India News (ਇੰਡੀਆ ਨਿਊਜ਼), Hoshiarpur Police, ਚੰਡੀਗੜ੍ਹ : ਹੁਸ਼ਿਆਰਪੁਰ ਚ ਇੱਕ ਕੈਦੀ ਦੇ ਫਰਾਰ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਹੁਸ਼ਿਆਰਪੁਰ ਦੇ ਪਿੰਡ ਪੰਡੋਰੀ ਰੁਕਮਣ ਦੇ ਵਿੱਚੋਂ ਕੈਦੀ ਮਨੀਸ਼ ਕੁਮਾਰ ਫਰਾਰ ਹੋ ਗਿਆ ਹੈ। ਫਰਾਰ ਹੋਏ ਕੈਦੀ ਨੂੰ ਉਸਦੇ ਪਿਤਾ ਦੇ ਭੋਗ ਦੇ ਉੱਤੇ ਲਿਆਂਦਾ ਗਿਆ ਸੀ। ਕੈਦੀ ਮੌਕੇ ਤੇ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਕੈਦੀ ਦੀ ਮਦਦ ਵਿੱਚ ਉਸਦੇ ਜੀਜੇ ਦਾ ਹੱਥ
ਜਾਣਕਾਰੀ ਅਨੁਸਾਰ ਕੈਦੀ ਜਿਸ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਉਸ ਨੂੰ ਅੰਤਿਮ ਸੰਸਕਾਰ ਉੱਤੇ ਵੀ ਪੁਲਿਸ ਵੱਲੋਂ ਲਿਆਂਦਾ ਗਿਆ ਸੀ। ਤਾਜਾ ਘਟਨਾ ਕਰਮ ਦੇ ਵਿੱਚ ਜਦੋਂ ਪੁਲਿਸ ਵੱਲੋਂ ਕੈਦੀ ਨੂੰ ਪਿਤਾ ਦੇ ਭੋਗ ਉੱਤੇ ਲਿਆਂਦਾ ਗਿਆ ਤਾਂ ਕੈਦੀ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਫਰਾਰ ਹੋਏ ਕੈਦੀ ਦੀ ਮਦਦ ਵਿੱਚ ਉਸਦੇ ਜੀਜੇ ਦਾ ਹੱਥ ਦੱਸਿਆ ਜਾ ਰਿਹਾ ਹੈ।
ਕੈਦੀ ਤੇ ਫਰਾਰ ਹੋਣ ਦੀ ਘਟਨਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਥਾਣਾ ਬੱਲੋਵਾਲ ਦੇ ਏਐਸਆਈ ਅਤੇ ਹੈਡ ਕਾਂਸਟੇਬਲ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਜਦੋਂ ਕਿ ਫਰਾਰ ਹੋਏ ਕੈਦੀ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਕ ਕਿਲੋ ਹੈਰੋਇਨ ਸਮੇਤ ਕਾਬੂ
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਦੋ ਵਿਅਕਤੀਆਂ ਨੂੰ ਇਕ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜਮਾਂ ਤੋਂ 32 ਹਜਾਰ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜਾਂਚ ਪੜਤਾਲ ਸ਼ੁਰੂ ਦਿੱਤੀ ਗਈ ਹੈ। ਪੁਲਿਸ ਦੁਆਰਾ ਦੋ ਵਿਅਕਤੀਆਂ ਨੂੰ ਇਕ ਕਿਲੋ ਹੈਰਨ ਸਮੇਤ ਕਾਬੂ ਕੀਤਾ ਗਿਆ। ਪੁਲਿਸ ਨੂੰ ਉਮੀਦ ਹੈ ਮੁਲਜਮਾਂ ਤੋਂ ਇਨਵੈਸਟੀਗੇਸ਼ਨ ਦੇ ਦੌਰਾਨ ਹੋਰ ਵੀ ਜਾਣਕਾਰੀ ਹੱਥ ਲੱਗ ਸਕਦੀ ਹੈ।
ਇਹ ਵੀ ਪੜ੍ਹੋ :Amritsar Police : ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ, 1 ਕਿਲੋ ਹੈਰੋਇਨ ਤੇ ਡਰੱਗ ਮਨੀ ਸਮੇਤ 2 ਕਾਬੂ