India News (ਇੰਡੀਆ ਨਿਊਜ਼), Accident Due To Fog, ਚੰਡੀਗੜ੍ਹ : ਸਰਦੀ ਵਧਣ ਦੇ ਨਾਲ ਮੌਸਮ ਦੇ ਵਿੱਚ ਵੱਧ ਰਹੀ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਦਿੱਲੀ ਹਾਈਵੇ ਦੇ ਉੱਪਰ ਰਾਜਪੁਰਾ ਦੇ ਕੋਲ ਧੁੰਦ ਦੇ ਕਾਰਨ ਕਰੀਬ ਅੱਧਾ ਦਰਜਨ ਵਾਹਨ ਆਪਸ ਦੇ ਵਿੱਚ ਟਕਰਾ ਗਏ ਹਨ। ਜਿਸ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ।
ਧੁੰਦ ਕਾਰਨ ਸਵੇਰੇ ਹੋਇਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਹਾਈਵੇ ਦੇ ਉੱਪਰ ਇੱਕ ਢਾਬੇ ਦੇ ਸਾਹਮਣੇ ਕੂੜੇ ਦੇ ਡੰਪ ਨੂੰ ਅੱਗ ਲਗਾਈ ਹੋਈ ਸੀ। ਜਿਸ ਦੇ ਕਾਰਨ ਧੂਆਂ ਹਾਈਵੇ ਦੇ ਉੱਪਰ ਫੈਲਿਆ ਹੋਇਆ ਸੀ ਤੇ ਦੂਜੇ ਪਾਸੇ ਧੁੰਦ ਦਾ ਅਸਰ ਵੀ ਦੇਖਿਆ ਜਾ ਰਿਹਾ ਹੈ। ਜਿਸ ਕਾਰਨ ਯਾਤਾਯਾਤ ਨੂੰ ਗੁਜਰਨ ਦੇ ਵਿੱਚੋਂ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਅੱਜ ਤੜਕੇ ਛੇ ਵਾਹਨ ਆਪਸ ਦੇ ਵਿੱਚ ਟਕਰਾ ਗਏ ਸਨ।
ਦਰਜਨਾਂ ਸਵਾਰੀਆਂ ਦੇ ਜ਼ਖਮੀ
ਹਾਦਸਾ ਗ੍ਰਸਤ ਵਾਹਨਾਂ ਵਿੱਚ ਦੋ ਬੱਸਾਂ ਅਤੇ ਦੋ ਟਰੱਕ ਵੀ ਸ਼ਾਮਿਲ ਸਨ। ਹਾਦਸੇ ਦੇ ਵਿੱਚ ਦਰਜਨਾਂ ਸਵਾਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਜਦੋਂ ਕਿ ਇੱਕ ਵਿਅਕਤੀ ਦਵਿੰਦਰ ਸਿੰਘ ਵਾਸੀ ਜੰਮੂ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਹਾਲਾਂਕਿ ਅਧਿਕਾਰੀਆਂ ਵੱਲੋਂ ਇਸ ਦਾ ਸਪਸ਼ਟੀਕਰਨ ਨਹੀਂ ਕੀਤਾ ਗਿਆ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਧੁੰਦ ਦਾ ਅਸਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸੜਕ ਦੇ ਉੱਪਰ ਵਾਹਨਾਂ ਦੀ ਗਤੀ ਹੋਲੀ ਰੱਖੀ ਜਾਵੇ।
ਇਹ ਵੀ ਪੜ੍ਹੋ :Panchayat Elections : ਪੰਚਾਇਤੀ ਚੋਣਾਂ ਦਾ ਸ਼ੈਡਿਊਲ ਜਾਰੀ ਨਾ ਕਰਨ ਨੂੰ ਲੈ ਕੇ HC ਨੇ ਸਖਤੀ ਵਿਖਾਈ