Lal Chand Kataru Chak : ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂ ਚੱਕ ਵੱਲੋਂ ਪਠਾਨਕੋਟ’ ਚ ਉਦਘਾਟਨ ਦਾ ਬੀਜੇਪੀ ਵੱਲੋਂ ਵਿਰੋਧ

0
109
Lal Chand Kataru Chak

India News (ਇੰਡੀਆ ਨਿਊਜ਼), Lal Chand Kataru Chak, ਚੰਡੀਗੜ੍ਹ : ਖਬਰ ਪਠਾਨਕੋਟ ਤੋਂ ਹੈ। ਪਠਾਨਕੋਟ ਦੇ ਸਵਿਮਿੰਗ ਪੂਲ ਦੇ ਐਕਸਟੈਂਸ਼ਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਭਾਜਪਾ ਦੇ ਵੱਲੋਂ ਇਸ ਮਸਲੇ ਬਾਬਤ ਪ੍ਰਦਰਸ਼ਨ ਕੀਤਾ ਗਿਆ ਤਾਂ ਦੂਜੇ ਪਾਸੇ ਕੈਬਨਟ ਮੰਤਰੀ ਦੇ ਵੱਲੋਂ ਸਵਿਮਿੰਗ ਪੂਲ ਦਾ ਉਦਘਾਟਨ ਕੀਤਾ ਗਿਆ ਸੀ। ਅਸ਼ਵਨੀ ਸ਼ਰਮਾ ਨੇ ਜਿੱਥੇ ਪਠਾਨਕੋਟੀਆਂ ਦੇ ਅਪਮਾਨ ਕਰਨ ਵਰਗੇ ਸਰਕਾਰ ਤੇ ਗੰਭੀਰ ਇਲਜ਼ਾਮ ਲਾਏ ਤਾਂ ਉੱਥੇ ਹੀ ਕੈਬਨਟ ਮੰਤਰੀ ਦੀ ਦਲੀਲ ਹੈ ਕਿ ਭਾਜਪਾ ਦੇ ਹੱਥਾਂ ਚੋਂ ਪੰਜਾਬ ਦੀ ਰਾਜਨੀਤਿਕ ਜਮੀਨ ਖਿਸਕਦੀ ਜਾ ਰਹੀ ਹੈ।

ਪਠਾਨਕੋਟ ਵਾਸੀਆਂ ਦਾ ਅਪਮਾਨ

ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਸਰਕਾਰ ਸੰਵਿਧਾਨ ਦੀ ਦੁਹਾਈ ਦਿੰਦੀ ਹੈ, ਪਰ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੇ ਅਨੁਸਾਰ ਨਹੀਂ ਚੱਲਦੀ। ਵਿਰੋਧੀ ਧਿਰ ਦੇ 12 ਐਮਸੀ ਇਥੇ ਮੌਜੂਦ ਖੜੇ ਨੇ ਜਿਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਪਰ ਇਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੈਨੂੰ ਇਹ ਰੂਲ ਕੋਈ ਦੱਸ ਦੇਣ ਕਿ ਮੈਨੂੰ ਨਹੀਂ ਬੁਲਾਣਾ, ਮੈਨੂੰ ਇਹ ਦੱਸ ਦੇਣ ਕਿ ਜਿਹੜੀ ਪੱਟੀ ਲਗਾਈ ਹੈ ਉਥੇ ਨਾਮ ਨਹੀਂ ਲਿਖਣਾ, ਮੈਨੂੰ ਨਾਮ ਦਾ ਕੋਈ ਲੈਣਾ ਦੇਣਾ ਨਹੀਂ।

ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਬਨਟ ਮੰਤਰੀ ਕਟਾਰੂ ਚੱਕ ਨੇ ਇਹ ਪਠਾਨਕੋਟੀਆਂ ਦਾ ਅਪਮਾਨ ਕੀਤਾ ਹੈ। ਇਹ ਉਹਨਾਂ ਲੋਕਾਂ ਦਾ ਅਪਮਾਨ ਹੈ ਜਿਨਾਂ ਨੇ ਜਨਤੰਤਰ ਦੇ ਅੰਦਰ ਆਪਣੇ ਵੋਟ ਦਾ ਇਸਤੇਮਾਲ ਕਰਕੇ ਮੈਨੂੰ ਵੀ ਨਾਇਕ ਬਣਾਇਆ। ਮੈਂ ਵੀ ਮੈਂ ਆਪਣੇ ਲਈ ਨਹੀਂ ਆਇਆ, ਮੈਂ ਪਠਾਨਕੋਟ ਦੇ ਲੋਕਾਂ ਨੂੰ ਜਗਾਣ ਆਇਆ।

ਦੋ ਵੱਡੀਆਂ ਨਿਆਮਤਾਂ ਪਠਾਨਕੋਟ ਦੀ ਝੋਲੀ

ਦੂਜੇ ਪਾਸੇ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਅੱਜ ਬਹੁਤ ਵੱਡੀਆਂ ਦੋ ਨਿਆਮਤਾਂ ਪਠਾਨਕੋਟ ਦੇ ਲੋਕਾਂ ਨੂੰ ਉਹਨਾਂ ਦੀ ਝੋਲੀ ਚ ਪੈ ਗਈਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜਿਵੇਂ ਪੰਜਾਬ ਨੂੰ ਹਰ ਪੱਖ ਤੋਂ ਚਾਹੇ ਪੰਜਾਬ ਦਾ ਸਭਿਆਚਾਰਕ ਪੱਖ ਹੋਵੇ,ਪੰਜਾਬ ਦਾ ਇਕਨੋਮਿਕਲੀ ਪੱਖ ਹੋਵੇ, ਚਾਹੇ ਕੋਈ ਪ੍ਰਸ਼ਾਸਨਿਕ ਲੋੜਾਂ ਦੀ ਰਿਕੁਾਇਰਮੈਂਟ ਦਾ ਸਵਾਲ ਹੋਵੇ, ਲਗਾਤਾਰ ਹਰ ਪੱਖ ਤੋਂ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੰਕਲਪ ਨੂੰ ਪੂਰਾ ਕੀਤਾ ਜਾ ਰਿਹਾ ਹੈ।

ਭਾਜਪਾ ਨੂੰ ਚਾਹੀਦਾ ਸਵਾਗਤ ਕਰਨ

ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਅੱਜ ਦੋ ਵੱਡੀਆਂ ਨਿਆਮਤਾਂ ਪਠਾਨਕੋਟ ਵਾਸੀਆਂ ਦੀ ਝੋਲੀ ਪਾਈਆਂ ਗਈਆਂ ਹਨ। 1ਕਰੋੜ 26 ਲੱਖ ਦੀ ਲਾਗਤ ਨਾਲ ਸਵਿਮਿੰਗ ਪੋਲ ਤਿਆਰ ਕਰਵਾਇਆ ਗਿਆ ਹੈ ਜਿੱਥੇ ਕਾਰਪੋਰੇਸ਼ਨ ਦੀਆਂ ਅਕਸਰ ਮੀਟਿੰਗਾਂ ਹੁੰਦੀਆਂ ਹਨ। ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਇੱਕ ਮੀਟਿੰਗ ਦੇ ਦੌਰਾਨ ਮੁੱਦਾ ਧਿਆਨ ਦੇ ਵਿੱਚ ਆਇਆ ਸੀ ਕਿ ਮਹਿਲਾ ਕੌਂਸਲਰਾਂ ਨੂੰ ਇੱਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਲੈ ਕੇ ਡੀਸੀ ਦੇ ਨਾਲ ਗੱਲਬਾਤ ਕੀਤੀ ਗਈ। 80 ਲੱਖ ਦੀ ਲਾਗ ਦੇ ਨਾਲ ਰੈਨਵੇਟ ਕਰਾ ਕੇ ਲੋਕਾਂ ਦੇ ਸਪੁਰਦ ਕੀਤਾ ਗਿਆ ਹੈ। ਭਾਜਪਾ ਨੂੰ ਇਸ ਦਾ ਵਿਰੋਧ ਕਰਨ ਦੀ ਜਗ੍ਹਾ ਸਵਾਗਤ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ :Attack On Congress Leader’s House : ਕਾਂਗਰਸੀ ਆਗੂ ਦੇ ਘਰ ਹਮਲੇ ਦੀ ਕੋਸ਼ਿਸ਼ ਪੁਲਿਸ ਵੱਲੋਂ ਤਫਤੀਸ਼ ਜਾਰੀ

 

SHARE