India News (ਇੰਡੀਆ ਨਿਊਜ਼), Train Stop Demonstration, ਚੰਡੀਗੜ੍ਹ : ਰੇਲ ਰੋਕੋ ਅੰਦੋਲਨ ਦੀ ਤਿਆਰੀ ਕਰ ਰਹੇ ਸਾਬਕਾ ਫੌਜੀ ਜਥੇਬੰਦੀ ਦੇ ਆਗੂਆਂ ਨੂੰ ਪੁਲਿਸ ਨੇ ਅੱਜ ਹਿਰਾਸਤ ਚੋਂ ਛੱਡ ਦਿੱਤਾ ਹੈ। ਗੋਰਤਲਬ ਹੈ ਕਿ ਸਾਬਕਾ ਫੌਜੀ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।
ਜਿਸ ਦੇ ਮੱਦੇ ਨਜ਼ਰ ਇੱਕ ਤਰੀਕ ਨੂੰ ਸਾਬਕਾ ਫੌਜੀ ਜਥੇਬੰਦੀ ਵੱਲੋਂ ਰੇਲ ਰੋਕ ਕੇ ਅੰਦੋਲਨ ਕੀਤਾ ਜਾਣਾ ਸੀ। ਜਿਸ ਦੀ ਭਨਕ ਲੱਗਦਿਆਂ ਹੀ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਤੋਂ ਸੂਬੇ ਭਰ ਵਿੱਚੋਂ ਸਾਬਕਾ ਫੌਜੀ ਆਗੂਆਂ ਨੂੰ ਰਾਊਂਡ ਅਪ ਕਰ ਲਿਆ ਗਿਆ ਸੀ ਤੇ ਅੱਜ ਬਾਅਦ ਦੁਪਹਿਰ ਸਾਬਕਾ ਫੌਜੀ ਆਗੂਆਂ ਨੂੰ ਥਾਣੇ ਵਿੱਚੋਂ ਛੱਡ ਦਿੱਤਾ ਗਿਆ।
11 ਜਗ੍ਹਾਂ ਰੇਲ ਰੋਕਣ ਦੀ ਸੀ ਵਿਉਂਤਬੰਦੀ
ਸਾਬਕਾ ਫੌਜੀ ਜਥੇਬੰਦੀ ਵੱਲੋਂ ਵਿਉਂਤਬੰਦੀ ਉਲੀਕੀ ਗਈ ਸੀ ਕਿ ਇਕ ਤਰੀਕ ਨੂੰ ਨਵੇਂ ਸਾਲ ਮੌਕੇ ਦੇਸ਼ ਭਰ ਵਿੱਚ ਕਾਲਾ ਦਿਵਸ ਮਨਾਇਆ ਜਾਵੇਗਾ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ 11 ਜਗ੍ਹਾਂ ਰੇਲ ਰੋਕ ਕੇ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਪੁਲਿਸ ਵੱਲੋਂ ਬੀਤੀ ਰਾਤ ਸੂਬੇ ਭਰ ਤੋਂ ਵੱਖ-ਵੱਖ ਜਗ੍ਹਾਂ ਤੋਂ ਸਾਬਕਾ ਫੌਜੀ ਜਥੇਬੰਦੀ ਦੇ ਆਗੂਆਂ ਨੂੰ ਰਾਊਂਡ ਅਪ ਕਰ ਲਿਆ ਗਿਆ ਸੀ, ਅਤੇ ਸਾਬਕਾ ਫੌਜੀ ਜਥੇਬੰਦੀ ਦੇ ਆਗੂਆਂ ਦੀ ਵਿਉਂਤਬੰਦੀ ਨੂੰ ਫੇਲ ਕਰ ਦਿੱਤਾ ਗਿਆ ਅਸਫਲ ਕਰ ਦਿੱਤਾ ਗਿਆ।
ਹੰਗਾਮੀ ਪ੍ਰੋਗਰਾਮ ਜਲਦੀ ਹੀ ਉਲਿਕਿਆ ਜਾਵੇਗਾ
ਸਾਬਕਾ ਫੌਜੀ ਜਥੇਬੰਦੀ ਜ਼ਿਲਾ ਮੋਹਾਲੀ ਦੇ ਪ੍ਰਧਾਨ ਪ੍ਰੇਮ ਸਿੰਘ ਨੂੰ ਵੀ ਪੁਲਿਸ ਵੱਲੋਂ ਰਾਊਂਡ ਅਪ ਕਰ ਲਿਆ ਗਿਆ ਸੀ। ਬਾਅਦ ਦੁਪਹਿਰ ਉਹਨਾਂ ਨੂੰ ਅੱਜ ਥਾਣੇ ਵਿੱਚੋਂ ਛੱਡ ਦਿੱਤਾ ਗਿਆ। ਥਾਣੇ ਤੋਂ ਬਾਹਰ ਆ ਕੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਹੌਸਲਾ ਪਹਿਲਾ ਨਾਲੋਂ ਹੋਰ ਵੀ ਵੱਧ ਗਿਆ ਹੈ।
ਪ੍ਰੇਮ ਸਿੰਘ ਨੇ ਦੱਸਿਆ ਕਿ ਵਨ ਰੈਂਕ ਵਨ ਪੈਨਸ਼ਨ ਅਤੇ ਐਮਐਸਪੀ ਦੇ ਨਾਲ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਪਰ ਕੇਂਦਰ ਸਰਕਾਰ ਵੱਲੋਂ ਸਾਬਕਾ ਫੌਜੀ ਜਥੇਬੰਦੀਆਂ ਦੀ ਕੋਈ ਆਵਾਜ਼ ਨਹੀਂ ਸੁਣੀ ਜਾ ਰਹੀ ਉਹਨਾਂ ਕਿਹਾ ਕਿ ਹੰਗਾਮੀ ਪ੍ਰੋਗਰਾਮ ਜਲਦੀ ਹੀ ਉਲਿਕਿਆ ਜਾਵੇਗਾ।
ਇਹ ਵੀ ਪੜ੍ਹੋ :Joginder Pal Bhoa Arrested : ਨਜਾਇਜ਼ ਮਾਈਨਿੰਗ ਮਾਮਲੇ ਵਿੱਚ ਘਿਰੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਭੋਆ ਗਿਰਫਤਾਰ