India News (ਇੰਡੀਆ ਨਿਊਜ਼), Ravneet Bittu’s Challenge, ਚੰਡੀਗੜ੍ਹ : ਲੁਧਿਆਣਾ ਤੋਂ ਮੈਂਬਰ ਆਫ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਬਲਵੰਤ ਸਿੰਘ ਰਾਜੋਆਨਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਧੇ ਤੌਰ ਤੇ ਚੁਣੌਤੀ ਦਿੱਤੀ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਲਵੰਤ ਸਿੰਘ ਰਾਜੋਆਣਾ ਨੂੰ ਲੁਧਿਆਣਾ ਤੋਂ ਐਮਪੀ ਚੋਣ ਲੜਾਵੇ। ਬਿੱਟੂ ਨੇ ਕਿਹਾ ਕਿ ਮੈਂ ਕਾਨੂੰਨ ਵਿਵਸਥਾ ਦੇ ਨਾਮ ਦੇ ਉੱਪਰ ਵੋਟਾਂ ਮੰਗਾਂਗਾ ਤੇ ਤੁਸੀਂ ਭਾਵੇਂ ਵੱਖਵਾਦੀਆਂ ਦੇ ਨਾਮ ਦੇ ਉੱਪਰ ਵੋਟਾਂ ਮੰਗ ਸਕਦੇ ਹੋ। ਬਿੱਟੂ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਰਾਜਸੀ ਹਲਕਿਆਂ ਵਿੱਚ ਵੱਡੇ ਪੱਧਰ ਦੇ ਉੱਪਰ ਦੇਖਿਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿੱਟੂ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਜਾਂਦਾ ਹੈ ਜਾਂ ਨਹੀਂ।
ਰਾਜੋਆਨਾ ਨੂੰ ਲੈ ਕੇ ਕਾਫੀ ਤੰਜ ਕਸੇ
ਰਵਨੀਤ ਬਿੱਟੂ ਵੱਲੋਂ ਬਲਵੰਤ ਸਿੰਘ ਰਾਜੋਆਨਾ ਨੂੰ ਲੈ ਕੇ ਕਾਫੀ ਤੰਜ ਕਸੇ ਗਏ ਸਨ। ਕਿਸਾਨ ਅੰਦੋਲਨ ਦੌਰਾਨ ਵੀ ਇੱਕ ਸਟੇਟਮੈਂਟ ਰਵਨੀਤ ਬਿੱਟੂ ਦੇ ਸਾਹਮਣੇ ਆਈ ਸੀ। ਹੁਣ ਰਵਨੀਤ ਸਿੰਘ ਬਿੱਟੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਧੇ ਤੌਰ ਤੇ ਉੱਪਰ ਬਲਵੰਤ ਸਿੰਘ ਰਾਜੋਆਣਾ ਨੂੰ ਚੋਣ ਲੜਨ ਦੀ ਚੁਨੌਤੀ ਦਿੱਤੀ ਗਈ ਹੈ।
ਬੇਅਦਬੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹੋਈ
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈਨੂੰ ਆਪਣੇ ਪੰਜਾਬੀਆਂ ਤੇ ਆਪਣੇ ਦੇਸ਼ ਦੇ ਉੱਪਰ ਭਰੋਸਾ ਹੈ। ਰਾਜੋਆਣਾ ਨੂੰ ਲੁਧਿਆਣਾ ਤੋਂ ਇਲੈਕਸ਼ਨ ਲੜਨੀ ਚਾਹੀਦੀ ਹੈ, ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਆਪਣਾ ਕੈਂਡੀਡੇਟ ਬਣਾਵੇ। ਬਿੱਟੂ ਨੇ ਕਿਹਾ ਕਿ ਮੈਂ ਇਸ ਵਾਰ ਕਲੀਅਰ ਕਰਾਂਗਾ ਕਿ ਤੁਹਾਨੂੰ ਲੱਗਦਾ ਹੈ ਕਿ ਜੇ ਮੈਂ ਦੇਸ਼ ਕਾਨੂਨ ਅਤੇ ਪੰਜਾਬ ਦੇ ਹੱਕ ਵਿੱਚ ਹਾਂ ਤਾਂ ਮੈਨੂੰ ਵੋਟ ਪਾਓ ਅਤੇ ਜੇਕਰ ਰਾਜੋਆਣਾ ਦਾ ਵੱਖਵਾਤ – ਅੱਤਵਾਦ ਦੇਸ਼ ਹਿੱਤ ਵਿੱਚ ਹੈ ਤਾਂ ਉਸਨੂੰ ਵੋਟ ਪਾ ਸਕਦੇ ਹੋ। ਬਿੱਟੂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹੋਈ ਹੈ।
ਇਹ ਵੀ ਪੜ੍ਹੋ :Covid-19 Prevention Advisory : ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕੀਤੀ