Banur Crime : ਦੋ ਠੱਗਾਂ ਨੇ ਨਸ਼ੀਲੀ ਚੀਜ਼ ਸੁੰਘਾ ਕੇ ਕਾਲਜ ਵਿਦਿਆਰਥੀ ਤੋਂ ਲੁੱਟੇ 40 ਹਜਾਰ ਰੁਪਏ

0
162
Banur Crime

India News (ਇੰਡੀਆ ਨਿਊਜ਼), Banur Crime, ਚੰਡੀਗੜ੍ਹ : ਐਸਬੀਆਈ ਬੈਂਕ ਬਰਾਂਚ ਬਨੂੜ ਦੀ ਏਟੀਐਮ ਤੋਂ ਅੱਜ ਇੱਕ ਕਾਲਜ ਦੇ ਵਿਦਿਆਰਥੀ ਕੋਲੋਂ 40 ਹਜਾਰ ਰੁਪਏ ਲੁੱਟ ਲਏ ਜਾਣ ਦਾ ਲੁੱਟੇ ਜਾਣ ਦੀ ਵਾਰਦਾਤ ਸਾਹਮਣੇ ਆਈ ਹੈ। ਵਿਦਿਆਰਥੀ ਧਰੂਵ ਨਰਾਇਣ ਨੇ ਦੱਸਿਆ ਕਿ ਏਟੀਐਮ ਤੋਂ 40 ਹਜਾਰ ਰੁਪਏ ਕਾਲਜ ਦੀ ਫੀਸ ਭਰਨ ਵਾਸਤੇ ਕਢਵਾਏ ਸਨ।

ਜਦੋਂ ਏਟੀਐਮ ਤੋਂ ਪੈਸੇ ਕਢਵਾ ਕੇ ਆਪਣੇ ਰੂਮ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋ ਨੌਜਵਾਨਾਂ ਨੇ ਉਸ ਨੂੰ ਗੱਲਾਂ ਵਿੱਚ ਉਲਝਾ ਲਿਆ ਅਤੇ ਕੁਝ ਹੀ ਦੇਰ ਬਾਅਦ ਉਸ ਨੂੰ ਹੋਸ਼ ਨਹੀਂ ਰਹੀ। ਕਿਉਂਕਿ ਉਕਤ ਨੌਜਵਾਨਾਂ ਵੱਲੋਂ ਕੋਈ ਨਸ਼ੀਲੀ ਚੀਜ਼ ਸੁੰਘਾ ਦਿੱਤੀ ਗਈ ਸੀ। ਸੁੱਧ – ਬੁੱਧ ਖੋ ਜਾਣ ਕਾਰਨ ਉਸ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ। ਧਰੂਵ ਨਰਾਇਣ ਨੇ ਦੱਸਿਆ ਕਿ ਫੀਸ ਲਈ ਕਢਵਾਏ 40 ਹਜਾਰ ਰੁਪਏ ਉਕਤ ਦੋਨੋਂ ਠੱਗ ਨੌਜਵਾਨਾਂ ਜੇਬ ਵਿੱਚੋਂ ਕੱਢ ਕੇ ਫਰਾਰ ਹੋ ਗਏ। ਜਦੋਂ ਉਸਨੂੰ ਹੋਸ਼ ਆਈ ਤਾਂ ਉਹ ਥਾਣਾ ਰੋਡ ਉੱਤੇ ਬੈਠਿਆ ਹੋਇਆ ਸੀ।

ਥਾਣਾ ਬਨੂੜ ਵਿੱਚ ਕੰਪਲੇਂਟ ਦਰਜ ਕਰਵਾਈ

ਠਗੀ ਦਾ ਸ਼ਿਕਾਰ ਹੋਏ ਕਾਲਜ ਵਿਦਿਆਰਥੀ ਧਰੂਵ ਨਰਾਇਣ ਨੇ ਦੱਸਿਆ ਕਿ 40 ਹਜਾਰ ਰੁਪਏ ਲੁੱਟੇ ਜਾਣ ਤੋਂ ਬਾਅਦ ਉਹ ਬੈਂਕ ਵਿੱਚ ਪਹੁੰਚਿਆ। ਬੈਂਕ ਮੈਨੇਜਰ ਨੂੰ ਸਾਰੀ ਘਟਨਾ ਦੱਸੀ। ਠੱਗੀ ਦਾ ਸ਼ਿਕਾਰ ਹੋਏ ਯੁਵਕ ਨੇ ਦੱਸਿਆ ਕਿ ਇੱਕ ਸੀਸੀਟੀਵੀ ਫੁਟੇਜ ਵਿੱਚ ਦੋਨੋਂ ਠੱਗ ਉਸ ਨੂੰ ਗੱਲਾਂ ਵਿੱਚ ਉਲਝਾ ਕੇ ਲੈ ਜਾਂਦੇ ਦਿਖਾਈ ਦੇ ਰਹੇ ਹਨ। ਘਟਨਾ ਨੂੰ ਲੈ ਕੇ ਥਾਣਾ ਬਨੂੜ ਵਿੱਚ ਕੰਪਲੇਂਟ ਦਰਜ ਕਰਵਾਈ ਗਈ ਹੈ।

ਇਹ ਵੀ ਪੜ੍ਹੋ :The Case Of District Mohali : ਮੁਹੱਲੇ ਵਿੱਚ ਰੱਖੇ ਸੂਰਾਂ ਨੂੰ ਕਢਾਉਣ ਲਈ ਪਹੁੰਚਿਆ ਜਿਲ੍ਹਾ ਪ੍ਰਸ਼ਾਸਨ, ਪਰਤਿਆ ਬੇਰੰਗ

 

SHARE