St. Joseph’s School : ਰਾਮਲੱਲਾ ਦੇ ਅਯੁੱਧਿਆ ਆਉਣ ‘ਤੇ ਮਨੌਲੀ ਸੂਰਤ ਦੇ ਸੇਂਟ ਜੋਸ਼ਫ ਸਕੂਲ ‘ਚ ਖੁਸ਼ੀ ਦਾ ਮਾਹੋਲ

0
719
St. Joseph's School
ਸੇਂਟ ਜੋਸਫ਼ ਸਕੂਲ ਦੇ ਬੱਚਿਆਂ ਵੱਲੋਂ ਸੁੰਦਰ ਸ਼ੋਭਾ ਯਾਤਰਾ ਕੱਢੀ ਗਈ।

India News (ਇੰਡੀਆ ਨਿਊਜ਼), St. Joseph’s School, ਚੰਡੀਗੜ੍ਹ :

  • 500 ਸਾਲ ਬਾਅਦ ਸ਼੍ਰੀ ਰਾਮ ਦੇ ਅਯੁੱਧਿਆ ਆਉਣ ‘ਤੇ ਮਨੌਲੀ ਸੂਰਤ ਦੇ ਸੇਂਟ ਜੋਸਫ ਸਕੂਲ ‘ਚ ਖੁਸ਼ੀ
  • ਸਕੂਲ ਦੀ ਡਾਇਰੈਕਟਰ ਕਿਰਨ ਬੈਨਰਜੀ ਵੱਲੋਂ ਬੱਚਿਆਂ ਨੂੰ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ
St. Joseph's School
ਸੇਂਟ ਜੋਸਫ਼ ਸਕੂਲ ਦੇ ਬੱਚਿਆਂ ਵੱਲੋਂ ਸੁੰਦਰ ਸ਼ੋਭਾ ਯਾਤਰਾ ਕੱਢੀ ਗਈ।

500 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਦੇਸ਼ ਭਰ ਦੇ ਸ਼ਰਧਾਲੂਆਂ ਦੀ ਅਥਾਹ ਆਸਥਾ ਨੂੰ ਬੂਰ ਪਿਆ। ਸ਼੍ਰੀ ਰਾਮ ਪ੍ਰਾਣ ਪ੍ਰਤਿਸ਼ਠਾ ਸਮਾਰੋਹ 22 ਜਨਵਰੀ 2024 ਨੂੰ ਅਯੁੱਧਿਆ ਵਿੱਚ ਹੋਵੇਗਾ। ਇਸ ਦੇ ਲਈ 5 ਅਗਸਤ 2020 ਨੂੰ ਭੂਮੀ ਪੂਜਨ ਕੀਤਾ ਗਿਆ ਸੀ। ਇਸ ਸ਼ੁਭ ਮੌਕੇ ‘ਤੇ ਸੇਂਟ ਜੋਸਫ ਸਕੂਲ ਵਿਖੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਸ਼੍ਰੀ ਰਾਮ ਦੇ ਆਗਮਨ ਪੁਰਬ ਦਾ ਬੜੇ ਹੀ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਦਰਸ਼ਾਂ ਤੋਂ ਜਾਣੂ ਕਰਵਾਇਆ ਗਿਆ। ਸੇਂਟ ਜੋਸਫ਼ ਸਕੂਲ ਸਾਰੇ ਧਰਮਾਂ ਦੀ ਭਲਾਈ ਅਤੇ ਸਤਿਕਾਰ ਲਈ ਵਚਨਬੱਧ ਹੈ ਅਤੇ ਵਿਦਿਆਰਥੀਆਂ ਵਿੱਚ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਜਗਾਉਣ ਲਈ ਹਮੇਸ਼ਾ ਯਤਨਸ਼ੀਲ ਹੈ।

ਭਾਰੀ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੱਢੀ ਗਈ

ਅੱਜ 20 ਜਨਵਰੀ 2024 ਨੂੰ ਸਕੂਲ ਦੀ ਡਿਪਟੀ ਡਾਇਰੈਕਟਰ ਆਸ਼ਿਮਾ ਕਿਰਨ ਬੈਨਰਜੀ ਦੀ ਰਹਿਨੁਮਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਭਗਵਾਨ ਸ਼੍ਰੀ ਰਾਮ, ਮਾਤਾ ਸੀਤਾ, ਲਕਸ਼ਮਣ ਅਤੇ ਹਨੂੰਮਾਨ ਜੀ ਦੀਆਂ ਝਾਕੀਆਂ ਅਤੇ ਜੈ ਸ਼੍ਰੀ ਰਾਮ ਲਿਖੇ ਝੰਡੇ ਲੈ ਕੇ ਰਾਮ ਦੇ ਨਾਮ ਦਾ ਜਾਪ ਕਰਦੇ ਹੋਏ ਭਾਰੀ ਉਤਸ਼ਾਹ ਨਾਲ ਸ਼ੋਭਾ ਯਾਤਰਾ ਕੱਢੀ ਗਈ। ਜਿਸ ਵਿੱਚ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਚੇਚੇ ਤੌਰ ਤੇ ਭਾਗ ਲਿਆ।

ਸਕੂਲ ਦੀ ਡਾਇਰੈਕਟਰ ਵੱਲੋਂ ਵਧਾਈ ਸੰਦੇਸ਼

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਿਮਰਨਜੀਤ ਕੌਰ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਸ਼੍ਰੀ ਰਾਮ ਜੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਸੱਚ ਦਾ ਸਾਥ ਦੇਣ ਦਾ ਸੰਦੇਸ਼ ਦਿੱਤਾ। ਸਕੂਲ ਦੀ ਡਾਇਰੈਕਟਰ ਕਿਰਨ ਬੈਨਰਜੀ ਨੇ ਇਸ ਮੌਕੇ ‘ਤੇ ਵਧਾਈ ਦਿੰਦੇ ਹੋਏ ਸਭ ਨੂੰ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਸ਼ਾਨਦਾਰ ਕੰਮ ਕੀਤਾ ਹੈ ਜਿਸਦੀ ਭਾਰਤੀ ਸਮਾਜ ਲੰਬੇ ਸਮੇਂ ਤੋਂ ਉਡੀਕ ਕਰ ਰਿਹਾ ਸੀ।

ਇਹ ਵੀ ਪੜ੍ਹੋ :New Projects Of MDB Group : MDB Group ਵੱਲੋਂ ਕਮਰਸ਼ੀਅਲ ਤੇ ਰੈਜੀਡੈਂਸੀਅਲ ਪ੍ਰੋਜੈਕਟ ਲਾਂਚ, ਮੋਟੀਵੇਸ਼ਨਲ ਤੇ ਅਧਿਆਤਮਕ ਗੁਰੂ ਜਯਾ ਕਿਸ਼ੋਰੀ ਵੱਲੋਂ ਪ੍ਰਵਚਨ

 

SHARE