Free Health Checkup Camp : ਸੇਵ ਅਰਥ ਸੇਵ ਹਿਊਮਨ ਅਤੇ ਸਮਾਜ ਸੇਵਕ ਫਾਊਂਡੇਸ਼ਨ ਵੱਲੋਂ ਮੁਫਤ ਸਿਹਤ ਜਾਂਚ ਕੈਂਪ

0
166
Free Health Checkup Camp
ਕੈਂਪ ਦੇ ਪ੍ਰਬੰਧਕ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ।

India News (ਇੰਡੀਆ ਨਿਊਜ਼), Free Health Checkup Camp, ਚੰਡੀਗੜ੍ਹ : ਸੇਵ ਅਰਥ ਸੇਵ ਹਿਊਮਨ ਅਤੇ ਸਮਾਜ ਸੇਵਕ ਫਾਊਂਡੇਸ਼ਨ ਵੱਲੋਂ ਅੱਜ ਪੀਰਮੁਚੱਲਾ ਬਾਲੀਸ ਹੋਮ ਸੁਸਾਇਟੀ ਨੇੜੇ ਮੁਫਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਜਸਟਿਸ ਸੁਰੇਸ਼ ਮੋਂਗਾ ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ ਅਤੇ ਸੁਨੀਲ ਕਾਕਰਾਨ ਪ੍ਰਧਾਨ ਆਰ.ਐਸ.ਐਸ ਚੰਡੀਗੜ੍ਹ ਐਕਸ ਪ੍ਰਧਾਨ ਸਨ ਸਭਾ ਪੰਚਕੂਲਾ ਰਜਿਸਟਰਡ 371 ਅਤੇ ਸਮਾਜ ਸੇਵਕ ਫਾਊਂਡੇਸ਼ਨ ਦੀ ਡਾਇਰੈਕਟਰ ਪੂਜਾ ਅਰੋੜਾ ਅਤੇ ਉਨ੍ਹਾਂ ਦੀ ਟੀਮ ਨਾਲ ਕੀਤੀ ਗਈ।

270 ਤੋਂ ਵੱਧ ਲੋਕਾਂ ਵੱਲੋਂ ਜਾਂਚ ਕਰਵਾਈ ਗਈ

ਕੈਂਪ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਿਆ ਜਿਸ ਵਿੱਚ 270 ਤੋਂ ਵੱਧ ਲੋਕਾਂ ਵੱਲੋਂ ਆਪਣੀ ਜਾਂਚ ਕਰਵਾਈ ਗਈ। ਇਸ ਦੌਰਾਨ ਵਾਰਡ ਨੰ:11 ਦੇ ਐਮ ਸੀ ਪੀਰਮੁਚੱਲਾ ਗੁਰਸੇਵਕ ਸਿੰਘ ਪੂਨੀਆ ਨੇ ਵੀ ਕੈਂਪ ਵਿੱਚ ਸ਼ਿਰਕਤ ਕਰਦਿਆਂ ਕੇ ਸਾਰਿਆਂ ਦੀ ਹੌਂਸਲਾ ਅਫਜਾਈ ਕੀਤੀ। ਇਸੇ ਤਰ੍ਹਾਂ ਪੀਰਮੁਚੱਲਾ ਸੁਸਾਇਟੀ ਦੇ ਬਹੁਤ ਸਾਰੇ ਮੁਖੀਆਂ ਅਤੇ ਮੈਂਬਰਾਂ ਨੇ ਕੈਂਪ ਵਿੱਚ ਆਪਣੀ ਜਾਂਚ ਕਰਵਾਈ ਅਤੇ ਹੋਰਨਾਂ ਨੂੰ ਵੀ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ।

ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ

ਜਿਸ ਵਿੱਚ ਰਾਕੇਸ਼ ਕੌਲ, ਰਾਹੁਲ ਪ੍ਰਕਾਸ਼ ਟਾਵਰ ਅਤੇ ਅਨਿਲ ਧੀਮਾਨ, ਵਿਕਰਾਂਤ ਨਿਰਮਲ ਟਾਵਰ, ਸੁਭਾਸ਼ ਚੰਦਰ, ਗਗਨ ਸਿਟੀ ਹਾਈਟ ਅਤੇ ਨਾਇਬ ਸਿੰਘ ਰਿਟਾਇਰਡ ਸਬ-ਇੰਸਪੈਕਟਰ ਸ਼ਾਮਲ ਸਨ। ਕੈਂਪ ਦੌਰਾਨ ਸੰਜੀਵ ਖੰਨਾ ਸੰਸਥਾਪਕ ਸ਼੍ਰੀ ਰਾਮ ਸੇਵਾ ਸੰਘ ਜ਼ੀਰਕਪੁਰ ਸੈਕਟਰੀ, ਪੰਜਾਬ ਭਾਜਪਾ ਹਲਕਾ ਇੰਚਾਰਜ ਡੇਰਾਬੱਸੀ, ਪ੍ਰਭਾਰੀ ਜਲੰਧਰ ਸ਼ਹਿਰੀ ਭਾਜਪਾ ਅਤੇ ਸੁਧੀਰ ਕਾਂਤੀਵਾਲ ਕਨਵੀਨਰ/ਪ੍ਰਿੰਸੀਪਲ ਸ਼੍ਰੀ ਰਾਮ ਸੇਵਾ ਸੰਘ ਜ਼ੀਰਕਪੁਰ, ਸੰਦੀਪ ਪਰੂਥੀ ਪ੍ਰਧਾਨ ਸੇਵਕ ਸਭਾ ਜ਼ੀਰਕਪੁਰ ਤੇ ਕਲੱਬ ਦੇ ਜਨਰਲ ਸਕੱਤਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ :Weather Update Orange Alert Issued : ਮੌਸਮ ਵਿਭਾਗ ਵੱਲੋਂ ਪੰਜਾਬ ਦੇ 15 ਜਿਲਿਆਂ ਨੂੰ ਲੈ ਕੇ ਸੰਘਣੀ ਧੁੰਦ ਸਬੰਧੀ ਔਰੇਂਜ ਅਲਰਟ ਜਾਰੀ

ਇਹ ਵੀ ਪੜ੍ਹੋ :Sanyukt Kisan Morcha : ਭਲਕੇ ਸੰਯੁਕਤ ਕਿਸਾਨ ਮੋਰਚਾ ਬਰਨਾਲਾ ਵਿਖੇ ਕਰੇਗਾ ਵੱਡੀ ਕਿਸਾਨ ਮਹਾ ਪੰਚਾਇਤ

 

SHARE