India News (ਇੰਡੀਆ ਨਿਊਜ਼), CIA Staff Moga, ਚੰਡੀਗੜ੍ਹ : ਮੋਗਾ ਦੇ ਵਿੱਚ ਇੱਕ ਵੱਡਾ ਐਨਕਾਊਂਟਰ ਹੋਇਆ ਹੈ। ਸੀਆਈਏ ਸਟਾਫ ਅਤੇ ਗੈਂਗਸਟਰਾਂ ਦੇ ਵਿਚਾਲੇ ਕਰੋਸ ਫਾਇਰਿੰਗ ਹੋਈ ਹੈ ਅਤੇ ਪੁਲਿਸ ਵੱਲੋਂ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਕਾਬੂ ਕੀਤੇ ਗਏ ਗੈਂਗਸਟਰ ਬੰਬੀਹਾ ਗਰੁੱਪ ਦੇ ਸ਼ੂਟਰ ਦੱਸੇ ਜਾ ਰਹੇ ਹਨ ਜਿਨਾਂ ਨੂੰ ਐਨਕਾਊਂਟਰ ਦੇ ਦੌਰਾਨ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਤਿੰਨ ਗੈਂਗਸਟਰ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਜਾ ਰਹੇ ਸਨ।
ਗੈਂਗਸਟਰਾ ਤੋਂ ਅਸਲਾ ਬਰਾਮਦ ਹੋਇਆ
ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਜਦੋਂ ਗੈਂਗਸਟਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਕਰੋਸ ਫਾਇਰਿੰਗ ਦੇ ਦੌਰਾਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਗੈਂਗਸਟਰਾ ਤੋਂ ਅਸਲਾ ਵੀ ਬਰਾਮਦ ਹੋਇਆ ਹੈ। ਦੋ .32 ਬੋਰ ਅਤੇ ਇੱਕ .30 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ। ਇਹ ਮੁਕਾਬਲਾ ਐਤਵਾਰ ਸਵੇਰੇ ਪਿੰਡ ਦੌਧਰ – ਲੋਪੋ ਲਿੰਕ ਰੋਡ ‘ਤੇ ਹੋਇਆ।
ਮੁਲਜ਼ਮਾਂ ਨੇ ਆਤਮ ਸਮਰਪਣ ਕਰ ਦਿੱਤਾ
ਡੀਐਸਪੀ (ਡੀ) ਹਰਿੰਦਰ ਸਿੰਘ ਡੋਡ ਨੇ ਦੱਸਿਆ ਕਿ ਗੈਂਗਸਟਰ ਮੋਟਰਸਾਈਕਲ ਨੂੰ ਸੁੱਟ ਕੇ ਖੇਤਾਂ ਵੱਲ ਨੂੰ ਭੱਜ ਖੜੇ ਹੋਏ ਅਤੇ ਪੁਲਿਸ ਦਾ ਸ਼ਿਕੰਜਾ ਕੱਸਦਾ ਗਿਆ ਤਾਂ ਮੁਲਜ਼ਮਾਂ ਨੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਇਹ ਤਿੰਨ ਵਿਅਕਤੀ ਜਿਹਨਾਂ ਵਿੱਚੋਂ ਸ਼ੰਕਰ ਰਾਜਪੂਤ ਤੇ ਜਸ਼ਬ ਦੋ ਮੋਗੇ ਦੇ ਨਾਲ ਸੰਬੰਧਿਤ ਹਨ ਅਤੇ ਇੱਕ ਨਵਦੀਪ ਸਿੰਘ ਧਰਮਕੋਟ ਏਰੀਏ ਦਾ ਰਹਿਣ ਵਾਲਾ ਹੈ। ਇਹ ਲੱਕੀ ਪਤਿਆਲ ਤੇ ਮਨਦੀਪ ਧਾਲੀਵਾਲ ਜੋ ਕਿ ਬੰਬੀਆ ਗੈਂਗ ਨੂੰ ਪਰੇਟ ਕਰ ਰਹੇ ਆ ਉਹਨਾਂ ਦੇ ਸਰਗਨੇ ਸਨ।
ਇਹ ਵੀ ਪੜ੍ਹੋ :G.R.P Patiala : ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਟ੍ਰੇਨ ਵਿੱਚੋਂ ਨਸ਼ੀਲੀ ਗੋਲੀਆਂ ਬਰਾਮਦ, ਦੋਸ਼ੀ ਗ੍ਰਿਫਤਾਰ