Industrial Associations : ਜ਼ਿਲ੍ਹਾ ਪ੍ਰਸ਼ਾਸਨ ਨੇ ਸਿੱਖਿਆ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਉਦਯੋਗਿਕ ਐਸੋਸੀਏਸ਼ਨਾਂ ਨਾਲ ਹੱਥ ਮਿਲਾਇਆ

0
159
Industrial Associations
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਐਸ ਐਸ ਪੀ ਡਾ. ਸੰਦੀਪ ਗਰਗ ਦੇ ਨਾਲ ਡੇਰਾਬੱਸੀ ਵਿੱਚ ਸੀ ਐਸ ਆਰ ਗਤੀਵਿਧੀਆਂ ਤਹਿਤ ਸਰਕਾਰੀ ਮਿਡਲ ਸਕੂਲ ਭਗਵਾਨਪੁਰ (ਭਗਵਾਸ) ਵਿੱਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ।

India News (ਇੰਡੀਆ ਨਿਊਜ਼), Industrial Associations, ਚੰਡੀਗੜ੍ਹ : ਇੱਕ ਨਵੀਂ ਪਹਿਲਕਦਮੀ ਦੀ ਸ਼ੁਰੂਆਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਐਸ ਐਸ ਪੀ ਡਾ. ਸੰਦੀਪ ਗਰਗ ਦੇ ਨਾਲ ਅੱਜ ਸ਼ਾਮ ਡੇਰਾਬੱਸੀ ਵਿੱਚ ਸੀ ਐਸ ਆਰ ਗਤੀਵਿਧੀਆਂ ਤਹਿਤ ਸਰਕਾਰੀ ਮਿਡਲ ਸਕੂਲ ਭਗਵਾਨਪੁਰ (ਭਗਵਾਸ) ਵਿੱਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ।

ਵਿਦਿਅਕ ਸੰਸਥਾਵਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੱਥ ਮਿਲਾਉਣ ਲਈ ਡੇਰਾਬੱਸੀ ਦੀਆਂ ਉਦਯੋਗਿਕ ਐਸੋਸੀਏਸ਼ਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਨਅਤਾਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪ੍ਰੋਗਰਾਮ ਤਹਿਤ ਨੇੜਲੇ ਸਰਕਾਰੀ ਅਦਾਰਿਆਂ ਨੂੰ ਅਪਣਾ ਕੇ ਇੱਕ ਸ਼ਾਨਦਾਰ ਤਬਦੀਲੀ ਲਿਆ ਸਕਦੀਆਂ ਹਨ।

ਪੰਜ ਟੱਚ ਪੈਨਲ ਐਲ.ਈ.ਡੀ. ਦੀ ਸਥਾਪਨਾ

ਸਰਕਾਰੀ ਮਿਡਲ ਸਕੂਲ ਭਗਵਾਨਪੁਰ ਵਿਖੇ ਸੀ.ਐਸ.ਆਰ ਗਤੀਵਿਧੀਆਂ ਤਹਿਤ ਵੱਖ-ਵੱਖ ਉਦਯੋਗਾਂ ਵੱਲੋਂ ਕੀਤੇ ਬੁਨਿਆਦੀ ਬਦਲਾਅ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਤਿੰਨ ਕਮਰਿਆਂ ਦੀ ਉਸਾਰੀ, ਕਲਾਸਰੂਮਾਂ ਨੂੰ ਸਮਾਰਟ ਕਲਾਸਰੂਮਾਂ ਵਿੱਚ ਬਦਲਣ ਲਈ ਪੰਜ ਟੱਚ ਪੈਨਲ ਐਲ.ਈ.ਡੀ. ਦੀ ਸਥਾਪਨਾ ਅਤੇ ਅਸੈਂਬਲੀ ਗਰਾਊਂਡ ਵਿੱਚ ਟਾਇਲ ਲਗਾਉਣ ਨਾਲ ਹੋਰਨਾਂ ਨੂੰ ਵੀ ਹੋਰ ਸੰਸਥਾਵਾਂ ਵਿੱਚ ਵੀ ਯੋਗਦਾਨ ਪਾਉਣ ਪ੍ਰੇਰਨਾ ਮਿਲੇਗੀ।

ਉਨ੍ਹਾਂ ਦੱਸਿਆ ਕਿ ਪੀ ਸੀ ਸੀ ਪੀ ਐਲ ਅਤੇ ਊਸ਼ਾ ਯਾਰਨਜ਼ ਨੇ ਦੋ ਕਮਰੇ ਬਣਾਉਣ ਲਈ 15 ਲੱਖ ਰੁਪਏ ਖਰਚ ਕੀਤੇ ਹਨ ਜਦਕਿ ਕਾਂਸਲ ਇੰਡਸਟਰੀਜ਼ ਨੇ ਤੀਜੇ ਕਮਰੇ ਲਈ 3.5 ਲੱਖ ਰੁਪਏ ਖਰਚ ਕੀਤੇ ਹਨ। ਇਸੇ ਤਰ੍ਹਾਂ ਜੈ ਪਾਰਵਤੀ ਨੇ 5 ਲੱਖ ਰੁਪਏ ਵਿੱਚ ਸਮਾਰਟ ਕਲਾਸ ਰੂਮ ਲਈ ਪੰਜ ਟੱਚ ਪੈਨਲ ਐਲ.ਈ.ਡੀ. ਲਗਵਾਏ ਜਦੋਂ ਕਿ ਭਗਵਤੀ ਸਟੀਲਜ਼ ਨੇ ਅਸੈਂਬਲੀ ਗਰਾਊਂਡ ਵਿੱਚ ਟਾਈਲਿੰਗ ਦੇ ਕੰਮ ਲਈ 3.5 ਰੁਪਏ ਖਰਚ ਕੀਤੇ।

ਜਲਦੀ ਹੀ ‘ਸਕੂਲ ਆਫ ਹੈਪੀਨੈੱਸ’ ਦਾ ਦਰਜਾ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਸਕੂਲ ਵਿੱਚ ਕਮਰਿਆਂ ਦੀ ਗਿਣਤੀ 13 ਹੋ ਗਈ ਹੈ ਅਤੇ ਸਾਨੂੰ ਉਮੀਦ ਹੈ ਕਿ ਸਕੂਲ ਜਲਦੀ ਹੀ ‘ਸਕੂਲ ਆਫ ਹੈਪੀਨੈੱਸ’ ਦਾ ਦਰਜਾ ਹਾਸਲ ਕਰ ਲਵੇਗਾ ਜਿਸ ਤਹਿਤ ਪੰਜਾਬ ਸਰਕਾਰ ਵੱਲੋਂ 40 ਲੱਖ ਰੁਪਏ ਦੀ ਹੋਰ ਗਰਾਂਟ ਮੁਹੱਈਆ ਕਰਵਾਈ ਜਾਵੇਗੀ ਜਿਸ ਵਿੱਚ ਯੋਗ ਦੀ ਕਲਾਸ ਸ਼ੁਰੂ ਕਰਨ ਤੋਂ ਇਲਾਵਾ ਹੋਰ ਕਲਾਸ ਰੂਮ, ਆਫਿਸ ਰੂਮ, ਲੈਬ, ਓਪਨ ਜਿਮ ਆਦਿ ਸ਼ਾਮਿਲ ਹੋਣਗੇ।

ਉਨ੍ਹਾਂ ਨੇ ਕਿਹਾ ਕਿ ਸਕੂਲ ਆਫ ਹੈਪੀਨੈਸ ਦਾ ਸੰਕਲਪ ਸਿਰਫ ਨੌਕਰੀ ਅਧਾਰਤ ਸਿੱਖਿਆ ਤੋਂ ਵੱਧ ਬਹੁਤ ਕੁਝ ਪ੍ਰਦਾਨ ਕਰਨਾ ਹੈ ਜਿਵੇਂ ਜੀਵਨ ਦੀ ਗੁਣਵੱਤਾ, ਜੀਵਨ ਦੀਆਂ ਕਦਰਾਂ ਕੀਮਤਾਂ ਅਤੇ ਵਿਦਿਆਰਥੀਆਂ ਨੂੰ ਤਣਾਅ ਮੁਕਤ ਰੱਖ ਕੇ ਉਨ੍ਹਾਂ ਦੀ ਸ਼ਖਸੀਅਤ ਉਸਾਰੀ ਆਦਿ।

ਇਹ ਵੀ ਪੜ੍ਹੋ :Lok Sabha Elections-2024 : ਲੋਕ ਸਭਾ ਚੋਣਾਂ-2024 ਸਬੰਧੀ ਈ ਵੀ ਐਮ ਜਾਗਰੂਕਤਾ ਤੇ ਸਵੀਪ ਗਤੀਵਿਧੀਆਂ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਦੇਸ਼

 

SHARE