India News (ਇੰਡੀਆ ਨਿਊਜ਼), BDPO Ludhiana, ਚੰਡੀਗੜ੍ਹ : ਲੁਧਿਆਣਾ ਦਾ ਬੀਡੀਪੀਓ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ। ਬੀਜੀਪੀਓ ਤੇ ਸਰਪੰਚ ਦੇ ਕੋਲੋਂ 15000 ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ। ਪੰਚਾਇਤੀ ਫੰਡਾਂ ਦੀ ਕਲੀਅਰੈਂਸ ਵਾਸਤੇ ਪੰਚਾਇਤ ਅਫਸਰ ਬਲਜੀਤ ਸਿੰਘ ਬਾਗਾ ਸਿੱਧਵਾਂ ਬੇਟ ਨੂੰ ਸਰਪੰਚ ਕੋਲੋਂ ਰਿਸ਼ਵਤ ਲੈਣ ਦੇ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ
ਜਾਣਕਾਰੀ ਮੁਤਾਬਿਕ ਬੀਡੀਪੀਓ ਵੱਲੋਂ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਤੋਂ ਪੰਚਾਇਤੀ ਫੰਡਾ ਦੀ ਕਲੀਅਰੈਂਸ ਦੇਣ ਲਈ 15000 ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਸਰਪੰਚ ਵੱਲੋਂ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਤੇ ਧਿਆਨ ਵਿੱਚ ਲਿਆਂਦਾ ਗਿਆ। ਜਿਸ ਤੋਂ ਬਾਅਦ ਉਕਤ ਪੀਡੀਪੀਓ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ।
ਕਾਰਵਾਈ ਦੇ ਦੌਰਾਨ ਨੋਟਾਂ ਦੇ ਨੰਬਰ ਵੀ ਮਿਲਾਏ
ਇਸ ਸਾਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਕਿ ਕਿਵੇਂ ਬੀਡੀਪੀਓ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ। ਇਨਾ ਹੀ ਨਹੀਂ ਕਾਰਵਾਈ ਦੇ ਦੌਰਾਨ ਨੋਟਾਂ ਦੇ ਨੰਬਰ ਵੀ ਮਿਲਾਏ ਗਏ। ਕਾਰਵਾਈ ਦੌਰਾਨ ਦੇਖਿਆ ਗਿਆ ਕਿ ਇਹ ਪੈਸੇ ਉਹੀ ਹਨ ਜੋ ਰਿਸ਼ਵਤ ਦੇ ਏਵਜ ਵਿੱਚ ਬੀਡੀਪੀਓ ਨੂੰ ਸਰਪੰਚ ਵੱਲੋਂ ਦਿੱਤੇ ਗਏ ਹਨ।
ਰਿਸ਼ਵਤ ਸਬੰਧੀ ਵੀਡੀਓਗ੍ਰਾਫੀ ਕੀਤੀ
ਆਪ ਆਗੂ ਨੇ ਜਾਣਕਾਰੀ ਦਿੰਦੇ ਕਿਹਾ ਕਿ ਪਿੰਡ ਬਸੈਮੀ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਉਹਨਾਂ ਤੱਕ ਪਹੁੰਚ ਕੀਤੀ ਸੀ। ਸਰਪੰਚ ਨੇ ਦੱਸਿਆ ਸੀ ਕਿ ਪੰਚਾਇਤ ਅਫਸਰ ਬਲਜੀਤ ਸਿੰਘ ਬਾਗਾ ਸਿੱਧਵਾਂ ਬੇਟ ਪੰਚਾਇਤੀ ਫੰਡਾਂ ਦੀ ਕਲੀਅਰੈਂਸ ਦੇਣ ਲਈ ਅਤੇ ਪੇਮੈਂਟ ਅਕਾਊਂਟ ਵਿੱਚ ਪਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਆਪ ਆਗੂ ਨੇ ਦੱਸਿਆ ਕਿ ਬੀਡੀਪੀਓ ਵੱਲੋਂ ਮੰਗੀ ਗਈ ਰਿਸ਼ਵਤ ਸਬੰਧੀ ਵੀਡੀਓਗ੍ਰਾਫੀ ਕੀਤੀ ਗਈ।
ਇਹ ਵੀ ਪੜ੍ਹੋ :Navjot Singh Sidhu : ਨਵਜੋਤ ਸਿੰਘ ਸਿੱਧੂ ਦਾ ਬਿਆਨ ਨਹੀਂ ਲੜਨਗੇ 2024 ਦੀਆਂ ਲੋਕ ਸਭਾ ਚੋਣਾਂ