India News (ਇੰਡੀਆ ਨਿਊਜ਼), Christmas Day Celebrated, ਚੰਡੀਗੜ੍ਹ : ਸੁਆਮੀ ਵਿਵੇਕਾਨੰਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ (SVIET) ਕਾਲਜ ਬਨੂੰੜ ਦੇ ਡੀਪਾਰਟਮੈਂਟ ਆਫ਼ ਇੰਟਰਨੈਸ਼ਨਲ ਵੱਲੋਂ ਕ੍ਰਿਸਮਿਸ ਡੇ ਸ਼ੈਲੀਬ੍ਰੇਟ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰਆਤ ਕ੍ਰਿਸਮਿਸ ਪ੍ਰਾਥਨਾ ਨਾਲ ਕੀਤੀ ਗਈ। ਮੁੱਖ ਮਹਿਮਾਨ ਅਜੇ ਅਸ਼ੋਕ ਅਤੇ ਮਿਸ ਲੋਰੀਨਾ ਸਿਡਨੀ, ਡਾਇਰੈਕਟਰ ਪਲਾਂਨਿੰਗ ਸ਼ੁਭਮ ਗਰਗ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਓਹਨਾ ਨਾਲ ਡਾਇਰੇਕਟਰ ਇੰਟਰਨੈਸ਼ਨਲ ਅਫ਼ੈਅਰ ਸੁਨੀਲ ਸੋਨੀ ਅਤੇ ਪ੍ਰੋਗਰਾਮ ਕੋਆਰਡੀਨੇਟਰ ਮਿਸ ਤਨਿਕਾ ਠਾਕੁਰ ਪਹੁੰਚੇ।
ਜਿੰਗਲ ਬੈੱਲ ਤੇ ਸੈਟਾ ਨੇ ਡਾਂਸ ਕੀਤਾ
ਬੱਚਿਆ ਨੇ ਕ੍ਰਿਸਮਿਸ ਕਿਉਂ ਮਨਾਇਆ ਜਾਂਦਾ ਹੈ ਇਸ ਟੋਪਿਕ ਉੱਪਰ ਸਪੀਚ ਦਿੱਤੀ ਗਈ। ਬੱਚਿਆ ਵੱਲੋਂ ਸੋਲੋ ਡਾਂਸ ,ਗਰੁੱਪ ਡਾਂਸ ਕੀਤਾ ਗਿਆ। ਜਿੰਗਲ ਬੈੱਲ ਤੇ ਸੈਟਾ ਨੇ ਡਾਂਸ ਕੀਤਾ ਅਤੇ ਗਿਫ਼ਟ ਵੰਡੇ। ਇਸ ਪ੍ਰੋਗਰਾਮ ਮੌਕੇ ਦਿੱਤੇ ਆਪਣੇ ਸੰਦੇਸ਼ ਵਿੱਚ ਚੇਅਰਮੈਨ ਅਸ਼ਵਨੀ ਗਰਗ ਨੇ ਇਸ ਪਵਿੱਤਰ ਦਿਨ ਤੇ ਸੱਭ ਨਾਲ ਖ਼ੁਸ਼ੀ ਸਾਂਝੀ ਕੀਤੀ ਤੇ ਸ਼ੁੱਭ ਇਸ਼ਾਵਾ ਦਿੱਤੀਆ।
ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ – ਅਸ਼ੋਕ ਗਰਗ
ਸੁਆਮੀ ਵਿਵੇਕਾਨੰਦ ਗਰੁੱਪ ਆਫ ਕਾਲਜਸ ਦੇ ਪ੍ਰੈਜ਼ੀਡੈਂਟ ਅਸ਼ੋਕ ਗਰਗ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਭਾਵੇਂ ਕੋਈ ਵੀ ਹੋਵੇ। ਡਾਇਰੇਕਟਰ ਸ਼ੁਭਮ ਗਰਗ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅੰਤ ਵਿੱਚ ਕ੍ਰਿਸਮਿਸ ਕੇਕ ਕੱਟਿਆ ਗਿਆ ਡਾਇਰੇਕਟਰ ਇੰਟਰਨੈਸ਼ਨਲ ਅਫ਼ੈਅਰ ਸੁਨੀਲ ਸੋਨੀ ਨੇ ਪ੍ਰੋਗ੍ਰਾਮ ਉਲੀਕਣ ਲਈ ਬੱਚਿਆ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ :Kharar Police : 15 ਲੱਖ ਦੇ ਸੋਨੇ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਪੁਲਿਸ ਨੇ ਕੀਤਾ ਹੱਲ, ਤਿੰਨ ਦੋਸ਼ੀ ਗ੍ਰਿਫਤਾਰ