India News (ਇੰਡੀਆ ਨਿਊਜ਼), Firing Incident In Dera Bassi, ਚੰਡੀਗੜ੍ਹ : ਡੇਰਾਬੱਸੀ ਵਿੱਚ ਅਨਪਛਾਤੇ ਨੌਜਵਾਨਾਂ ਨੇ ਔਰਤ ਤੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਗੋਲੀ ਲੱਗਣ ਨਾਲ ਜ਼ਖਮੀ ਹੋਈ ਔਰਤ ਨੂੰ ਪੀਜੀਆਈ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਮਾਮਲੇ ਨੂੰ ਲੈ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਾਇਰਿੰਗ ਦੀ ਘਟਨਾ ਸਬੰਧੀ ਇੱਕ ਸੀਸੀਟੀਵੀ ਸਾਹਮਣੇ ਆਇਆ ਹੈ ਜਿਸ ਨੂੰ ਆਧਾਰ ਬਣਾ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੁਰੂ ਨਾਨਕ ਕਲੋਨੀ ਦੀ ਹੈ ਘਟਨਾ
ਜਾਣਕਾਰੀ ਅਨੁਸਾਰ ਡੇਰਾ ਬੱਸੀ ਖੇਤਰ ਦੇ ਰਾਮਗੜ੍ਹ ਰੋਡ ਉੱਤੇ ਸਥਿਤ ਗੁਰੂ ਨਾਨਕ ਕਲੋਨੀ ਵਿੱਚ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੇ ਫਾਇਰਿੰਗ (Firing Incident In Dera Bassi) ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਕਲੋਨੀ ਦੀ ਵਸਨੀਕ ਸਰੋਜ਼ ਆਪਣੇ ਘਰ ਦੇ ਸਾਹਮਣੇ ਧੁੱਪ ਵਿੱਚ ਬੈਠੀ ਹੋਈ ਸੀ ਕਿ ਦੋ ਮੋਟਰਸਾਈਕਲ ਸਵਾਰ ਜਿਨਾਂ ਨੇ ਹੈਲਮਟ ਨਾਲ ਆਪਣੇ ਮੂੰਹ ਢਕੇ ਹੋਏ ਸਨ ਨੇ ਫਾਇਰਿੰਗ ਕਰ ਦਿੱਤੀ।
ਪੁਲਿਸ ਵੱਲੋਂ ਜਾਂਚ ਸ਼ੁਰੂ
ਡੇਰਾ ਬੱਸੀ ਦੀ ਐਸਪੀ ਜੋਤੀ ਯਾਦਵ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰੂ ਨਾਨਕ ਕਲੋਨੀ ਵਿੱਚ ਇੱਕ ਮਹਿਲਾ ਉੱਤੇ ਦੋ ਅਗਿਆਤ ਮੋਟਰਸਾਈਕਲ ਨੌਜਵਾਨਾਂ ਨੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਇੱਕ ਗੋਲੀ ਮਹਿਲਾ ਦੇ ਪੇਟ ਦੇ ਨੇੜੇ ਲੱਗੀ ਹੈ ਅਤੇ ਦੂਜੀ ਗੋਲੀ ਗਰਦਨ ਦੇ ਨੇੜੇਓ ਲੰਘੀ ਹੈ। ਜਿਸ ਵਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਘਰ ਵਿੱਚ ਇਕੱਲੀ ਸੀ ਅਤੇ ਜਖਮੀ ਹਾਲਤ ਵਿੱਚ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ ਘਟਨਾ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।