India News (ਇੰਡੀਆ ਨਿਊਜ਼), Fire Incident In Ludhiana, ਚੰਡੀਗੜ੍ਹ : ਲੁਧਿਆਣਾ ਦੇ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਦੇ ਵਿੱਚ ਨਿੱਚੀ ਮੰਗਲੀ ਦੇ ਵਿੱਚ ਇੱਕ ਪਲਾਸਟਿਕ ਕੁਰਸੀਆਂ ਬਣਾਉਣ ਵਾਲੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਫੈਕਟਰੀ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਫੈਕਟਰੀ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ ਤਾਂ ਫੈਕਟਰੀ ਮਾਲਕਾਂ ਨੂੰ ਸੂਚਿਤ ਕੀਤਾ ਅਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ ਗਈ ਲੇਕਿਨ ਜਦੋਂ ਤੱਕ ਫਾਇਰ ਬ੍ਰਿਗੇਡ ਹੋਣ ਦੀ ਉਦੋਂ ਤੱਕ ਲੱਖਾਂ ਦਾ ਸਮਾਨ ਸੜ ਕੇ ਸਵਾ ਹੋ ਗਿਆ। ਕਰੀਬ ਤਿੰਨ ਘੰਟੇ ਬਾਅਦ ਅੱਗ ਦੇ ਉੱਪਰ ਕਾਬੂ ਪਾਇਆ ਗਿਆ। ਅੱਗ ਇੰਨੀ ਜਿਆਦਾ ਭਿਆਨਕ ਸੀ ਕਿ ਫੈਕਟਰੀ ਦੀਆਂ ਕੰਧਾਂ ਦੇ ਵਿੱਚ ਵੀ ਤਰੇੜਾਂ ਆ ਗਈਆਂ।
ਪਲਾਸਟਿਕ ਦਾਣੇ ਕਾਰਨ ਭੜਕੀ ਅੱਗ
ਫਾਇਰ ਬ੍ਰਿਗੇਡ ਦੇ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਕੇ ਫੈਕਟਰੀ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪਲਾਸਟਿਕ ਦਾਣਾ ਪਿਆ ਸੀ ਅਤੇ ਇਹ ਪਲਾਸਟਿਕ ਦਾਣਾ ਅੱਗ ਭੜਕਾਣ ਦਾ ਕੰਮ ਕਰਦਾ ਹੈ। ਅੱਗ ਬੁਝਾਉਣ ਵਾਸਤੇ 15 ਤੋਂ 18 ਫਾਇਰ ਰੇਡ ਦੀਆਂ ਗੱਡੀਆਂ ਮੌਕੇ ਦੇ ਉੱਪਰ ਪਹੁੰਚੀਆਂ ਸਨ। ਅੱਗ ਇਨੀ ਜਿਆਦਾ ਭਿਆਨਕ ਸੀ ਤੇ ਕਿ ਆਸ ਪਾਸ ਦੀਆਂ ਬਿਲਡਿੰਗਾਂ ਵਿੱਚੋਂ ਵੀ ਲੋਕਾਂ ਨੂੰ ਬਾਹਰ ਕੱਢਿਆ ਗਿਆ। ਮੌਕੇ ਉਪਰ ਪਹੁੰਚੇ ਫੈਕਟਰੀ ਮਾਲਕਾਂ ਨੇ ਫੈਕਟਰੀ ਅੰਦਰ ਸਥਿਤ ਲੋਕਾਂ ਨੂੰ ਸੁਰੱਖਿਤ ਬਾਹਰ ਕੱਢਣ ਨੂੰ ਤਰਜੀਹ ਦਿੱਤੀ।