Baby Convent School : 75ਵਾਂ ਗਣਤੰਤਰ ਦਿਵਸ :ਬੇਬੀ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਬੰਦੇ ਮਾਤਰਮ ਗੀਤ ਰਾਹੀਂ ਦਿਖਾਇਆ ਦੇਸ਼ ਭਗਤੀ ਦਾ ਜਜ਼ਬਾ

0
229
Baby Convent School
ਬੇਬੀ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਬੰਦੀ ਮਾਤਰਮ ਗੀਤ ਰਾਹੀਂ ਦੇਸ਼ ਭਗਤੀ ਦਾ ਦਿਖਾਇਆ ਜਜ਼ਬਾ।

India News (ਇੰਡੀਆ ਨਿਊਜ਼), Baby Convent School, ਚੰਡੀਗੜ੍ਹ : ਬੇਬੀ ਕਾਨਵੈਂਟ ਸਕੂਲ ਵਿੱਚ 75ਵਾਂ ਗਣਤੰਤਰ ਦਿਵਸ ਅੱਜ ਧੂਮ ਧਾਮ ਦੇ ਨਾਲ ਮਨਾਇਆ ਗਿਆ। ਸਕੂਲ ਦੇ ਬੱਚਿਆਂ ਨੇ ਵੰਦੇ ਮਾਤਰਮ ਗੀਤ ਦੇ ਉੱਤੇ ਪੇਸ਼ਕਾਰੀ ਕਰਦਿਆਂ ਦੇਸ਼ ਭਗਤੀ ਦਾ ਜਜ਼ਬਾ ਦਿਖਾਉਂਦਿਆਂ ਹੋਇਆ ਸਭ ਦਾ ਦਿਲ ਜਿੱਤ ਲਿਆ।

ਸਕੂਲ ਤੇ ਡਾਇਰੈਕਟਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਸਕੂਲ ਵਿੱਚ 75ਵਾਂ ਗਣਤੰਤਰ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ।

ਨਗਰ ਕੌਂਸਲ ਬਨੂੜ ਦੇ ਵਿੱਚ ਮਨਾਏ ਗਏ ਗਣਤੰਤਰਤਾ ਦਿਵਸ ਦੇ ਸਮਾਗਮ ਵਿੱਚ ਸਮੂਲੀਅਤ

Baby Convent School
ਬੇਬੀ ਕਾਨਵੈਂਟ ਸਕੂਲ ਦੇ ਬੱਚਿਆਂ ਦੇ ਗਰੁੱਪ ਨੇ ਨਗਰ ਕੌਂਸਲ ਬਨੂੜ ਦੇ ਵਿੱਚ ਮਨਾਏ ਗਏ ਗਣਤੰਤਰਤਾ ਦਿਵਸ ਦੇ ਸਮਾਗਮ ਵਿੱਚ ਸਮੂਲੀਅਤ ਕੀਤੀ।

ਸਕੂਲ ਤੇ ਡਾਇਰੈਕਟਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਦੇ ਵਿੱਚ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਵੱਖ-ਵੱਖ ਕਲਾਸਾਂ ਦੇ ਬੱਚਿਆਂ ਵੱਲੋਂ ਗੀਤ ਸੰਗੀਤ ਅਤੇ ਦੇਸ਼ ਭਗਤੀ ਦੇ ਸੰਬੰਧਿਤ ਨਾਟਕ ਪੇਸ਼ ਕੀਤੇ ਗਏ।

ਉਹਨਾਂ ਦੱਸਿਆ ਕਿ ਅੱਜ ਬੇਬੀ ਕਾਨਵੈਂਟ ਸਕੂਲ ਦੇ ਬੱਚਿਆਂ ਦੇ ਗਰੁੱਪ ਨੇ ਨਗਰ ਕੌਂਸਲ ਬਨੂੜ ਦੇ ਵਿੱਚ ਮਨਾਏ ਗਏ ਗਣਤੰਤਰਤਾ ਦਿਵਸ ਦੇ ਸਮਾਗਮ ਵਿੱਚ ਸਮੂਲੀਅਤ ਕੀਤੀ ਅਤੇ ਸਕੂਲ ਦੇ ਬੱਚਿਆਂ ਨੇ ਮੈਡਮ ਜਸ਼ਨ ਵੱਲੋਂ ਤਿਆਰ ਕਰਵਾਏ ਗਏ ਵੰਦੇ ਮਾਤਰਮ ਗੀਤ ਦਾ ਬਾਖੂਬੀ ਮੰਚਨ ਕਰਕੇ ਦਰਸ਼ਕਾਂ ਦਾ ਮਨ ਜਿੱਤ ਲਿਆ।

ਇਹ ਵੀ ਪੜ੍ਹੋ :Irrigation Department Of Punjab : ਨਰਵਾਣਾ ਬ੍ਰਾਂਚ ਤੋਂ 17000 ਏਕੜ ਬਰਾਨੀ ਜ਼ਮੀਨ ਦੀ ਸਿੰਚਾਈ ਹੋਵੇਗੀ, ਨਹਿਰੀ ਵਿਭਾਗ ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

 

SHARE