Bikramjit Majithia : ਬਿਕਰਮਜੀਤ ਮਜੀਠੀਆ ਨੂੰ SIT ਵੱਲੋਂ ਸੰਮਨ, 18 ਦਸੰਬਰ ਨੂੰ ਪੇਸ਼ ਹੋਣ ਦੇ ਆਦੇਸ਼

0
120
Bikramjit Majithia

India News (ਇੰਡੀਆ ਨਿਊਜ਼), Bikramjit Majithia, ਚੰਡੀਗੜ੍ਹ : NDPS ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਐਸਆਈਟੀ (SIT) ਦੇ ਵੱਲੋਂ ਮਜੀਠੀਆ ਨੂੰ ਪੁੱਛ ਪੜਤਾਲ ਦੇ ਲਈ ਸੱਦਿਆ ਗਿਆ ਹੈ। ਐਸਆਈਟੀ ਦੇ ਵੱਲੋਂ ਐਨਡੀਪੀਐਸ ਮਾਮਲੇ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੰਮਨ ਜਾਰੀ ਕੀਤਾ ਗਿਆ।

ਬਿਕਰਮਜੀਤ ਸਿੰਘ ਮਜੀਠੀਆ ਨੂੰ 18 ਦਸੰਬਰ ਨੂੰ ਪਟਿਆਲਾ ਰੇਂਜ ਐਸਆਈਟੀ ਦਫਤਰ ਦੇ ਵਿੱਚ ਪੇਸ਼ ਹੋਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ। ਦੱਸ ਦਈਏ ਕਿ ਵਿਧਾਨ ਸਭਾ ਇਲੈਕਸ਼ਨ ਲੜਨ ਲਈ ਮਜੀਠੀਆ ਵੱਲੋਂ ਕੋਰਟ ਤੋਂ ਪਰਮਿਸ਼ਨ ਲਈ ਗਈ ਸੀ। ਇਲੈਕਸ਼ਨ ਲੜਨ ਤੋਂ ਬਾਅਦ ਮਜੀਠੀਆ ਨੂੰ ਐਨਡੀਪੀਐਸ ਐਕਟ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਮਜੀਠੀਆ ਜਮਾਨਤ ਤੇ ਚੱਲ ਰਹੇ ਸਨ।

ਜਗਦੀਸ਼ ਭੋਲਾ ਕੇਸ’ ਚ ਚਰਚਾ’ ਚ ਆਇਆ ਮਜੀਠੀਆ

2013 ਦੇ ਵਿੱਚ ਪਹਿਲਵਾਨ ਜਗਦੀਸ਼ ਭੋਲਾ ਜਿਨਾਂ ਨੂੰ ਡਰੱਗ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਲਗਭਗ 6000 ਕਰੋੜ ਰੁਪਏ ਡਰੱਗ ਤਸਕਰੀ ਦਾ ਮਾਮਲਾ ਕਿਹਾ ਜਾ ਰਿਹਾ ਸੀ। ਉਸ ਮਾਮਲੇ ਦੇ ਵਿੱਚ ਜਗਦੀਸ਼ ਭੋਲਾ ਦੇ ਵੱਲੋਂ ਉਸ ਸਮੇਂ ਦੇ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਅਕਾਲੀ ਦਲ ਦੇ ਸੀਨੀਅਰ ਲੀਡਰ ਸਨ ਉਹਨਾਂ ਦਾ ਨਾਮ ਲਿਆ ਗਿਆ ਸੀ। ਇਸ ਮਾਮਲੇ ਦੇ ਵਿੱਚ ਲਗਾਤਾਰ ਜਾਂਚ ਦੀ ਮੰਗ ਉੱਠਦੀ ਰਹੀ, ਪਰ ਕੋਈ ਵੀ ਜਾਂਚ ਸਾਰਥਕ ਸਿੱਟੇ ਤੱਕ ਨਹੀਂ ਪਹੁੰਚ ਸਕੀ।

ਉਸ ਤੋਂ ਬਾਅਦ ਇੱਕ SIT ਦਾ ਗਠਨ ਕੀਤਾ ਗਿਆ ਸੀ। ਐਸਆਈਟੀ ਵੱਲੋਂ ਕੀਤੀ ਗਈ ਜਾਂਚ ਅਤੇ ਮਾਮਲੇ ਵਿੱਚ ਇਨਵੋਲਵ ਲੋਕਾਂ ਨੂੰ ਲੈ ਕੇ 2018 ਦੇ ਵਿੱਚ ਇੱਕ ਰਿਪੋਰਟ ਸਰਕਾਰ ਦੇ ਕੋਲ ਸਬਮਿਟ ਕਰਵਾਈ ਗਈ ਸੀ ਲੇਕਿਨ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਸੀ।

ਪੰਜਾਬ PSCC ਮੋਹਾਲੀ ਚ ਦਰਜ ਹੋਈ ਐਫਆਈਆਰ

ਨਵਜੋਤ ਸਿੰਘ ਸਿੱਧੂ, ਮਜੀਠੀਆ ਦਾ ਮਾਮਲਾ ਲਗਾਤਾਰ ਚੁੱਕਦੇ ਰਹੇ। ਲੇਕਿਨ ਕੈਪਟਨ ਅਮਰਿੰਦਰ ਸਿੰਘ ਦੇ ਸੀਐਮ ਰਹਿੰਦਿਆ ਕੋਈ ਕਾਰਵਾਈ ਨਹੀਂ ਹੋਈ।ਸੀ ਐਮ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਐਕਸ਼ਨ ਲਿਆ ਜਾਂਦਾ ਹੈ। ਐਨਡੀਪੀਐਸ ਦੇ ਮਾਮਲੇ ਦੇ ਤਹਿਤ ਪੰਜਾਬ ਸਟੇਟ ਕ੍ਰਾਈਮ ਸੈੱਲ ਮੁਹਾਲੀ ਦੇ ਵਿੱਚ 20 ਦਸੰਬਰ 2021ਨੂੰ ਇੱਕ FIR ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਦਰਜ ਕੀਤੀ ਜਾਂਦੀ ਹੈ।

ਬਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਉਸ ਵਕਤ ਹੋਰ ਵੱਧ ਜਾਂਦੀਆਂ ਹਨ ਜਦੋਂ ਦਰਜ ਕੀਤੀ ਗਈ ਐਫਆਈਆਰ ਦੇ ਵਿੱਚ ਤਿੰਨ ਧਾਰਾਵਾਂ ਹੋਰ ਜੋੜ ਦਿੱਤੀਆਂ ਜਾਂਦੀਆਂ ਨੇ ਤੇ ਬਿਕਰਮਜੀਤ ਮਜੀਠੀਆ ਨੂੰ ਸੁਪਰੀਮ ਕੋਰਟ ਤੱਕ ਪਹੁੰਚ ਕਰਨੀ ਪੈਂਦੀ ਹੈ।

ਅੰਮ੍ਰਿਤਸਰ ਦੇ ਕਮਿਸ਼ਨਰੇਟ ਮਾਮਲੇ ਚ ਕੀਤਾ ਗਿਆ ਸ਼ਾਮਿਲ

ਜਾਣਕਾਰੀ ਮਿਲ ਰਹੀ ਹੈ ਕਿ ਐਸਆਈਟੀ ਵੱਲੋਂ ਮਜੀਠੀਆ ਤੇ ਦਰਜ ਮਾਮਲੇ ਨੂੰ ਲੈ ਕੇ ਕੁਝ ਨਵੇਂ ਤੱਥ ਸਾਹਮਣੇ ਆਏ ਹਨ। ਜਿਸ ਦੇ ਤਹਿਤ ਮਜੀਠੀਆ ਨੂੰ 18 ਦਸੰਬਰ ਨੂੰ ਪਟਿਆਲਾ ਐਸਆਈਟੀ ਦਾ ਆਫਿਸ ਬਰਾਂਚ ਦੇ ਦਫਤਰ ਦੇ ਵਿੱਚ 11 ਵਜੇ ਪੇਸ਼ ਹੋਣ ਦੇ ਸਬੰਧ ਵਿੱਚ ਸੰਮਨ ਜਾਰੀ ਕੀਤੇ ਗਏ ਹਨ।

ਸਿਟੀ ਵੱਲੋਂ ਜਾਰੀ ਸੰਬੰਧ ਦੇ ਵਿੱਚ ਖਾਸ ਗੱਲ ਇਹ ਹੈ ਕਿ ਅੰਮ੍ਰਿਤਸਰ ਦੇ ਕਮਿਸ਼ਨਰੇਟ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ 18 ਦਸੰਬਰ ਨੂੰ ਮਜੀਠੀਆ ਨੂੰ ਪੇਸ਼ ਕੀਤਾ ਜਾਵੇ।

ਇਹ ਵੀ ਪੜ੍ਹੋ :Women’s Empowerment : ਮੁਕਤੀ ਸ਼ਰਮਾ ਜ਼ੀਰਕਪੁਰ ਪ੍ਰੈਸ ਕਲੱਬ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ

 

SHARE