India News (ਇੰਡੀਆ ਨਿਊਜ਼), Behbal Kalan, ਚੰਡੀਗੜ੍ਹ : ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਪੀੜਿਤ ਸੁਖਰਾਜ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੁਖਰਾਜ ਸਿੰਘ ਨੇ ਕਿਹਾ ਹੈ ਕਿ ਜੇਕਰ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ 22 ਦਸੰਬਰ ਤੱਕ ਚਲਾਨ ਪੇਸ਼ ਨਹੀਂ ਕੀਤਾ ਗਿਆ ਤਾਂ ਉਹ ਮਰਨ ਵਰਤ ਦੇ ਉੱਪਰ ਬੈਠ ਜਾਵੇਗਾ। ਮਰਨ ਵਰਤ ਦੇ ਸਬੰਧ ਦੇ ਵਿੱਚ ਉਹ ਆਗਾਮੀ ਇਕ ਦੋ ਦਿਨਾਂ ਦੇ ਵਿੱਚ ਹੀ ਫੈਸਲਾ ਲੈ ਲੈਣਗੇ। ਜਦੋਂ ਤੱਕ ਦੋਸ਼ੀ ਜਨਤਕ ਨਹੀਂ ਹੋਣਗੇ ਮਰਨ ਵਰਤ ਜਾਰੀ ਰਹੇਗਾ।
ਮਰਨ ਵਰਤ ਤੇ ਬੈਠਣ ਵਾਲਾ ਸੁਖਰਾਜ ਸਿੰਘ
ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਸੁਖਰਾਜ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਕਿ ਜਦੋਂ ਤੱਕ ਅਸਲ ਦੋਸ਼ੀ ਜਨਤਕ ਨਹੀਂ ਹੋਣਗੇ ਉਹਨਾਂ ਦਾ ਮਰਨ ਵਰਤ ਜਾਰੀ ਰਹੇਗਾ। ਕੌਣ ਹੈ ਸੁਖਰਾਜ ਸਿੰਘ ਇਸ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਦਾ ਪੁੱਤਰ ਹੈ ਸੁਖਰਾਜ ਸਿੰਘ। ਸੁਖਰਾਜ ਸਿੰਘ ਨੇ ਕਿਹਾ ਹੈ ਕਿ ਅਸਲ ਦੋਸ਼ੀਆਂ ਦੇ ਜਨਤਕ ਹੋਣ ਤੱਕ ਮਰਨ ਵਰਤ ਜਾਰੀ ਰਹੇਗਾ।
ਇਨਸਾਫ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਾਣਗੇ
ਸੁਖਰਾਜ ਸਿੰਘ ਨੇ ਕਿਹਾ ਹੈ ਕਿ 22 ਤਰੀਕ ਨੂੰ ਕੋਰਟ ਦੇ ਵਿੱਚ ਜੇਕਰ ਚਲਾਨ ਪੇਸ਼ ਨਹੀਂ ਕੀਤਾ ਜਾਂਦਾ ਤਾਂ ਉਹ ਮਰਨ ਵਰਤ ਦੇ ਉੱਪਰ ਬੈਠ ਜਾਣਗੇ। ਉਹਨਾਂ ਨੇ ਕਿਹਾ ਹੈ ਕਿ ਉਹ ਦੋਸ਼ੀਆਂ ਦੇ ਜਨਤਕ ਹੋਣ ਤੱਕ ਮਰਨ ਵਰਤ ਜਾਰੀ ਰੱਖਣਗੇ। ਉਹਨਾਂ ਨੇ ਕਿਹਾ ਕਿ ਇਨਸਾਫ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਾਣਗੇ।
ਇਹ ਵੀ ਪੜ੍ਹੋ :Navjot Singh Sidhu : ਨਵਜੋਤ ਸਿੰਘ ਸਿੱਧੂ ਦਾ ਬਿਆਨ ਨਹੀਂ ਲੜਨਗੇ 2024 ਦੀਆਂ ਲੋਕ ਸਭਾ ਚੋਣਾਂ