Kapurthala Crime News : ਮੰਦਰ’ ਚ ਸੇਵਾ ਕਰਨ ਗਈ ਔਰਤ ਤੇ ਰਾਡ ਨਾਲ ਹਮਲਾ, ਮੌਤ

0
194
Kapurthala Crime News

India News (ਇੰਡੀਆ ਨਿਊਜ਼), Kapurthala Crime News, ਚੰਡੀਗੜ੍ਹ : ਕਪੂਰਥਲਾ ਦੇ ਥਾਣਾ ਸਦਰ ਖੇਤਰ ਦੇ ਪਿੰਡ ਸਿੱਧਵਾਂ ਦੋਨਾ ਤੋਂ ਖਬਰ ਹੈ ਜਿੱਥੇ ਇਕ ਅਗਿਆਤ ਹਮਲਾਵਰ ਦੁਆਰਾ ਰਾਡ ਨਾਲ ਵਾਰ ਕਰਕੇ ਇੱਕ ਸ਼ਰਧਾਲੂ ਔਰਤ ਨੂੰ ਮੰਦਰ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ। ਹਮਲਾਵਰ ਦੁਆਰਾ ਮੰਦਰ ਦੇ ਪੁਜਾਰੀ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਅਤੇ ਔਰਤ ਦੇ ਉੱਪਰ ਵਾਰ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮ੍ਰਿਤਕ ਦਾ ਪਤੀ ਕਰਦਾ ਹੈ ਰੈਸਟੋਰੈਂਟ ਵਿੱਚ ਕੰਮ

ਮ੍ਰਿਤਕ ਮਹਿਲਾ ਦੇ ਪਤੀ ਨੇ ਦੱਸਿਆ ਕਿ ਉਹ ਇੱਕ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਹੈ ਪਿੰਡ ਦੇ ਇੱਕ ਵਿਅਕਤੀ ਨੇ ਘਟਣ ਦੇ ਸੰਬੰਧ ਵਿੱਚ ਆ ਕੇ ਦੱਸਿਆ ਜਦੋਂ ਮੌਕੇ ਤੇ ਉੱਪਰ ਆ ਕੇ ਦੇਖਿਆ ਤਾਂ ਉਸ ਦੀ ਪਤਨੀ ਸਰੀਤਾ ਦੇਵੀ ਫਰਸ਼ ਦੇ ਉੱਪਰ ਗੰਭੀਰ ਹਾਲਤ ਦੇ ਵਿੱਚ ਪਈ ਸੀ। ਮੌਕੇ ਤੇ ਹੀ ਉਸਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਛੇਤੀ ਕਾਤਿਲ ਨੂੰ ਕਾਬੂ ਕਰ ਲਿਆ ਜਾਵੇਗਾ

ਥਾਣਾ ਸਦਰ ਦੀ ਇੰਚਾਰਜ ਇੰਸਪੈਕਟਰ ਸੋਨਮਦੀਪ ਕੌਰ ਨੇ ਦੱਸਿਆ ਕਿ ਘਟਨਾ ਸਬੰਧੀ ਜਾਣਕਾਰੀ ਮਿਲੀ ਸੀ। ਮੰਦਿਰ ਦੇ ਵਿੱਚ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਹੈ ਮਾਮਲੇ ਦੇ ਸੰਬੰਧ ਵਿੱਚ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਕਾਤਲ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ :Puadh Punjabi Sahityak Sabha : ਪੁਆਧ ਪੰਜਾਬੀ ਸਾਹਿਤਕ ਬੈਠਕ ਬਨੂੜ ਨੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਭਾ ਦਾ ਕੀਤਾ ਆਯੋਜਨ

 

SHARE