India News (ਇੰਡੀਆ ਨਿਊਜ਼), Bharat Sankalp Yatra, ਚੰਡੀਗੜ੍ਹ : BJP ਵੱਲੋਂ ਭਾਰਤ ਸੰਕਲਪ ਯਾਤਰਾ ਰਾਸ਼ਟਰੀ ਪੱਧਰ ਦਾ ਪ੍ਰੋਗਰਾਮ ਅੱਜ ਪਟਿਆਲਾ ਦੇ ਵਿੱਚ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰੀ ਸਨਮੁੱਖ ਮਾਂਡਲੀਆ ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਰਹਿਣਗੇ, ਜਦੋਂ ਕਿ ਸੰਸਦ ਪਟਿਆਲਾ ਮਹਾਰਾਣੀ ਪਰਨੀਤ ਕੌਰ (Member of Parliament Maharani Parneet Kaur) ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨਗੇ। ਮਹਾਰਾਣੀ ਪਰਨੀਤ ਕੌਰ ਦੀ ਸ਼ਮੂਲੀਅਤ ਨੇ ਰਾਜਨੀਤੀਕ ਗਲਿਆਰਾਂ ਵਿੱਚ ਇੱਕ ਵਾਰ ਫੇਰ ਚਰਚਾ ਛੇੜ ਦਿੱਤੀ ਹੈ ਕਿ ਆਖਿਰ ਉਹ ਕਾਂਗਰਸ ਦੇ ਹਨ ਜਾਂ ਫਿਰ ਬੀਜੇਪੀ ਦਾ ਹਿਸਾ।
ਅਕਸਰ ਨਜ਼ਰ ਆਉਂਦੇ ਹਨ ਬੀਜੇਪੀ ਦੇ ਪ੍ਰੋਗਰਾਮਾਂ’ ਚ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪਰਨੀਤ ਕੌਰ ਪਟਿਆਲਾ ਹਲਕੇ ਤੋਂ ਸੰਸਦ ਮੈਂਬਰ ਹਨ। ਅਕਸਰ ਬੀਜਪੀ ਦੇ ਪ੍ਰੋਗਰਾਮ ਚ ਉਹ ਨਜ਼ਰ ਆਉਂਦੇ ਹਨ। ਮਹਾਰਾਣੀ ਪਰਨੀਤ ਕੌਰ ਦੀ ਬੀਜੇਪੀ ਦੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਵੱਲੋਂ ਵੱਲੋਂ ਕਾਫੀ ਹੱਲਾ ਬੋਲਿਆ ਗਿਆ ਸੀ। ਲੇਕਿਨਪਰ ਸ਼ਾਹੀ ਪਰਿਵਾਰ ਨੇ ਵੜਿੰਗ ਨੂੰ ਟਿੱਚ ਨਾ ਜਾਣਿਆ ਅਤੇ ਪੰਜਾਬ ਕਾਂਗਰਸ ਵੀ ਮਹਾਰਾਣੀ ਪਰਨੀਤ ਕੌਰ ਨੂੰ ਲੈ ਕੇ ਕਿਸੇ ਸਟੈਂਡ ਤੇ ਨਾ ਪਹੁੰਚ ਸਕੀ। ਹਾਲਾਂਕਿ ਕਾਂਗਰਸ ਵੱਲੋਂ ਮਹਾਰਾਣੀ ਪਰਨੀਤ ਕੌਰ ਖਿਲਾਫ ਸ਼ੋਕੇਸ ਨੋਟਿਸ ਵੀ ਜਾਰੀ ਕੀਤਾ ਗਿਆ ਸੀ।
ਪਟਿਆਲਾ ਵਿੱਚ ਭਾਰਤ ਸੰਕਲਪ ਯਾਤਰਾ
ਬੀਜੇਪੀ ਵੱਲੋਂ ਪੂਰੇ ਭਾਰਤ ਵਿੱਚ ਭਾਰਤ ਸੰਕਲਪ ਯਾਤਰਾ ਪ੍ਰੋਗਰਾਮ ਦੇ ਤਹਿਤ ਇੱਕ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਅੱਜ ਪਟਿਆਲਾ ਦੇ ਵਿੱਚ ਭਾਰਤ ਸੰਕਲਪ ਯਾਤਰਾ ਦੇ ਤਹਿਤ ਲੋਕਾਂ ਨੂੰ ਬੀਜੇਪੀ ਦੀਆਂ ਜਨ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਕੇਂਦਰੀ ਸਿਹਤ ਮੰਤਰੀ ਸਨਮੁੱਖ ਮੰਡਲੀਆ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਅਤੇ ਪਟਿਆਲਾ ਤੋਂ ਸੰਸਦ ਮਹਾਰਾਣੀ ਪਰਨੀਤ ਕੌਰ ਇਸ ਸਮਾਗਮ ਦੇ ਵਿੱਚ ਸ਼ਮੂਲਿਤ ਕਰ ਰਹੇ ਹਨ ਜਿਸ ਨੂੰ ਲੈ ਕੇ ਰਾਜਨੀਤੀਕ ਗਲਿਆਰਾਂ ਵਿੱਚ ਚਰਚਾ ਕਾਫੀ ਗਰਮ ਹੈ ਕਿ ਆਖਿਰ ਮਹਾਰਾਣੀ ਪਰਨੀਤ ਕੌਰ ਕਾਂਗਰਸ ਦਾ ਹਿੱਸਾ ਹਨ ਜਾਂ ਫਿਰ ਬੀਜੇਪੀ ਦਾ।
ਇਹ ਵੀ ਪੜ੍ਹੋ :Ladoval Toll Plaza : ਅੱਜ ਲਾਡੋਵਾਲ ਟੋਲ ਪਲਾਜਾ ਤੇ ਹਾਈਵੇ ਜਾਮ, ਠੇਕਾ ਮੁਲਾਜ਼ਮ ਦੇ ਰਹੇ ਧਰਨਾ