Smart Alpine Education : ਏ.ਡੀ.ਸੀ ਵੱਲੋਂ ਸਮਾਰਟ ਐਲਪਾਈਨ ਐਜੁਕੇਸ਼ਨ, ਫਰਮ ਦਾ ਲਾਇਸੰਸ ਰੱਦ, ਕਰੋਨਾ ਦੇ ਕਾਰਨ ਦਫ਼ਤਰ ਬੰਦ ਹੋਣ ਦਾ ਫਰਮ ਨੇ ਦਿੱਤਾ ਸੀ ਤਰਕ

0
126
Smart Alpine Education

India News (ਇੰਡੀਆ ਨਿਊਜ਼), Smart Alpine Education, ਚੰਡੀਗੜ੍ਹ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਸਮਾਰਟ ਐਲਪਾਈਨ ਐਜੁਕੇਸ਼ਨ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਕਾਰਵਾਈ ਕੀਤੀ ਗਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਰਟ ਐਲਪਾਈਨ ਐਜੁਕੇਸ਼ਨ ਐਸ.ਸੀ.ਓ. ਨੰਬਰ 21, ਦੂਜੀ ਮੰਜ਼ਿਲ, ਫੇਜ਼ 3ਬੀ2, ਮੋਹਾਲੀ ਦੇ ਮਾਲਕਣ ਸ੍ਰੀਮਤੀ ਸੰਦੀਪ ਕੌਰ ਪਤਨੀ ਸ੍ਰੀ ਵਰਿੰਦਰ ਸਿੰਘ ਵਾਸੀ ਮਕਾਨ ਨੰਬਰ 1130 ਪਹਿਲੀ ਮੰਜ਼ਿਲ,ਫੇਜ਼ 3ਬੀ2 ਮੋਹਾਲੀ ਨੂੰ ਕੋਚਿੰਗ ਇੰਸੀਚਿਊਟ ਆਫ ਆਈਲੈਟਸ ਦੇ ਕੰਮਾਂ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ।

ਚੈਕਿੰਗ ਦੌਰਾਨ ਦਫ਼ਤਰ ਬੰਦ ਪਾਇਆ ਗਿਆ

ਲਾਇਸੰਸ ਦੀ ਮਿਆਦ 10 ਮਾਰਚ 2024 ਤੱਕ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦਸਿਆ ਕਿ ਇਸੇ ਡੀ ਇਮ ਮੋਹਾਲੀ ਵੱਲੋਂ ਉਕਤ ਫਰਮ ਦੇ ਦਫ਼ਤਰ ਦੀ ਚੈਕਿੰਗ ਦੌਰਾਨ ਦਫ਼ਤਰ ਬੰਦ ਪਾਇਆ ਗਿਆ। ਉਕਤ ਫ਼ਰਮ ਪਾਸੋਂ ਮਹੀਨਾਵਾਰ ਰਿਪੋਰਟ ਪ੍ਰਾਪਤ ਨਾ ਹੋਣ ਤੇ ਨੋਟਿਸ ਵੀ ਜਾਰੀ ਕੀਤਾ ਗਿਆ ਜੋ ਅਨਕਲੇਮਡ ਅਨਕਲੇਮਡ ਟਿੱਪਣੀ ਸਹਿਤ ਵਾਪਿਸ ਪ੍ਰਾਪਤ ਹੋਇਆ ਹੈ।

ਕਰੋਨਾ ਦੇ ਕਾਰਨ ਦਫ਼ਤਰ ਬੰਦ

ਉਕਤ ਫ਼ਰਮ ਦੇ ਪ੍ਰਤੀਨਿਧ ਵਲੋਂ ਦਫ਼ਤਰ ਹਾਜ਼ਰ ਹੋ ਕੇ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਵਲੋਂ ਕਰੋਨਾ ਦੇ ਕਾਰਨ ਅਕਤੂਬਰ 2022 ਚ ਦਫ਼ਤਰ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਪਾਸੋਂ ਲਾਇਸੰਸ ਨੂੰ ਹੋਲਡ ਕਰਨ ਜਾਂ ਰੱਦ ਕਰਨ ਦੀ ਬੇਨਤੀ ਦੇ ਆਧਾਰ ਤੇ ਅਤੇ ਉਕਤ ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਗਈ।

ਜਿਸ ਕਾਰਨ ਉਕਤ ਫਰਮ ਨੂੰ ਜਾਰੀ ਲਾਇਸੰਸ ਨੰਬਰ 279/ਆਈ.ਸੀ. ਮਿਤੀ 11 ਮਾਰਚ 2019, ਤੁਰੰਤ ਪ੍ਰਭਾਵ ਤੋਂ ਕੈਂਸਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ/ਫਰਮ/ਪਾਰਟਨਰਸ਼ਿਪ ਜਾਂ ਇਸਦੇ ਲਾਇਸੰਸੀ/ਡਾਇਰੈਕਟਰ/ਫਰਮ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ।

ਇਹ ਵੀ ਪੜ੍ਹੋ :Regarding Illegal Mining : ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਐਸ.ਡੀ.ਐਮ ਡੇਰਾਬੱਸੀ ਨੇ ਤਿੰਨ ਥਾਵਾਂ ‘ਤੇ ਕੀਤੀ ਛਾਪੇਮਾਰੀ, ਇੱਕ ਜੇਸੀਬੀ ਅਤੇ ਇੱਕ ਟਿੱਪਰ ਜ਼ਬਤ

 

SHARE