੱਚੇ ਪੰਜਾਬ ਵਿੱਚ ਬੀਜੇਪੀ ਆਗੂਆਂ ਅਤੇ ਵਰਕਰਾਂ ਵੱਲੋਂ ਮਨਾਇਆ ਗਿਆ ਬੀਜੇਪੀ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਬਨੂੜ ਵਿੱਚ ਹਰਜੀਤ ਸਿੰਘ ਗਰੇਵਾਲ (ਰਾਸ਼ਟਰੀ ਕਾਰਜਕਾਰਨੀ ਮੈਂਬਰ) ਦੀ ਅਗਵਾਈ ਵਿਚ ਭਾਜਪਾ ਵਰਕਰਾਂ ਨਾਲ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ਹਰਜੀਤ ਗਰੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਦੇ ਚਹੇਤਾ ਨੇਤਾ ਹਨ। 3 ਪਰਦੇਸਾਂ ਵਿੱਚ ਬੀਜੇਪੀ ਨੂੰ ਮਿਲਿਆ ਬਹੁਮਤ ਇਸ ਗੱਲ ਦਾ ਪ੍ਰਮਾਣ ਹੈ ਕਿ ਲੋਕ ਜਨ -ਕਲਿਆਣ ਨੀਤੀਆਂ ਤੋਂ ਪ੍ਰਭਾਵਿਤ ਹਨ।
ਪਟਿਆਲਾ ਚ ਬੀਜੇਪੀ ਦੀ ਕਾਨਫਰਸ
ਭਾਰਤੀ ਜਨਤਾ ਪਾਰਟੀ ਦੀ ਹੋਈ ਵੱਡੀ ਜਿੱਤ ਨੂੰ ਲੈ ਕੇ ਅੱਜ ਪਟਿਆਲਾ ਦੇ ਮੋਦੀ ਮਹਿਲ ਵਿਖੇ ਭਾਰਤੀ ਜਨਤਾ ਪਾਰਟੀ ਦੀ ਪ੍ਰੈਸ ਕਾਨਫਰੰਸ ਹੋਈ। ਜਿਸ ਵਿੱਚ ਮੁੱਖ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਪਰਮਿੰਦਰ ਬਰਾੜ ਅਤੇ ਪੰਜਾਬ ਮੀਤ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਗੱਲਬਾਤ ਦੌਰਾਨ ਜਨਰਲ ਸਕੱਤਰ ਪੰਜਾਬ ਪਰਮਿੰਦਰ ਬਰਾੜ ਨੇ ਕਿਹਾ ਕਿ ਹੁਣ ਸਾਰੇ ਲੋਕ ਇਹਨਾਂ ਦੇ ਝੂਠੇ ਵਾਅਦਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਜੁੜਨਾ ਚਾਹੁੰਦੇ। ਕਿਉਂਕਿ ਜੋ ਇਹਨਾਂ ਨੇ ਪੰਜਾਬ ਦੇ ਨਾਲ ਕੀਤਾ ਹੈ ਉਹ ਕਿਸੇ ਵੀ ਰਾਜ ਦੇ ਲੋਕ ਆਪਣੇ ਨਾਲ ਨਹੀਂ ਕਰਵਾਉਣਾ ਚਾਹੁੰਦੇ। ਇਸੇ ਕਰਕੇ ਉਨਾਂ ਨੇ ਨਰਿੰਦਰ ਮੋਦੀ ਨੂੰ ਚੁਣਿਆ ਹੈ।
ਜਲੰਧਰ ‘ਚ BJP ਵਰਕਰਾਂ ‘ਚ ਖੁਸ਼ੀ ਦਾ ਮਾਹੌਲ
ਭਾਜਪਾ ਦੀ ਜਿੱਤ ‘ਤੇ ਜਲੰਧਰ ‘ਚ ਵੀ ਭਾਜਪਾ ਵਰਕਰਾਂ ‘ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਪਾਰਟੀ ਵਰਕਰਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਪਟਾਕੇ ਚਲਾਏ ਗਏ। ਢੋਲ ਦੀ ਤਾਜ ਤੇ ਲੱਡੂ ਵੰਡੇ ਗਏ। ਭਾਜਪਾ ਆਗੂ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੀ ਜਿੱਤ ਹੈ। ਅੱਜ ਭਾਜਪਾ ਨੂੰ ਜਿਤਾ ਕੇ ਜਨਤਾ ਨੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਉਹ ਨਰਿੰਦਰ ਮੋਦੀ ਨੂੰ ਕਿੰਨਾ ਪਸੰਦ ਕਰਦੇ ਹਨ। ਅਤੇ ਜਨਤਾ ਨੇ ਇਹ ਵੀ ਸਮਝ ਲਿਆ ਹੈ ਕਿ ਭਾਰਤ ਨੂੰ ਜੇਕਰ ਕੋਈ ਚਲਾ ਸਕਦਾ ਹੈ ਤਾਂ ਉਹ ਭਾਜਪਾ ਦੀ ਸਰਕਾਰ ਹੈ।
ਇਹ ਵੀ ਪੜ੍ਹੋ :Case Filed Against Sarpanch : ਪਿੰਡ ਕਲੋਲੀ ਜੱਟਾਂ ਦੇ ਸਰਪੰਚ ਸਮੇਤ 5 ਖਿਲਾਫ ਕੇਸ ਦਰਜ, ਪੰਚਾਇਤੀ ਜਮੀਨ ਵੇਚਣ ਦਾ ਦੋਸ਼