India News (ਇੰਡੀਆ ਨਿਊਜ਼), Dr. Bhimrao Ambedkar, ਚੰਡੀਗੜ੍ਹ :
* ਪੰਜਾਬ ਸਰਕਾਰ ਰਿਜਰਵੇਸ਼ਨ ਚੋਰਾਂ ਦੀ ਮਦਦ ਕਰਨੀ ਬੰਦ ਕਰੇ ਨਹੀ ਗੰਭੀਰ ਨਤੀਜੇ ਨਿਕਲਣਗੇ : ਜਸਵੰਤ ਰਾਓ ਅੰਬੇਡਕਰ
ਐਸ ਸੀ ਬੀ ਸੀ ਮਹਾਂਪੰਚਾਇਤ ਦੇ ਝੰਡੇ ਥੱਲੇ ਪਿਛਲੇ 45 ਦਿਨਾਂ ਤੋ ਮੋਹਾਲੀ 7 ਫੇਜ ਦੀਆਂ ਲਾਈਟਾਂ ਕੋਲ ਲੱਗੇ ਰਿਜਰਵੇਸ਼ਨ ਚੋਰ ਫੜ੍ਹੋ ਮੋਰਚੇ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਜੀ ਦੇ ਪਰਿਵਾਰ ਦਾ ਸਾਥ ਮੋਰਚੇ ਨੂੰ ਮਿਲਿਆਂ।
ਪਰਿਵਾਰ ਵਿੱਚੋ ਉਹਨਾਂ ਦੇ ਪੋਤੇ ਬੀ ਆਰ ਜਸਵੰਤ ਰਾਓ ਅੰਬੇਡਕਰ ਵਿਸੇਸ ਤੌਰ ਮੋਹਾਲੀ ਮੋਰਚਾ ਸਥਾਨ ਤੇ ਪਹੁੰਚੇ ਤੇ ਜਿੱਥੇ ਉਹਨਾਂ ਨੇ ਮੋਰਚੇ ਦੇ ਆਗੂਆਂ ਨੂੰ ਹੱਲਾਸ਼ੇਰੀ ਦਿੱਤੀ ਉਥੇ ਹੀ ਹਾਜਰੀਨ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜਿੱਥੇ ਅੱਜ ਦੇਸ਼ ਅੰਦਰ ਸੰਵਿਧਾਨ ਨੂੰ ਖਤਮ ਕਰਨ ਦੀਆਂ ਚਾਲਾਂ ਵੱਡੇ ਪੱਧਰ ਤੇ ਚੱਲ ਰਹੀਆਂ ਹਨ ਉੱਥੇ ਹੀ ਮਨੂੰਵਾਦੀ ਤਾਕਤਾਂ ਨਾਲ ਨਜਿੱਠਣ ਲਈ ਵੀ ਦੇਸ਼ ਦੇ ਮੂਲ ਨਿਵਾਸੀ ਲੋਕ ਇਕੱਠੇ ਹੋ ਰਹੇ ਹਨ।
ਲੋਕਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਸਰਕਾਰ ਫੇਲ
ਉਹਨਾਂ ਮੋਰਚੇ ਨੂੰ ਆਪਣਾ ਸਮਰਥਨ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਐਸ ਸੀ, ਬੀ ਸੀ ਅਤੇ ਓ ਬੀ ਸੀ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਬਿਲਕੁਲ ਫੇਲ ਹੋ ਚੁੱਕੀ ਹੈ ਤੇ ਖੁੱਲ ਕੇ ਰਿਜਰਵੇਸ਼ਨ ਚੋਰਾਂ ਦੀ ਪਿੱਠ ਤੇ ਖੜ੍ਹ ਕੇ ਉਹਨਾਂ ਦੀ ਮਦਦ ਕਰ ਰਹੀ ਹੈ।
ਉਹਨਾ ਪੰਜਾਬ ਸਰਕਾਰ ਨੂੰ ਤਾੜਣਾ ਕੀਤੀ ਕਿ ਜੇਕਰ ਸਰਕਾਰ ਨੇ ਰਿਜਰਵੇਸ਼ਨ ਦੇ ਚੋਰਾਂ ਦੀ ਪਿੱਠ ਪੂਰਨੀ ਬੰਦ ਨਾ ਕੀਤੀ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਇਸ ਸਮੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਓ ਪੀ ਇੰਦਲ ਨੇ ਕਿਹਾ ਕਿ ਬੜ੍ਹੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਸੰਵਿਧਾਨ, ਕਾਨੂੰਨ ਅਤੇ ਐਕਟ ਦੇ ਉਲਟ ਜਾ ਕੇ ਰਿਜਰਵੇਸ਼ਨ ਦੇ ਚੋਰਾਂ ਦੀ ਗਲਤ ਤਰੀਕੇ ਨਾਲ ਮਦਦ ਕਰ ਰਹੀ ਹੈ।
ਮੁੱਖ ਮਹਿਮਾਨ ਦਾ ਜੋਸ਼ੋ ਖਰੋਸ਼ ਨਾਲ ਸਵਾਗਤ
ਅੱਜ ਦੇ ਇਕੱਠ ਨੂੰ ਹੋਰਨਾਂ ਤੋ ਇਲਾਵਾ ਮੋਰਚੇ ਦੇ ਸਾਰੇ ਆਗੂਆਂ ਜਿਨ੍ਹਾਂ ਵਿੱਚ ਰੇਸ਼ਮ ਸਿੰਘ ਕਾਹਲੋਂ, ਬਲਵਿੰਦਰ ਸਿੰਘ ਕੁੰਭੜ੍ਹਾ, ਜਸਵੀਰ ਸਿੰਘ ਪਮਾਲੀ,ਅਵਤਾਰ ਸਿੰਘ ਸਹੋਤਾ ਤਰਸੇਮ ਚੁੰਭਰ ਫਗਵਾੜਾ,ਪ੍ਰਵੀਨ ਟਾਂਕ, ਲਖਵੀਰ ਸਿੰਘ ਬਡਾਲਾ, ਬਲਵਿੰਦਰ ਸਿੰਘ ਮਲੋਆ, ਸਿਮਰਨਜੀਤ ਸਿੰਘ ਸ਼ੈਕੀ, ਅਜੈਬ ਸਿੰਘ ਬਠੋਈ, ਗੁਰਮੁਖ ਸਿੰਘ ਢੋਲਣਮਾਜਰਾ, ਰਜਿੰਦਰ ਸਿੰਘ ਰਾਜੂ ਜੋਧਾਂ, ਜਰਨੈਲ ਸਿੰਘ ਖੱਟੜਾ, ਸਿਮਰਜੀਤ ਸਿੰਘ ਦੋਬੁਰਜੀ, ਪਵਨ ਕੁਮਾਰ ਸ੍ਰੀ ਮੁਕਤਸਰ ਸਾਹਿਬ, ਰਾਜੂ ਢਾਬੀ ਪਾਤੜ੍ਹਾਂ, ਸਤਨਾਮ ਸਿੰਘ ਦਾਉਂ, ਅਤੇ ਸ਼ਮਸੇਰ ਕਾਰੀ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਸਮੇ ਬਲਜੀਤ ਸਿੰਘ ਕਕਰਾਲੀ, ਅਵਤਾਰ ਸਿੰਘ ਸੈਂਪਲਾ ,ਬਲਵਿੰਦਰ ਸਿੰਘ ਪਟਿਆਲਾ ਅਤੇ ਸਾਰੀ ਟੀਮ ਨੇ ਮਿਲਕੇ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਇਆ। ਨਰੇਗਾ ਵਰਕਰ ਫਰੰਟ ਦੇ ਯੂਥ ਆਗੂ ਸਿਮਰਨਜੀਤ ਸਿੰਘ ਸ਼ੈਕੀ ਅਤੇ ਸਾਥੀਆਂ ਨੇ ਅੱਜ ਦੇ ਮੁੱਖ ਮਹਿਮਾਨ ਦਾ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ।
ਵੱਡੀ ਗਿਣਤੀ ਵਿੱਚ ਲੋਕ ਹਾਜਰ
ਇਸ ਸਮੇ ਸੁਰਿੰਦਰਜੀਤ ਸਿੰਘ ਘੇਰਾ, ਕ੍ਰਿਪਾਲ ਸਿੰਘ ਮੁੰਡੀ ਖਰੜ, ਦੀਦਾਰ ਸਿੰਘ ਘੁਡਾਣੀ, ਭਾਗ ਸਿੰਘ ਬਕਰਾਹਾ, ਰਛਪਾਲ ਸਿੰਘ ਜੀਰਖ, ਦਲਜੀਤ ਸਿੰਘ ਜੀਰਖ, ਹਰਚੰਦ ਸਿੰਘ ਜਖਵਾਲੀ, ਗੁਰਮੀਤ ਸਿੰਘ ਪਾਲ, ਪ੍ਰੇਮ ਸਿੰਘ ਜੋਧਾਂ,ਮੁਖਤਿਆਰ ਸਿੰਘ ਕਰਾਲਾ, ਸਿੰਗਾਰਾ ਸਿੰਘ ਖੰਰਜਵਾਲ, ਰਣਜੀਤ ਸਿੰਘ ਮੁੱਲਾਂਪੁਰ, ਤਰਲੋਕ ਸਿੰਘ ਮੁੱਲਾਂਪੁਰ, ਗੁਰਬਚਨ ਸਿੰਘ ਮਾਧੋਪੁਰੀ, ਗੋਗੀ ਫਿਰੋਜਪੁਰ, ਡਾ ਅਸੌਕ ਚੰਡੀਗੜ੍ਹ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।
ਇਹ ਵੀ ਪੜ੍ਹੋ :Punjab Chief Secretary Anurag Verma : ਮੁੱਖ ਸਕੱਤਰ ਵੱਲੋਂ ਸਿਵਲ ਹਸਪਤਾਲ ਮੁਹਾਲੀ ਦਾ ਅਚਨਚੇਤੀ ਦੌਰਾ