Attempt To Drive : ਨਾਕੇ ਤੇ ਤੈਨਾਤ ਪੁਲਿਸ ਪਾਰਟੀ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼, ਮਾਮਲਾ ਦਰਜ, ਦੋਸ਼ੀ ਗ੍ਰਿਫਤਾਰ

0
126
Attempt To Drive

India News (ਇੰਡੀਆ ਨਿਊਜ਼), Attempt To Drive, ਚੰਡੀਗੜ੍ਹ : ਮਾਨਯੋਗ ਸੰਦੀਪ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ ਨਗਰ ਤੇ ਵੈਭਵ ਚੌਧਰੀ, ਆਈ.ਪੀ.ਐਸ. ਸਹਾਇਕ ਕਪਤਾਨ ਪੁਲਿਸ, ਸਬ ਡਵੀਜਨ ਡੇਰਾਬੱਸੀ, ਐਸ.ਆਈ ਅਜਿਤੇਸ਼ ਕੌਂਸਲ, ਮੁੱਖ ਅਫਸਰ ਥਾਣਾ ਡੇਰਾਬੱਸੀ ਅਤੇ ਐਸ.ਆਈ ਸਤਨਾਮ ਸਿੰਘ, ਇੰਚਾਰਜ ਚੌਕੀ ਮੁਬਾਰਿਕਪੁਰ ਦੀ ਰਹ-ਨੁਮਾਈ ਹੇਠ ਮਾੜੇ ਅਨਸਰਾ ਵਿਰੁਧ ਵਿੰਡੀ ਗਈ ਮੁਹਿਮ ਤਹਿਤ ਏ.ਐਸ.ਆਈ ਗੋਰਵ ਸ਼ਰਮਾ ਪੁਲਿਸ ਪਾਰਟੀ ਨਾਲ ਸਰਕਾਰੀ ਸਕਾਰਪਿਉ ਗੱਡੀ ਨੰਬਰ PB-65-M-1367 ਵਿੱਚ ਗਸ਼ਤ ਕਰ ਰਹੇ ਸਨ। ਪੁਲਿਸ ਪਾਰਟੀ ਨੇ ਨੇੜੇ ਟੀ-ਪੁਆਇੰਟ ਢੇਹਾ ਕਲੋਨੀ ਤ੍ਰਿਵਦੀ ਕੈਂਪ ਮੁਬਾਰਿਕਪੁਰ ਨਾਕਾਬੰਦੀ ਕੀਤੀ ਹੋਈ ਸੀ।

ਪੁਲਿਸ ਪਾਰਟੀ ਦੇ ਉਪਰ ਗੱਡੀ ਚੜਾਉਣ ਲੱਗਾ

ਢੇਹਾ ਕਲੋਨੀ ਤ੍ਰਿਵੇਦੀ ਕੈਂਪ ਵਾਲੀ ਸਾਇਡ ਤੇ ਇਕ ਸਕਾਰਪਿਓ ਰੰਗ ਚਿੱਟਾ ਆਉਦੀ ਦਿਖਾਈ ਦਿੱਤੀ। ਸਕਾਰਪਿਊ ਗੱਡੀ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਸਕਾਰਪਿਓ ਗੱਡੀ ਦੇ ਨਾ-ਮਾਲੂਮ ਚਾਲਕ ਨੇ ਆਪਣੀ ਗੱਡੀ ਨੂੰ ਅਣਗਿਹਲੀ ਨਾਲ ਚਲਾਉਦੀਆਂ ਹੋਇਆ ਪੁਲਿਸ ਪਾਰਟੀ ਨੂੰ ਮਾਰ ਦੇਣ ਦੀ ਨੀਯਤ ਨਾਲ ਪੁਲਿਸ ਪਾਰਟੀ ਦੇ ਉਪਰ ਗੱਡੀ ਚੜਾਉਣ ਲੱਗਾ ਤਾਂ ਪੁਲਿਸ ਪਾਰਟੀ ਨੇ ਬਹੁਤ ਹੀ ਫੁਰਤੀ ਨਾਲ ਇਕ ਪਾਸੇ ਹੋ ਕੇ ਆਪਣੀ ਜਾਣ ਬਚਾਈ।

ਕਥਿਤ ਸਕਾਰਪੀਓ ਗੱਡੀ ਪੁਲਿਸ ਦੀ ਸਰਕਾਰੀ ਗੱਡੀ ਦੇ ਵਿੱਚ ਜਾ ਟਕਰਾਈ। ਪਰ ਕਥਿਤ ਸਕਾਰਪੀਓ ਗੱਡੀ ਦਾ ਡਰਾਈਵਰ ਗੱਡੀ ਬੈਕ ਹੀ ਛਿੰਦਾ ਸਟੇਡੀਅਮ ਵੱਲ ਨੂੰ ਬੜੀ ਤੋਂ ਰਫਤਾਰੀ ਨਾਲ ਭੱਜਾ ਕੇ ਲੈ ਗਿਆ। ਜਿਸ ਤੇ ਮੁੱਕਦਮਾ ਨੰਬਰ 44 ਮਿਤੀ 08-02-2024 ਅ/ਧ 279,186,307,427,34 ਆਈ.ਪੀ.ਸੀ ਥਾਣਾ ਡੇਰਾਬੱਸੀ ਦਰਜ ਰਜਿਸਟਰ ਕੀਤਾ ਗਿਆ।

ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਵਿਖੇ ਪੇਸ਼

ਸਕਾਰਪਿਊ ਰੰਗ ਚਿੱਟਾ ਵਿਚ ਸਵਾਰ ਵਿਅਕਤੀ ਸੁਖਜਿੰਦਰ ਸਿੰਘ ਉਰਫ ਸੁੱਖੂ ਪੁੱਤਰ ਦੁਰਮੇਲ ਸਿੰਘ ਵਾਸੀ ਪਿੰਡ ਕੁਰੜੀ ਥਾਣਾ ਸੋਹਾਣਾ ਜਿਲਾ ਐਸ.ਏ.ਐਸ ਨਗਰ ਅਤੇ ਇੰਦਰਜੋਤ ਸਿੰਘ ਉਰਫ ਇੰਦੀ ਪੁੱਤਰ ਰੁਲਦਾ ਸਿੰਘ ਵਾਸੀ ਪਿੰਡ ਕੋਟਾਲਾ ਥਾਣਾ ਸਮਰਾਲਾ ਜਿਲਾ ਲੁਧਿਆਣਾ ਨੂੰ ਸਮੇਤ ਗੱਡੀ ਨੰਬਰ ਉਕਤ ਦੇ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ। ਮੁਕੱਦਮਾ ਦੀ ਤਫਤੀਸ਼ ਅਜੇ ਬਾਕੀ ਹੈ।

ਇਹ ਵੀ ਪੜ੍ਹੋ :You And Me Yoga Center : ਐਡਵਾਂਸ ਹੋਸਪੀਟਲ ਵੱਲੋਂ ਯੂ ਐਂਡ ਮੀ ਯੋਗਾ ਸੈਂਟਰ ਦੀ ਪ੍ਰੈਸੀਡੈਂਟ ਦਾ ਸਨਮਾਨ

 

SHARE