Gidderbaha News : ਗਿੱਦੜਬਾਹਾ ਵਿਖੇ ਨਰਮਾ ਨਾ ਵਿਕਨ ਕਾਰਨ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ ਕੀਤੀ ਨਾਰੇਬਾਜੀ

0
147
Gidderbaha News

India News (ਇੰਡੀਆ ਨਿਊਜ਼), Gidderbaha News, ਚੰਡੀਗੜ੍ਹ : ਨਰਮੇ ਦੀ ਫਸਲ ਨਾ ਵਿਕਣ ਤੇ ਕਿਸਾਨਾਂ ਨੂੰ ਖੱਜਲ – ਖਵਾਰ ਹੋਣਾ ਪੈ ਰਿਹਾ ਹੈ। ਗਿੱਦੜਬਾਹਾ ਵਿਖੇ ਸਰਦਾਰਗੜ੍ਹ ਪਿੰਡ ਤੋਂ ਇੱਕ ਕਿਸਾਨ ਆਪਣੇ ਨਰਮੇ ਦੀ ਟਰਾਲੀ ਲੈ ਕੇ ਅੱਜ ਸਵੇਰੇ ਗਿੱਦੜਬਾਹਾ ਵਿਖੇ ਵਿਖੇ ਪਹੁੰਚਿਆ। ਪਰ ਨਰਮਾ ਵੇਚਣ ਲਈ ਉਸ ਨੂੰ ਖੱਜਲ ਹੋਣਾ ਪਿਆ। ਇਸ ਉਪਰੰਤ ਉਸ ਨੇ ਕਿਸਾਨ ਯੂਨੀਅਨ ਬੀਕੇਯੂ ਸਿੱਧੂਪੁਰ ਨਾਲ ਸੰਪਰਕ ਕੀਤਾ। ਮੌਕੇ ਤੇ ਪਹੁੰਚੇ ਗੋਰਾ ਖਾਲਸਾ, ਠਾਣਾ ਸਿੰਘ, ਸੁਖਚੈਨ ਸਿੰਘ ਆਦਿ ਸਿੱਧੂਪੁਰ ਜਥੇਬੰਦੀ ਦੇ ਐਸ ਡੀ ਐਮ ਦਫਤਰ ਪਹੁਚੇ ਅਤੇ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਨੂੰ ਮੰਗ ਪੱਤਰ ਦਿੱਤਾਂ।

ਸ਼ਾਸਨ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ

ਉਨਾਂ ਦੋਸ਼ ਲਾਇਆ ਕਿ ਕਿਸਾਨ ਦਾ ਨਰਮਾ ਬਿਲਕੁੱਲ ਸਹੀ ਹੈ। ਪਰ ਕਾਟ ਲੈਣ ਕਾਰਨ ਖ਼ਜਲ ਕਰ ਰਹੇ ਹਨ। ਉਨ੍ਹਾਂ ਨੇ ਪ੍ਰਚੇਜਰ ਤੇ ਵੀ ਦੋਸ਼ ਲਾਏ ਕਿ ਉਹ ਫੈਕਟਰੀ ਵਾਲਿਆਂ ਨਾਲ ਮਿਲੇ ਹਨ ਤਾਂ ਕਰਕੇ ਖ਼ਜਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਕ ਤਾਂ ਨਰਮਾ ਘਟ ਹੋਇਆ ਹੈ ਉਤੋਂ ਕਾਟ ਕਿੱਥੋਂ ਦੇਇਏ। ਕਿਸਾਨਾਂ ਨੇ ਐਸ ਡੀ ਐਮ ਦਫਤਰ ਨਰਮੇ ਟਰਾਲੀ ਖੜਾ ਕੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।

ਨਰਮਾ ਮਾਪਦੰਡ ਮੁਤਾਬਕ ਨਹੀਂ

ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਕੱਲ ਸਵੇਰ ਐਸ ਡੀ ਐਮ ਦਫਤਰ ਨਰਮਾ ਲਿਆਵਾਂਗੇ ਅਤੇ ਦਫ਼ਤਰ ਦਾ ਘਿਰਾਓ ਕਰਾਂਗੇ। ਇਸ ਬਾਰੇ ਨਾਇਬ ਤਹਸੀਲਦਾਰ ਜਸਕਰਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਕਿਸਾਨਾਂ ਨੇ ਮੰਗ ਪੱਤਰ ਦਿੱਤਾ ਹੈ। ਇਸ ਬਾਰੇ ਕਾਰਵਾਈ ਕਰਾਂਗੇ। ਉਧਰ ਜਦੋਂ ਸੀਆਈਸੀ ਤੇ ਪਰਚੇਜਰ ਦਾ ਕਹਿਣਾ ਸੀ ਕਿ ਨਰਮਾ ਮਾਪਦੰਡ ਮੁਤਾਬਕ ਨਹੀਂ ਸੀ। ਕਿਸਾਨਾਂ ਵੱਲੋਂ ਲਗਾਏ ਦੋਸ਼ ਗ਼ਲਤ ਹਨ।

ਇਹ ਵੀ ਪੜ੍ਹੋ :Weather Update Orange Alert Issued : ਮੌਸਮ ਵਿਭਾਗ ਵੱਲੋਂ ਪੰਜਾਬ ਦੇ 15 ਜਿਲਿਆਂ ਨੂੰ ਲੈ ਕੇ ਸੰਘਣੀ ਧੁੰਦ ਸਬੰਧੀ ਔਰੇਂਜ ਅਲਰਟ ਜਾਰੀ

 

SHARE