India News (ਇੰਡੀਆ ਨਿਊਜ਼), Supply Of LPG, ਚੰਡੀਗੜ੍ਹ : ਹਿਟ ਐਂਡ ਰਨ ਕੇਸ ਨੂੰ ਲੈ ਕੇ ਟਰੱਕ ਯੂਨੀਅਨਾਂ ਵੱਲੋਂ ਚੱਲ ਰਹੀ ਦੇਸ਼ ਵਿਆਪੀ ਹੜਤਾਲ ਦੇ ਚਲਦਿਆਂ ਰੋਜ਼ਮਰਾ ਦੀ ਜਿੰਦਗੀ ਵਿੱਚ ਯੂਜ ਹੋਣ ਵਾਲੀਆਂ ਵਸਤੂਆਂ ਤੇ ਵੀ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਭ ਤੋਂ ਜਰੂਰੀ ਚੀਜ਼ ਰਸੋਈ ਵਿੱਚ ਯੂਜ ਹੋਣ ਵਾਲੀ ਗੈਸ (LPG) ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਦੇਸ਼ ਵਿਆਪੀ ਟਰੱਕ ਯੂਨੀਨਾਂ ਵੱਲੋਂ ਚੱਲ ਰਹੀ ਹੜਤਾਲ ਦੇ ਚਲਦਿਆਂ ਰਸੋਈ ਗੈਸ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।
ਕਰਤਾਰ ਗੈਸ ਵੱਲੋਂ ਦਾਅਵਾ ਸਪਲਾਈ ਤੇ ਨਹੀਂ ਕੋਈ ਅਸਰ
ਬਨੂੜ ਦੀ ਇਕਲੌਤੀ ਐਲਪੀਜੀ ਗੈਸ ਸਪਲਾਈ ਏਜੰਸੀ ਕਰਤਾਰ ਗੈਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕਿਸੇ ਵੀ ਤਰਹਾਂ ਦਾ ਅਸਰ ਗੈਸ ਦੀ ਸਪਲਾਈ ਦੇ ਉੱਪਰ ਨਹੀਂ ਪੈ ਰਿਹਾ। ਕਰਤਾਰ ਗੈਸ ਸਰਵਿਸ ਦੇ ਸਥਾਨਕ ਮੈਨੇਜਰ ਅਸ਼ਵੀਰ ਸਿੰਘ ਨੇ ਦੱਸਿਆ ਕਿ ਦੇਸ਼ ਵਿਆਪੀ ਟਰੱਕ ਯੂਨੀਅਨ ਵੱਲੋਂ ਕੀਤੇ ਜਾ ਰਹੀ ਹ ਟੈਂਡ ਰਨ ਮਾਮਲੇ ਨੂੰ ਲੈ ਕੇ ਹੜਤਾਲ ਦਾ ਕਿਸੇ ਵੀ ਤਰ੍ਹਾਂ ਦਾ ਅਸਰ ਐਲਪੀਜੀ ਗੈਸ ਸਪਲਾਈ ਤੇ ਨਹੀਂ ਪੈ ਰਿਹਾ।
ਲੋਕਾਂ ਤੋਂ ਸਹਿਯੋਗ ਦੀ ਮੰਗ
ਕਰਤਾਰ ਗੈਸ ਸਰਵਿਸ ਦੇ ਮੈਨੇਜਰ ਅਸਵੀਰ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਡੀਜ਼ਲ- ਪੈਟਰੋਲ ਨੂੰ ਲੈ ਕੇ ਲੋਕ ਕਾਫੀ ਪੈਨਿਕ ਹੋ ਗਏ ਸਨ ਲੇਕਿਨ ਅਗਲੇ ਦਿਨ ਹੀ ਸਥਿਤੀ ਨੋਰਮਲ ਹੋ ਗਈ ਸੀ। ਇਸੇ ਤਰ੍ਹਾਂ ਹੀ ਐਲਪੀਜੀ ਗੈਸ ਸਪਲਾਈ ਨੂੰ ਲੈ ਕੇ ਲੋਕਾਂ ਨੂੰ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਐਲਪੀਜੀ ਗੈਸ ਦੀ ਸਪਲਾਈ ਇੱਕ ਦਿਨ ਪੱਛੜ ਕੇ ਹੋ ਰਹੀ ਹੈ ਲੇਕਿਨ ਲੋਕਾਂ ਨੂੰ ਕਿਸੇ ਵੀ ਤਰਹਾਂ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਉਹਨਾਂ, ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਹੈ।
ਇਹ ਵੀ ਪੜ੍ਹੋ :Punjab Mandi Board : ਪੰਜਾਬ ਮੰਡੀ ਬੋਰਡ ਦੇ ਬੋਰਡ ਆਫ ਡਾਇਰੈਕਟਰਜ਼ ਦੀ ਹੋਈ ਮੀਟਿੰਗ