India News (ਇੰਡੀਆ ਨਿਊਜ਼), Sale Of Petrol And Diesel, ਚੰਡੀਗੜ੍ਹ : ਟਰੱਕ ਅਪਰੇਟਰਾਂ ਦੀ ਦੇਸ਼ ਵਿਆਪੀ ਹੜਤਾਲ ਕਾਰਨ ਪੈਦਾ ਹੋਏ ਮਾਹੌਲ ਤੋਂ ਬਾਅਦ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਿਰਵਿਘਨ ਅਤੇ ਵਿਕਰੀ ਆਮ ਵਾਂਗ ਹੋ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਅੱਜ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਅਤੇ ਵਿੱਕਰੀ ਆਮ ਵਾਂਗ ਹੋ ਗਈ ਹੈ ਕਿਉਂਕਿ ਬਠਿੰਡਾ, ਸੰਗਰੂਰ ਅਤੇ ਜਲੰਧਰ ਤੋਂ ਪਿਛਲੀ ਅੱਧੀ ਰਾਤ ਤੋਂ 70 ਫੀਸਦੀ ਤੋਂ ਵੱਧ ਜ਼ਿਲ੍ਹੇ ਚ ਸਪਲਾਈ ਦਰਜ ਕੀਤੀ ਗਈ।
ਇਸੇ ਤਰ੍ਹਾਂ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਸਥਾਨਕ ਤੇਲ ਡਿਪੂ (ਲਾਲੜੂ) ਤੋਂ ਪੈਟਰੋਲ ਅਤੇ ਡੀਜ਼ਲ ਦੀ ਬਾਹਰੀ ਸਪਲਾਈ ਵਿੱਚ ਵੀ ਤੇਜ਼ੀ ਆਈ ਕਿਉਂਕਿ ਬੁੱਧਵਾਰ ਸ਼ਾਮ 5 ਵਜੇ ਤੱਕ ਬਾਹਰ ਭੇਜੇ ਗਏ ਟੈਂਕਰਾਂ/ਲਾਰੀਆਂ ਦੀ ਗਿਣਤੀ 71 ਹੋ ਚੁੱਕੀ ਸੀ।
ਟਰੱਕ ਅਪਰੇਟਰਾਂ ਅਤੇ ਪੈਟਰੋਲ ਪੰਪ ਮਾਲਕਾਂ ਦਾ ਧੰਨਵਾਦ
ਡਿਪਟੀ ਕਮਿਸ਼ਨਰ ਨੇ ਟਰੱਕ ਅਪਰੇਟਰਾਂ ਅਤੇ ਪੈਟਰੋਲ ਪੰਪ ਮਾਲਕਾਂ ਦਾ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਥਿਤੀ ਆਮ ਵਾਂਗ ਕਰਨ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਪ੍ਰਉਹਨਾਂ ਕਿਹਾ ਕਿ ਸਿਵਲ ਅਤੇ ਪੁਲਿਸ ਅਧਿਕਾਰੀਆਂ ਸਮੇਤ ਸਮੁੱਚੇ ਪ੍ਰਸ਼ਾਸਕੀ ਤੰਤਰ ਨੇ ਸਥਿਤੀ ਨੂੰ ਆਮ ਵਰਗੀ ਕਰਨ ਲਈ ਬੜੀ ਸੰਜੀਦਗੀ ਨਾਲ ਕੰਮ ਕੀਤਾ।
ਮੰਗ ਅਤੇ ਸਪਲਾਈ ਵਿਚਲੇ ਪਾੜੇ ਨੂੰ ਪੂਰਾ ਕਰਨ ਲਈ
ਪਵਨ ਕੁਮਾਰ, ਸੇਲਜ਼ ਅਫਸਰ, ਬੀ ਪੀ ਸੀ ਐਲ, ਜੋ ਕਿ ਲਾਲੜੂ ਡਿਪੋ ਵੀ ਦੇਖਦੇ ਹਨ, ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇਲ ਡਿਪੂ ਤੋਂ ਸਪਲਾਈ ਮੁੜ ਸ਼ੁਰੂ ਕਰਨ ਲਈ ਕੀਤੇ ਗਏ ਸਖ਼ਤ ਯਤਨ ਸਾਰਥਕ ਸਾਬਤ ਹੋਏ ਹਨ। ਤੇਲ ਡਿਪੂ ਮੰਗ ਅਤੇ ਸਪਲਾਈ ਵਿਚਲੇ ਪਾੜੇ ਨੂੰ ਪੂਰਾ ਕਰਨ ਲਈ ਦਿਨ ਰਾਤ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ :Tension Over Petrol Diesel : ਡੀਸੀ ਮੋਹਾਲੀ ਨੇ ਕਿਹਾ ਪੈਟਰੋਲ ਡੀਜ਼ਲ ਦੀ ਸਪਲਾਈ ਨੂੰ ਲੈ ਕੇ ਜਿਲ੍ਹੇ ਵਿੱਚ ਸਥਿਤੀ ਕਾਬੂ ਹੇਠ