India News (ਇੰਡੀਆ ਨਿਊਜ਼), Nature Awareness Camp, ਚੰਡੀਗੜ੍ਹ : ਕੁਦਰਤ ਅਤੇ ਵਾਤਾਵਰਣ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਸਤੇਂਦਰ ਕੁਮਾਰ ਸਾਗਰ ਵਣ ਪਾਲ ਵਿਸਥਾਰ ਸਰਕਲ ਪੰਜਾਬ ਅਤੇ ਵਿਦਿਆ ਸਾਗਰੀ ਵਣ ਮੰਡਲ ਅਫਸਰ ਵਿਸਥਾਰ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ ਵਿਸਥਾਰ ਐੱਸ.ਏ.ਐੱਸ ਨਗਰ ਵੱਲੋਂ ‘ਨੇਚਰ ਅਵੇਅਰਨੇਸ ਕੈਂਪ’ (Nature Awareness Camp) ਦਾ ਆਯੋਜਨ ਕੀਤਾ ਗਿਆ।
ਕੈਂਪ ਦੌਰਾਨ ਵਣ ਮੰਡਲ ਅਫ਼ਸਰ ਵਿਸਥਾਰ ਮੰਡਲ ਪਟਿਆਲਾ ਜੀ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਪਿੰਡ ਛੱਤ ਵਿਖੇ ਛੱਤਬੀੜ ਚਿੜੀਆ ਘਰ ਵਿੱਚ ਵਿਰਾਸਤੀ ਜੰਗਲ, ਸਰਕਾਰੀ ਜੰਗਲਾਤ ਨਰਸਰੀ ,ਚਿੜੀਆ ਘਰ ਆਦਿ ਥਾਵਾਂ ਦਾ ਟੂਰ ਕਰਵਾਇਆ ਗਿਆ। ਇਸ ਮੌਕੇ ਡਾਇਰੈਕਟਰ ਛੱਤ ਬੀੜ ਚਿੜੀਆ ਘਰ ਮੈਡਮ ਕੇ. ਕਲਪਨਾ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋਏ।
110 ਬੱਚਿਆਂ ਅਤੇ 8 ਅਧਿਆਪਕਾਂ ਨੇ ਭਾਗ ਲਿਆ
ਇਸ ਮੌਕੇ ਵਣ ਰੇਂਜ ਅਫ਼ਸਰ ਵਿਸਥਾਰ ਰੇਂਜ ਐੱਸ.ਏ.ਐੱਸ ਨਗਰ ਬਲਿਹਾਰ ਸਿੰਘ ਅਤੇ ਫੀਲਡ ਸਟਾਫ ਵੱਲੋਂ ਬੱਚਿਆਂ ਨੂੰ ਜੰਗਲਾਂ, ਜੰਗਲੀ ਜੀਵਾਂ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਦਿਆਂ ਪੰਜਾਬ ਦੇ ਵਿਰਾਸਤੀ ਰੁੱਖਾਂ ਅਤੇ ਜੰਗਲਾਤ ਨਰਸਰੀਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ।
ਨੇਚਰ ਅਵੇਅਰਨੇਸ ਕੈਂਪ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ (ਸਕੂਲ ਆਫ ਐਮੀਨੈਂਸ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰ ਸੌਢੀਆਂ ਦੇ ਲਗਭਗ 110 ਬੱਚਿਆਂ ਅਤੇ 8 ਅਧਿਆਪਕਾਂ ਨੇ ਭਾਗ ਲਿਆ। ਕੈਂਪ ਦੌਰਾਨ ਡਾਕਟਰ ਅੰਕੁਰ ਸੋਨੀ ਰੂਰਲ ਮੈਡੀਕਲ ਅਫਸਰ ,ਡਾਕਟਰ ਭੁਪੇਸ਼ ਕੁਮਾਰ ਵੈਟਨਰੀ ਅਫਸਰ ਛੱਤਬੀੜ ਚਿੜੀਆ ਘਰ ,ਡਾਕਟਰ ਆਰਤੀ ਬਾਇਲੋਜਿਸਟ ਅਤੇ ਹਰਪਾਲ ਸਿੰਘ ਰੇਂਜ ਅਫਸਰ ਛੱਤਬੀੜ ਵਲੋਂ ਵੱਖ ਵੱਖ ਵਿਸ਼ਿਆਂ ਤੇ ਲੈਕਚਰ ਦਿੱਤਾ।
ਵਣ ਵਿਭਾਗ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋ ਬੱਚਿਆਂ ਨੂੰ ਸਿਹਤ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ।ਇਸ ਨੇਚਰ ਅਵੇਅਰਨੇਸ ਕੈਂਪ ਵਿੱਚ ਬੱਚਿਆਂ ਨੇ ਵੀ ਉਤਸ਼ਾਹ ਨਾਲ ਭਾਗ ਲੈਂਦਿਆਂ ਕੁਦਰਤ ਦੀ ਸੰਭਾਲ ਸਬੰਧੀ ਪੋਸਟਰ ਮੇਕਿੰਗ, ਕਵਿਤਾਵਾਂ, ਸਕਿੱਟ ਅਤੇ ਕੋਰਿਓਗ੍ਰਾਫੀ ਰਾਹੀਂ ਸਭ ਨੂੰ ਇੱਕ ਚੰਗਾ ਸੁਨੇਹਾ ਦਿੰਦਿਆਂ ਆਕਰਸ਼ਿਤ ਕੀਤਾ।
ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਅਤੇ ਜੇਤੂ ਬੱਚਿਆਂ ਨੂੰ ਵਣ ਵਿਭਾਗ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਾਰੇ ਬੱਚਿਆਂ ਨੂੰ ਟੀ-ਸ਼ਰਟਾਂ ,ਟੋਪੀਆਂ, ਕਲੰਡਰ ਅਤੇ ਸਟੇਸ਼ਨਰੀ ਕਿੱਟਾਂ ਵੰਡੀਆਂ ਗਈਆਂ। ਜ਼ਿਕਰਯੋਗ ਹੈ ਕਿ ਕੈਂਪ ਦੌਰਾਨ ਬੱਚਿਆਂ ਲਈ ਆਵਾਜਾਈ, ਨਾਸ਼ਤਾ,ਚਾਹ-ਪਾਣੀ ਅਤੇ ਖਾਣੇ ਦਾ ਪ੍ਰਬੰਧ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੀਤਾ ਗਿਆ।
‘ਨੇਚਰ ਵਲੰਟੀਅਰ’ ਬਣਨ ਲਈ ਉਤਸ਼ਾਹਿਤ ਕੀਤਾ
ਇਸ ਜਾਗਰੂਕਤਾ ਕੈਂਪ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰ ਦੇ ਪਰਮਜੀਤ ਕੌਰ ,ਪੂਨਮ ਗੁਪਤਾ ,ਮਮਤਾ ਨਾਰੰਗ, ਮੋਨੀਕਾ ਖੰਨਾ ਜੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਦੇ ਕੁਲਵਿੰਦਰ ਸਿੰਘ ,ਮਨਮੋਹਨ ਸਿੰਘ ,ਪਰਮਜੀਤ ਕੌਰ ,ਮੋਨੀਕਾ ਜੀ ਨੇ ਵੀ ਬੱਚਿਆਂ ਨੂੰ ਪੇ੍ਰਨਾਦਾਇਕ ਲੈਕਚਰ ਰਾਹੀਂ ਸੰਬੋਧਨ ਕੀਤਾ।
ਇਸ ਮੌਕੇ ਵਣ ਰੇਂਜ ਇੰਚਾਰਜ ਵਿਸਥਾਰ ਰੇਂਜ ਐੱਸ.ਏ.ਐੱਸ. ਨਗਰ ਬਲਿਹਾਰ ਸਿੰਘ, ਵਣ ਰੇਂਜ ਅਫਸਰ ਲੁਧਿਆਣਾ ਵਿਸਥਾਰ ਸ਼ਮਿੰਦਰ ਸਿੰਘ,ਵਣ ਬਲਾਕ ਅਫ਼ਸਰ ਸੋਮਨਾਥ, ਵਣ ਬੀਟ ਇੰਚਾਰਜ ਜਸਪ੍ਰੀਤ ਸਿੰਘ, ਕੁਲਦੀਪ ਸਿੰਘ,ਨਵਜੋਤ ਸਿੰਘ, ਜਸਕਰਨ ਸਿੰਘ, ਮਨਵੀਨ ਕੌਰ ਅਤੇ ਸਰਕਾਰੀ ਸਕੂਲ ਟੀਚਰ ਕੁਲਵਿੰਦਰ ਸਿੰਘ ਮਨਮੋਹਨ ਸਿੰਘ ,ਅਤੇ ਛੱਤ ਬੀੜ ਚਿੜੀਆ ਘਰ ਦਾ ਸਟਾਫ ਹਾਜ਼ਰ ਸੀ। ਕੈਂਪ ਦੀ ਸਮਾਪਤੀ ਮੌਕੇ ਸਾਰੇ ਬੱਚਿਆਂ ਨੂੰ ਨੇਚਰ ਦੀ ਸੰਭਾਲ ਕਰਨ ਅਤੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਨ ਲਈ ‘ਨੇਚਰ ਵਲੰਟੀਅਰ’ ਬਣਨ ਲਈ ਉਤਸ਼ਾਹਿਤ ਕੀਤਾ ਗਿਆ।
ਇਹ ਵੀ ਪੜ੍ਹੋ :Punjab Chief Secretary Anurag Verma : ਮੁੱਖ ਸਕੱਤਰ ਵੱਲੋਂ ਸਿਵਲ ਹਸਪਤਾਲ ਮੁਹਾਲੀ ਦਾ ਅਚਨਚੇਤੀ ਦੌਰਾ