Road Safety Month : ਪੰਜਾਬ ਭਰ ਵਿੱਚ 35 ਵੇਂ ਸੜ੍ਹਕ ਸੁਰੱਖਿਆ ਮਾਹ ਨੂੰ ਸਮਰਪਿਤ ਗਤੀਵਿਧੀਆਂ ਜਾਰੀ

0
118
Road Safety Month
35ਵੇਂ ਸੜਕ ਸੁਰੱਖਿਆ ਸਪਤਾਹ ਸਬੰਧੀ ਲੋਕਾਂ ਨੂੰ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ।

India News (ਇੰਡੀਆ ਨਿਊਜ਼), Road Safety Month, ਚੰਡੀਗੜ੍ਹ : ਸਰਕਾਰ ਵੱਲੋਂ 15 ਜਨਵਰੀ ਤੋਂ 14 ਫਰਵਰੀ ਤੱਕ ਮਨਾਏ ਜਾ ਰਹੇ 35 ਵੇਂ ਸੜ੍ਹਕ ਸੁਰੱਖਿਆ ਮਾਹ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਰਹਿਨੁਮਈ ਵਿਚ ਲੋਕਾਂ ਨੂੰ ਰੋਡ ਸੇਫਟੀ ਸਬੰਧੀ ਵੱਖ-ਵੱਖ ਪ੍ਰੋਗਰਾਮ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਸਬੰਧ ਵਿਚ ਪ੍ਰਦੀਪ ਸਿੰਘ ਢਿੱਲੋਂ ਰਿਜਨਲ ਟਰਾਂਸਪੋਰਟ ਅਫਸਰ ਵੱਲੋਂ ਜ਼ਿਲ੍ਹਾ ਟਰੈਫਿਕ ਪੁਲਿਸ ਨੂੰ ਲਗਭਗ 28 ਰਿਫਲੈਕਟਿਵ ਟੇਪਾਂ, 150 ਦੇ ਕਰੀਬ ਪੁਲਿਸ ਕਰਾਸ ਬੈਲਟਸ ਰਿਫੈਲਕਟਿਵ, 280 ਦੇ ਕਰੀਬ ਕਾਓ ਬੈਲਟ ਕਲੋਥ ਐਂਡ ਰਿਫਲੈਕਟਿਵ ਅਤੇ 2800 ਰੈਟਰੋ ਰਿਫਲੈਕਟਿਵ ਸਟਿੱਕਰਜ਼ ਵਿਦ ਮੈਸੇਜ ਮੁਹੱਈਆ ਕਰਵਾਏ ਗਏ।

ਰਿਜਨਲ ਟਰਾਂਸਪੋਰਟ ਦੇ ਅਧਿਕਾਰੀਆਂ ਵੱਲੋਂ ਬੇਨਤੀ

ਰਿਜਨਲ ਟਰਾਂਸਪੋਰਟ ਦਫਤਰ ਅਤੇ ਟਰੈਫਿਕ ਪੁਲਿਸ ਵੱਲੋਂ ਵੱਖ-ਵੱਖ ਸਮੇਂ ਅਤੇ ਥਾਂਵਾ ਤੇ ਵਹੀਕਲਾਂ ਤੇ ਰਿਫੈਲਕਟਿਵ ਟੇਪਾਂ ਅਤੇ ਅਵਾਰਾ ਪਸ਼ੂਆਂ ਤੇ ਕਾਓ ਕਲੋਥ ਰਿਫੈਲਕਟਿਵ ਬੈਲਟਸ ਪਾਈਆਂ ਗਈਆਂ ਅਤੇ ਟਰੈਫਿਕ ਐਜੂਕੇਸ਼ਨ ਸੈੱਲ ਅਤੇ ਇਸ ਦਫਤਰ ਦੇ ਸਟਾਫ ਵੱਲੋਂ ਲੋਕਾਂ ਵਿਚ ਟਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਰੋਡ ਐਕਸੀਡੇਟਾਂ ਵਿਚ ਜਾ ਰਹੀਆਂ ਅਜਾਈਆਂ ਜਾਨਾਂ ਨੂੰ ਬਚਾਇਆ ਜਾ ਸਕੇ।

ਰੋਡ ਸੇਫਟੀ ਮਹੀਨਾ (Road Safety Month ) ਮਨਾਉਣ ਸਬੰਧੀ ਵੱਖ-ਵੱਖ ਵਿਭਾਗਾਂ ਜਿਵੇਂ ਕਿ ਸਿੱਖਿਆ ਵਿਭਾਗ, ਬਾਲ ਸਰੁੱਖਿਆ ਅਫਸਰ, ਸਿਵਲ ਸਰਜਨ, ਮੰਡੀ ਬੋਰਡ, ਨਗਰ ਨਿਗਮ, ਐਸ.ਡੀ.ਐਮਜ਼ ਆਦਿ ਵਿਭਾਗਾਂ ਨੂੰ ਰਿਜਨਲ ਟਰਾਂਸਪੋਰਟ ਦੇ ਅਧਿਕਾਰੀਆਂ ਵੱਲੋਂ ਬੇਨਤੀ ਕੀਤੀ ਗਈ ਕਿ ਰੋਡ ਸੇਫਟੀ ਸਬੰਧੀ ਆਪਣੇ ਪੱਧਰ ਤੇ ਆਪਣੇ-ਆਪਣੇ ਵਿਭਾਗ ਰਾਹੀਂ ਲੋਕਾਂ ਵਿਚ ਜਾਗਰੂਕਤਾ ਫੈਲਾਈ ਜਾਵੇ।

ਇਹ ਵੀ ਪੜ੍ਹੋ :Albendazole Tablets : ਜ਼ਿਲ੍ਹਾ ਭਰ ’ਚ ਬੱਚਿਆਂ ਨੂੰ ਖਵਾਈਆਂ ਗਈਆਂ ਅਲਬੈਂਡਾਜ਼ੋਲ ਦੀਆਂ ਗੋਲੀਆਂ

 

SHARE