10th Foundation Day : ਆਲ ਪੇਰੈਂਟਸ ਐਸੋਸੀਏਸ਼ਨ ਨੇ ਮਨਾਇਆ 10ਵਾਂ ਸਥਾਪਨਾ ਦਿਵਸ

0
141
10th Foundation Day

India News (ਇੰਡੀਆ ਨਿਊਜ਼), 10th Foundation Day, ਚੰਡੀਗੜ੍ਹ : ਆਲ ਪੇਰੈਂਟਸ ਐਸੋਸੀਏਸ਼ਨ ਵੱਲੋਂ ਦਸਵਾਂ ਸਥਾਪਨਾ ਦਿਵਸ ਮਨਾਇਆ ਗਿਆ ਪੇਰੈਂਟਸ ਐਸੋਸੀਏਸ਼ਨ ਦੇ ਫਾਊਂਡਰ ਮੈਂਬਰ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਦੇ ਵਿੱਚ ਕੇਕ ਕੱਟ ਕੇ ਸੈਲੀਬਰੇਸ਼ਨ ਕੀਤਾ ਗਿਆ। ਇਸ ਮੌਕੇ ਤੇ ਵਧਾਈ ਦਿੰਦਿਆਂ ਫਾਊਂਡਰ ਮੈਂਬਰ ਨੇ ਕਿਹਾ ਕਿ ਪੇਰੈਂਟਸ ਐਸੋਸੀਏਸ਼ਨ, ਪੇਰੈਂਟਸ ਅਤੇ ਬੱਚਿਆਂ ਦੇ ਹੱਕ ਦੇ ਵਿੱਚ ਪੂਰੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਕੰਮ ਕਰਦੀ ਰਹੇਗੀ।

ਪੇਰੈਂਟਸ ਦੀ ਰਾਹਤ ਲਈ ਖੋਲਿਆ ਬੁੱਕ ਡਿਪੋ

ਇਸ ਮੋਕੇ ਇੱਕਠੇ ਹੋਏ ਮੈਂਬਰਾਂ ਨੇ ਦੱਸਿਆ ਕਿ ਬੀਤੇ ਸਮੇਂ ਵਿੱਚ ਸਕੂਲਾਂ ਦੀਆਂ ਮਨਮਰਜ਼ੀਆਂ ਖ਼ਿਲਾਫ਼ ਐਸੋਸੀਏਸਨ (All Parents Association) ਨੇ ਸੰਗਰਸ਼ ਕੀਤਾ ਹੈ। ਭਾਵੇਂ ਉਹ ਨਜਾਇਜ ਫੀਸਾਂ ਖ਼ਿਲਾਫ਼ ਜਸਟਿਸ ਅਮਰ ਦੱਤ ਫ਼ੀਸ ਕਮੇਟੀ ਕੋਲ ਪਹੁੰਚ ਕੇ ਫੀਸਾਂ ਦੇ ਵਾਧੇ ਨੂੰ ਰੁਕਵਾਉਣਾ ਹੋਵੇ ਜਾਂ ਕਿਤਾਬਾਂ ਕਾਪੀਆਂ ਵਿੱਚ ਹੋ ਰਹੀ ਨਜਾਇਜ ਲੁੱਟ ਨੂੰ ਰੋਕਣ ਸਬੰਧੀ।

ਗੁਰਪ੍ਰੀਤ ਸਿੰਘ ਧਮੋਲੀ ਨੇ ਦੱਸਿਆ ਕਿ ਪੇਰੈਂਟਸ ਨੂੰ ਰਾਹਤ ਪਹੁੰਚਾਉਣ ਲਈ ਪੇਰੈਂਟਸ ਬੁੱਕ ਡਿਪੋ ਖੋਲ ਕੇ ਕਿਤਾਬਾਂ ਕਾਪੀਆਂ ਵਿੱਚ ਭਾਰੀ ਡਿਸਕਾਉਂਟ ਦੇਣਾ ਸ਼ਾਮਿਲ ਹੈ। ਅਜੇਹੇ ਕੰਮ ਹਮੇਸ਼ਾ ਕੀਤੇ ਜਾਣਗੇ। ਹਾਲਾਂਕਿ ਰਾਜਸੀ ਕਾਰਨਾਂ ਕਰਕੇ ਨਜਾਇਜ ਪਰਚਿਆ ਦਾ ਸਾਹਮਣਾ ਵੀ ਕਰਨਾ ਪਿਆ ਪਰ ਲੋਕਾਂ ਦੀ ਭਲਾਈ ਦੇ ਯਤਨ ਲਗਾਤਾਰ ਜਾਰੀ ਰਹਿਣਗੇ।

ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ

ਇਸ ਮੋਕੇ ਤੇ ਸੀਨਿਅਰ ਮੈਂਬਰ ਬੰਟੀ ਸਿੰਘ ਖਾਨਪੁਰ,ਬਲਕਾਰ ਸਿੰਘ ਕੋਟਲਾ, ਬਿਕਰਮ ਸਿੰਘ ਨਲਾਸ, ਬਲਜਿੰਦਰ ਸਿੰਘ ਸੰਧੂ, ਕੀਰਤ ਸਿੰਘ ਸੇਹਰਾ, ਬਿਕਰਮ ਸਿੰਘ ਖ਼ਾਨਪੁਰ, ਧਰਮ ਸਿੰਘ, ਰਵਿੰਦਰ ਪਾਲ ਸਿੰਘ ਬਿੰਦਰਾ ਨੇ ਐਸੋਸੀਏਸ਼ਨ ਦੇ ਦਸਵਾਂ ਸਥਾਪਨਾ ਦਿਵਸ ਦੇ ਉੱਪਰ ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਇਹ ਵੀ ਪੜ੍ਹੋ :Government At Your Door : ਸੀਐਮ ਭਗਵੰਤ ਮਾਨ ਵੱਲੋਂ ਸਰਕਾਰ ਤੁਹਾਡੇ ਦੁਆਰਾ ਸਕੀਮ ਦੀ ਸ਼ੁਰੂਆਤ ਭਲਕੇ ਤੋਂ, ਘਰ ਬੈਠੇ ਮਿਲੇਗੀ 43 ਸਰਵਿਸ ਦੀ ਸੁਵਿਧਾ

 

 

SHARE