India News (ਇੰਡੀਆ ਨਿਊਜ਼), Swapan Foundation, ਚੰਡੀਗੜ੍ਹ : ਸਵਪਨ ਫਾਊਂਡੇਸ਼ਨ ਵੱਲੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਖੂਨਦਾਨ ਕੈਂਪ ਸਵਪਨ ਫਾਊਂਡੇਸ਼ਨ ਵੱਲੋਂ ਚਿਨਾਰਬਾਗ ਵੈਲਫੇਅਰ ਐਸੋਸਿਏਸ਼ਨ ਦੇ ਸਹਿਯੋਗ ਨਾਲ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਤਾਰ ਦਸਵੇਂ ਸਾਲ ਵੀ ਬੜੇ ਉਤਸ਼ਾਹ ਨਾਲ ਲਾਇਆ ਗਿਆ।
ਮੁੱਖ ਮਹਿਮਾਨ ਵੱਜੋਂ ਪੁੱਜੇ ਦਲਬੀਰ ਸਿੰਘ UK ਨੇ ਸਵਪਨ ਫਾਊਂਡੇਸ਼ਨ ਤੇ ਚਿਨਾਰਬਾਗ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕੀ ਇਸ ਕੈਂਪ ਦੀ ਸਫਲਤਾ ਸਾਰੀ ਟੀਮ ਦਾ ਸਾਂਝਾਂ ਉੱਦਮ ਹੈ। ਉਨਾਂ ਕਿਹਾ ਕਿ ਖੂਨ ਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। ਗੁਰੂ ਗੋਬਿੰਦ ਸਿੰਘ ਦੇ ਸਮੁੱਚੇ ਪਰਿਵਾਰ ਅਤੇ ਹੋਰ ਸਿੰਘਾਂ ਦੀ ਕੁਰਬਾਨੀ ਨੂੰ ਨਤਮਸਤਿਕ ਹੁੰਦਿਆਂ ਖੂਨਦਾਨ ਕੈਂਪ ਲਾਓਣ ਲਈ ਸਵਪਨ ਫਾਊਂਡੇਸ਼ਨ ਵਧਾਈ ਦੀ ਹੱਕਦਾਰ ਹੈ।
ਗੁਰੂ ਸਾਹਿਬ ਦਾ ਧੰਨਵਾਦ ਕੀਤਾ
ਸੰਸਥਾ ਦੇ ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਨੇ ਦਲਬੀਰ ਗਿੱਲ (ਏ. ਐਸ. ਆਈ), ਰਾਜਪਾਲ ਸਿੰਘ, ਸਾਰੇ ਮੈਂਬਰਾਂ, ਖੂਨਦਾਨੀਆਂ ਅਤੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਜਿੰਨਾਂ ਦੇ ਆਸ਼ੀਰਵਾਦ ਨਾਲ ਅੱਜ ਦਾ ਖੂਨਦਾਨ ਕੈਂਪ ਸਫ਼ਲ ਹੋ ਸਕਿਆ। ਉਹਨਾਂ ਉਚੇਚੇ ਤੌਰ ਤੇ ਬਲੱਡ ਬੈਂਕ, ਰਜਿੰਦਰਾ ਹਸਪਤਾਲ, ਪਟਿਆਲ਼ਾ ਦੇ ਹੈੱਡ ਮੈਡਮ ਡਾ. ਮੌਨੀਕਾ ਗਰਗ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਸਵਪਨ ਫਾਊਂਡੇਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੱਧੂ ਅਤੇ ਕੈਸ਼ੀਅਰ ਜੰਗਬਹਾਦਰ ਸਿੰਘ ਅਠਵਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੁੱਲ 47 ਯੂਨਿਟ ਖੂਨ ਦਾਨ ਕੀਤਾ ਗਿਆ।
ਮਿਲਕੇ ਸਮਾਜ ਭਲਾਈ ਦੇ ਕੰਮ
ਚਿਨਾਰਬਾਗ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੁਰਾਣਾ ਨੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕੀ ਐਸੋਸੀਏਸ਼ਨ ਹਮੇਸ਼ਾ ਹੀ ਸਵਪਨ ਫਾਊਂਡੇਸ਼ਨ ਦੇ ਨਾਲ ਮਿਲਕੇ ਸਮਾਜ ਭਲਾਈ ਦੇ ਕੰਮ ਕਰਦੀ ਰਹੇਗੀ। ਇਸ ਮੌਕੇ ਐਡਵੋਕੇਟ ਰਜਿੰਦਰ ਮੋਹਲ, ਨਰਿੰਦਰ ਡਿੰਪੀ, ਸੁਖਨੀਤ ਸਿੰਘ, ਜਗਦੀਪ ਸਿੰਘ ਜੱਗੀ, ਮਾਸਟਰ ਹਿੰਮਤ ਸਿੰਘ, ਰਮਨ ਸ਼ਰਮਾ,ਪਾਰੁਲ ਸਿੰਘ, ਪ੍ਰਿੰਸੀਪਲ ਜੱਗਾ ਸਿੰਘ, ਪ੍ਰੋ. ਗੁਰਸੇਵਕ ਲੰਬੀ, ਟਵਿੰਕਲ ਸਿੰਘ, ਬਿੱਲਾ,ਆਦਿ ਮੌਜੂਦ ਸਨ।