CT School Jalandhar : ਜਲੰਧਰ ਦੇ CT ਸਕੂਲ ਦੇ ਪ੍ਰੋਗਰਾਮ ਦਾ ਸਿੱਖ ਸੰਗਠਨਾਂ ਵੱਲੋਂ ਵਿਰੋਧ

0
160
CT School Jalandhar

India News (ਇੰਡੀਆ ਨਿਊਜ਼), CT School Jalandhar, ਚੰਡੀਗੜ੍ਹ : ਜਲੰਧਰ ਦੇ ਮਕਸੂਦਾਂ ਸਥਿਤ ਸੀਟੀ ਪਬਲਿਕ ਸਕੂਲ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਮਾਹੌਲ ਤਨਾਵਪੂਰਨ ਬਣ ਗਿਆ ਕਿਸੇ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਪੁਲਿਸ ਨੂੰ ਦਖਲ ਦੇਣਾ ਪਿਆ। ਐਤਵਾਰ ਨੂੰ ਸਕੂਲ ਵਿੱਚ ਚੱਲ ਰਹੇ ਧਾਰਮਿਕ ਪ੍ਰੋਗਰਾਮ ਨੂੰ ਜਲੰਧਰ ਦੇ 7 ਵੱਖ-ਵੱਖ ਸਿੱਖ ਜਥਿਆਂ ਵੱਲੋਂ ਰੋਕ ਦਿੱਤਾ ਗਿਆ।

ਇਸ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਭਾਰੀ ਪੁਲੀਸ ਫੋਰਸ ਵੀ ਮੌਕੇ ’ਤੇ ਪੁੱਜ ਗਈ। ਸਿੱਖ ਸੰਸਥਾਵਾਂ ਅਤੇ ਸਕੂਲ ਮੈਨੇਜਮੈਂਟ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਸਕੂਲ ਵਿੱਚ ਚੱਲ ਰਿਹਾ ਪ੍ਰੋਗਰਾਮ ਦੁਬਾਰਾ ਸ਼ੁਰੂ ਹੋ ਗਿਆ।

ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਅਤੇ ਸਕੂਲ ਦੇ ਅੰਦਰ ਕ੍ਰਿਸਮਿਸ ਦਾ ਪ੍ਰੋਗਰਾਮ ਚੱਲ ਰਿਹਾ ਹੈ। ਜਿਸ ਕਾਰਨ ਸਿੱਖ ਕੌਮ ਵਿੱਚ ਇਸ ਮਾਮਲੇ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਹ ਕਿਸੇ ਵੀ ਹਾਲਤ ਵਿੱਚ ਅਜਿਹਾ ਬਰਦਾਸ਼ਤ ਨਹੀਂ ਕਰਨਗੇ।

ਸਿੱਖ ਜਥੇਬੰਦੀਆਂ ਅਤੇ ਸਕੂਲ ਮੈਨੇਜਮੈਂਟ

ਸੀਟੀ ਪਬਲਿਕ ਸਕੂਲਦੇ ਮਾਲਕ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਿੱਖ ਸਿੱਖ ਕੌਮ ਦਾ ਦਿਲੋਂ ਸਤਿਕਾਰ ਕਰਦੇ ਹਨ। ਸਕੂਲ ਵਿੱਚ ਕੋਈ ਧਾਰਮਿਕ ਪ੍ਰੋਗਰਾਮ ਨਹੀਂ ਚੱਲ ਰਿਹਾ ਸੀ। ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਹੋ ਗਈ ਹੈ।

ਮੌਕੇ ‘ਤੇ ਪਹੁੰਚੇ ਪੁਲਿਸ ਥਾਣਾ -1 ਦੇ ਅਧਿਕਾਰੀ ਨੇ ਦੱਸਿਆ ਕਿ ਸਕੂਲ ‘ਚ ਛੋਟੇ ਬੱਚਿਆਂ ਲਈ ਨਵੇਂ ਸਾਲ ਦਾ ਕਾਰਨੀਵਲ ਦਾ ਪ੍ਰੋਗਰਾਮ ਹੈ, ਜਿਸ ਨੂੰ ਲੈ ਕੇ ਸਿੱਖ ਸਮੂਹ ਨੇ ਇਤਰਾਜ਼ ਉਠਾਇਆ ਸੀ। ਪਰ ਉਨ੍ਹਾਂ ਨੇ ਆਪਸ ‘ਚ ਗੱਲ ਕੀਤੀ ਹੈ ਅਤੇ ਹੁਣ ਕੋਈ ਵਿਵਾਦ ਨਹੀਂ ਹੋਇਆ।

ਇਹ ਵੀ ਪੜ੍ਹੋ :CIA Staff Moga : ਸੀਆਈਏ ਸਟਾਫ ਮੋਗਾ ਨਾਲ ਕਰੋਸ ਫਾਇਰਿੰਗ ਦੌਰਾਨ ਬਬੀਹਾ ਗਰੁੱਪ ਦੇ ਤਿੰਨ ਸ਼ੂਟਰ ਕਾਬੂ, ਅਸਲਾ ਬਰਾਮਦ

 

SHARE