Panchayat Elections : ਪੰਚਾਇਤੀ ਚੋਣਾਂ ਦਾ ਸ਼ੈਡਿਊਲ ਜਾਰੀ ਨਾ ਕਰਨ ਨੂੰ ਲੈ ਕੇ HC ਨੇ ਸਖਤੀ ਵਿਖਾਈ

0
118
Panchayat Elections

India News (ਇੰਡੀਆ ਨਿਊਜ਼), Panchayat Elections, ਚੰਡੀਗੜ੍ਹ : ਪੰਚਾਇਤੀ ਚੋਣਾਂ ਦਾ ਸ਼ੈਡਿਊਲ ਜਾਰੀ ਨਾ ਕਰਨ ਨੂੰ ਲੈ ਕੇ ਹੁਣ ਹਾਈਕੋਰਟ ਨੇ ਸਖਤੀ ਵਿਖਾਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਚੋਣ ਕਮਿਸ਼ਨ ਨੂੰ ਜੁਰਮਾਨਾ ਲਾਇਆ ਗਿਆ। ਹਾਈਕੋਰਟ ਵੱਲੋਂ ਚੋਣ ਕਮਿਸ਼ਨ ਨੂੰ 50 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਿਰਦੇਸ਼ ਦਿੱਤੇ ਨੇ ਪਿਛਲੇ ਹੁਕਮਾਂ ਦੀ ਪਾਲਣਾ ਲਈ ਇੱਕ ਹਫਤੇ ਦਾ ਸਮਾਂ ਵੀ ਦਿੱਤਾ ਗਿਆ। ਹਾਈ ਕੋਰਟ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਸਮਾਰਨੀ ਲਾਗੂ ਕਰੇ। ਇਸ ਤੋਂ ਇਲਾਵਾ ਹਾਈਕੋਰਟ ਨੇ ਸਖਤ ਰੁਖ ਇਖਤਿਆਰ ਕਰਦਿਆਂ ਇਹ ਵੀ ਕਿਹਾ ਕਿ ਚੋਣਾਂ ਕਰਵਾਓ ਨਹੀਂ ਤਾਂ ਸਜ਼ਾ ਭੁਗਤਣ ਲਈ ਤਿਆਰ ਰਹੋ।

ਬੈਂਚ ਨੇ ਕਰੜੀ ਫਟਕਾਰ ਲਗਾਈ

ਪ੍ਰਾਪਤ ਜਾਣਕਾਰੀ ਅਨੁਸਾਰ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਨੇ ਆ ਕੇ ਫਿਰ ਇੱਕ ਹਫਤੇ ਦਾ ਟਾਈਮ ਮੰਗਿਆ ਹੈ। ਜਿਸ ਤੇ ਕਰੜੇ ਹੱਥੀ ਲੈਂਦਿਆਂ ਮਾਨਯੋਗ ਰਾਜਬੀਰ ਸਰਾਵਤ ਜੱਜ ਸਾਹਿਬ ਦਾ ਬੈਂਚ ਨੇ ਕਰੜੀ ਫਟਕਾਰ ਲਗਾਈ ਹੈ।

ਹਾਈ ਕੋਰਟ ਵੱਲੋਂ ਕਿਹਾ ਗਿਆ ਹੈ ਕਿ ਇੱਕ ਹਫਤੇ ਦੇ ਵਿੱਚ ਜਾਂ ਤਾਂ ਜਿਹੜਾ ਇਲੈਕਸ਼ਨ ਦਾ ਸਕੈਚੂਅਲ ਆ ਉਹ ਲਿਆਂਦਾ ਜਾਵੇ, ਜਿਹੜੇ ਪਿਛਲੇ ਆਰਡਰ ਦਾ ਕੰਪਲਾਈ ਕੀਤੇ ਜਾਣ ਜਾਂ ਫਿਰ ਕੰਟੈਪਟ ਆਫ ਕੋਰਟ ਦੇ ਤਹਿਤ ਉਹ ਤਿਆਰ ਰਹਿਣ। ਹਾਈਕੋਰਟ ਵੱਲੋਂ ਚੋਣ ਕਮਿਸ਼ਨ ਨੂੰ 50 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ।

ਇਹ ਵੀ ਪੜ੍ਹੋ :Sandeep Pathak : ਪੰਜਾਬ ਤੋਂ ਰਾਜਸਭਾ ਦੇ ਮੈਂਬਰ ਸੰਦੀਪ ਪਾਠਕ ਨੇ ਪਰਾਲੀ ਤੇ ਮੁੱਦਾ ਚੁੱਕਿਆ

 

SHARE