India News (ਇੰਡੀਆ ਨਿਊਜ਼), Jalandhar Crime News, ਚੰਡੀਗੜ੍ਹ : ਜਲੰਧਰ ਦੇ ਮਕਸੂਦਾਂ ਥਾਣੇ ਅਧੀਨ ਪੈਂਦੇ ਪਿੰਡ ਇਬਰਾਹੀਮ ਖਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਪੁਲਿਸ ਮੁਲਾਜ਼ਮ ਡੀਐਸਪੀ ਹੈ। ਜਿਸ ਦਾ ਨਾਮ ਦਲਬੀਰ ਸਿੰਘ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿੰਡ ਦੇ ਸਰਪੰਚ ਦੇ ਘਰ ਆਇਆ ਸੀ।
ਸ਼ਰਾਬ ਦੇ ਨਸ਼ੇ ਵਿੱਚ ਉਸ ਨੇ ਪਿੰਡ ਵਿੱਚ 4 ਹਵਾਈ ਫਾਇਰ ਕੀਤੇ। ਜਦੋਂ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ DSP ਨੇ ਪਿੰਡ ਵਾਸੀਆਂ ਨੂੰ ਡਰਾਉਣ ਲਈ ਆਪਣਾ ਰਿਵਾਲਵਰ ਕੱਢ ਲਿਆ। ਪਿੰਡ ਵਾਸੀਆਂ ਨੇ ਉਸ ਨੂੰ ਮੌਕੇ ’ਤੇ ਹੀ ਫੜ ਲਿਆ ਅਤੇ ਮੌਕੇ ’ਤੇ ਕਾਫੀ ਹੰਗਾਮਾ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਪਹਿਲਾਂ ਵੀ 4, 5 ਵਾਰ ਸਰਪੰਚ ਦੇ ਘਰ ਆ ਚੁੱਕਾ ਹੈ। ਪਿੰਡ ਵਾਸੀਆਂ ਨੇ ਨਸ਼ੇ ਤੋਂ ਧੁੱਤ ਡੀਐਸ ਪੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਪਾਰਕਿੰਗ ਨੂੰ ਲੈ ਕੇ ਵਧਿਆ ਮਾਮਲਾ
ਜਾਣਕਾਰੀ ਅਨੁਸਾਰ ਪੀਏਪੀ ਵਿੱਚ ਤੈਨਾਤ ਡੀਐਸਪੀ ਸਰਪੰਚ ਦੇ ਘਰ ਆਇਆ ਹੋਇਆ ਸੀ। ਪਿੰਡ ਵਾਸੀਆਂ ਅਨੁਸਾਰ ਗਲੀ ਦੇ ਵਿੱਚ ਖੜ ਕੇ ਹੀ ਡਰਿੰਕ ਕੀਤੀ ਜਾ ਰਹੀ ਸੀ ਗਲੀ ਦੇ ਵਿੱਚ ਖੜੀ ਕਾਰ ਨੂੰ ਲੈ ਕੇ ਪਿੰਡ ਵਾਸੀਆਂ ਨੇ ਇਤਰਾਜ ਜਤਾਇਆ ਤਾਂ ਡੀਐਸਪੀ ਤੈਸ਼ ਦੇ ਵਿੱਚ ਆ ਗਿਆ।
ਪਿੰਡ ਦੇ ਲੋਕਾਂ ਅਨੁਸਾਰ ਡੀਐਸ ਪੀ ਵੱਲੋਂ ਦੋ ਹਵਾਈ ਫਾਇਰ ਅਤੇ ਦੋਸਤ ਸਿੱਧੇ ਫਾਇਰ ਕੀਤੇ ਗਏ। ਘਟਨਾ ਤੋਂ ਬਾਅਦ ਪਿੰਡ ਦਾ ਸਰਪੰਚ ਮੌਕੇ ਤੋਂ ਫਰਾਰ ਦੱਸਿਆ ਗਿਆ ਹੈ ਉੱਥੇ ਹੀ ਪਿੰਡ ਵਾਲਿਆਂ ਵੱਲੋਂ ਡੀਐਸਪੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਕਾਰਵਾਈ ਜਾਰੀ
ਜਲੰਧਰ ਦੇ ਮਕਸੂਦਾਂ ਥਾਣੇ ਅਧੀਨ ਪੈਂਦੇ ਪਿੰਡ ਇਬਰਾਹੀਮ ਖਾਂ ਦੇ ਵਿੱਚ ਹੋਈ ਘਟਨਾ ਨੂੰ ਲੈ ਕੇ ਨਸ਼ੇ ਵਿੱਚ ਧੁੱਤ ਡੀਐਸਪੀ ਨੂੰ ਪਿੰਡ ਵਾਸੀਆਂ ਵੱਲੋਂ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ।
ਪੁਲਿਸ ਸਮੁੱਚੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਅਤੇ ਮੰਨਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਦੇ ਸਬੰਧ ਵਿੱਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ :BDPO Ludhiana : ਆਪ ਆਗੂ ਨੇ ਲੁਧਿਆਣਾ ਦੇ BDPO ਨੂੰ ਰਿਸ਼ਵਤ ਦੇ 15 ਹਜਾਰ ਰੁਪਏ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ