India News (ਇੰਡੀਆ ਨਿਊਜ਼), Attack On Congress Leader’s House, ਚੰਡੀਗੜ੍ਹ : ਕੁਰਾਲੀ ਚ ਕਾਂਗਰਸੀ ਆਗੂ ਦੇ ਘਰ ਅਣਪਛਾਤਿਆਂ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਮੌਕੇ ਤੇ ਪਿਸਟਲ ਲੋਕ ਹੋਣ ਕਾਰਨ ਹਮਲਾਵਰ ਨੌਜਵਾਨ ਫਾਇਰਿੰਗ ਨਹੀਂ ਕਰ ਸਕੇ। ਪਰ ਹਮਲਾਵਰ ਨੌਜਵਾਨ ਕਾਂਗਰਸੀ ਆਗੂ ਕਮਲਜੀਤ ਸਿੰਘ ਚਾਵਲਾ ਦੇ ਘਰ ਬਾਹਰ ਧਮਕੀ ਵਾਲੀ ਚਿੱਠੀ ਅਤੇ ਪਿਸਟਲ ਦੇ ਰੋਂਦ ਸੁੱਟ ਕੇ ਨੌਜਵਾਨ ਫਰਾਰ ਹੋ ਗਏ।
ਕਮਲਜੀਤ ਸਿੰਘ ਚਾਵਲਾ ਨੂੰ ਪਹਿਲਾਂ ਵੀ ਗੈਂਗਸਟਰ ਵੱਲੋਂ ਧਮਕੀ ਦਿੱਤੀ ਗਈ ਸੀ। ਤਾਜ਼ਾ ਘਟਨਾ ਨੂੰ ਲੈ ਕੇ ਪੁਲਿਸ ਵੱਲੋਂ ਸੀਸੀ ਟੀਵੀ ਦੇ ਆਧਾਰ ਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
ਮਾਮਲੇ ਨੂੰ ਲੈ ਕੇ ਤਫਤੀਸ਼ ਜਾਰੀ
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਮਲਜੀਤ ਚਾਵਲਾ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਉਹਨਾਂ ਨੂੰ ਧਮਕੀ ਮਿਲੀ ਸੀ ਅਤੇ ਇਸ ਸਬੰਧ ਦੇ ਵਿੱਚ ਆਡੀਓ ਵੀ ਸੁਣੀ ਸੀ। ਇਹ ਮਾਮਲਾ ਪ੍ਰੋਸੈਸ ਦੇ ਵਿੱਚ ਚੱਲ ਰਿਹਾ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਫੇਰ ਸਵੇਰੇ ਕਮਲਜੀਤ ਚਾਵਲਾ ਦਾ ਫੋਨ ਆਇਆ। ਅਣਪਛਾਤੇ ਵਿਅਕਤੀਆਂ ਵੱਲੋਂ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :Harchand Singh Burst : ਜਿਣਸਾਂ ਦੀ ਗੁਣਵੱਤਾ ਦੀ ਜਾਂਚ ਲਈ ਮੰਡੀਆਂ ਵਿੱਚ ਜਲਦ ਲੱਗਣਗੀਆਂ ਮਸ਼ੀਨਾਂ : ਬਰਸਟ