India News (ਇੰਡੀਆ ਨਿਊਜ਼), Azizpur Toll Plaza, ਚੰਡੀਗੜ੍ਹ : ਹਰਿਆਣਾ ਸਰਕਾਰ ਵੱਲੋਂ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਸ਼ੰਭੂ ਬੈਰੀਅਰ ’ਤੇ ਰੋਕੇ ਜਾਣ ਮਗਰੋਂ ਅੱਥਰੂ ਗੈਸ ਦੇ ਗੋਲੇ ਅਤੇ ਪਲਾਸਟਿਕ ਦੀਆਂ ਗੋਲੀਆਂ ਦੀ ਵਰਤੋਂ ਦੇ ਵਿਰੋਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਭਰ ਵਿੱਚ ਸਵੇਰੇ 11 ਵਜੇ ਤੋਂ ਟੋਲ ਪਲਾਜ਼ਿਆਂ ’ਤੇ ਜਾਮ ਲਾ ਦਿੱਤਾ। ਦੁਪਹਿਰ 3:00 ਵਜੇ ਤੱਕ ਆਵਾਜਾਈ ਲਈ ਖਾਲੀ ਰੱਖਿਆ ਗਿਆ। ਐਸਕੇਐਮ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਕਰਾਲਾ, ਸੀਪੀਐਮ ਦੇ ਸੂਬਾ ਸਕੱਤਰ ਸਤਪਾਲ ਸਿੰਘ ਰਾਜੋਮਾਜਰਾ, ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪ੍ਰੇਮ ਸਿੰਘ ਬਨੂੜ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਅਜ਼ੀਜ਼ਪੁਰ ਟੋਲ (Azizpur Toll Plaza) ਪਲਾਜ਼ਾ ’ਤੇ ਇਕੱਠੇ ਹੋਏ।
ਸ਼ੰਭੂ ਬੈਰੀਅਰ ’ਤੇ ਕਿਸਾਨਾਂ ਨਾਲ ਦੁਰਵਿਹਾਰ
ਇਸ ਮੌਕੇ ਕਿਸਾਨਾਂ ਵੱਲੋਂ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਕਿਸਾਨ ਆਗੂ ਜਗਜੀਤ ਸਿੰਘ ਜੱਗੀ ਕਰਾਲਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸ਼ੰਭੂ ਬੈਰੀਅਰ ’ਤੇ ਕਿਸਾਨਾਂ ਨਾਲ ਦੁਰਵਿਹਾਰ ਕੀਤਾ ਹੈ। ਜਿਸ ਦੇ ਸਿੱਟੇ ਵਜੋਂ ਅੱਜ ਪੂਰੇ ਪੰਜਾਬ ਵਿੱਚ ਟੋਲ ਪਲਾਜ਼ੇ ਬੰਦ ਰੱਖੇ ਗਏ ਹਨ। ਜਗਜੀਤ ਸਿੰਘ ਨੇ ਦੱਸਿਆ ਕਿ ਭਲਕੇ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ‘ਤੇ ਬਾਜ਼ਾਰ ਅਤੇ ਆਵਾਜਾਈ ਬੰਦ ਰਹੇਗੀ। ਅਜ਼ੀਜ਼ਪੁਰ ਟੋਲ ਪਲਾਜ਼ਾ ‘ਤੇ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਆਵਾਜਾਈ ਬੰਦ ਰਹੇਗੀ।
ਟੋਲ ਕੰਪਨੀ ਨੂੰ ਹੋਇਆ 2 ਤੋਂ 3 ਲੱਖ ਦਾ ਨੁਕਸਾਨ
ਜਾਣਕਾਰੀ ਦਿੰਦੇ ਹੋਏ ਅਜ਼ੀਜ਼ਪੁਰ ਟੋਲ ਪਲਾਜ਼ਾ ਵਿਖੇ ਟ੍ਰੈਫਿਕ ਮੀਡੀਆ ਕੁਲੈਕਸ਼ਨ ਕੰਪਨੀ ਦੇ ਮੈਨੇਜਰ ਮਨੋਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ 9 ਫਰਵਰੀ ਨੂੰ ਅਜ਼ੀਜ਼ਪੁਰ ਟੋਲ ਪਲਾਜ਼ਾ ਦਾ ਟੈਂਡਰ ਲਿਆ ਹੈ | ਅੱਜ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਟੋਲ ਪਲਾਜ਼ਾ ਨੂੰ ਕਿਸਾਨਾ ਦੀ ਤਰਫੋਂ ਆਵਾਜਾਈ ਲਈ ਖਾਲੀ ਰੱਖਿਆ ਗਿਆ ਹੈ। 4 ਘੰਟੇ ਟੋਲ ਫ੍ਰੀ ਰਹਿਣ ਕਾਰਨ ਕੰਪਨੀ ਨੂੰ ਦੋ ਤੋਂ ਤਿੰਨ ਲੱਖ ਦਾ ਨੁਕਸਾਨ ਝੱਲਣਾ ਪਿਆ। ਅਜ਼ੀਜ਼ਪੁਰ ਟੋਲ ਤੋਂ ਰੋਜ਼ਾਨਾ ਕਰੀਬ 14000 ਵਾਹਨ ਲੰਘਦੇ ਹਨ। ਟੋਲ ਫ੍ਰੀ ਕਰਨ ਵਾਲੇ ਕਿਸਾਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਇਸ ਕਾਰਵਾਈ ਵਿੱਚ ਸਰਕਾਰਾਂ ਦਾ ਨਹੀਂ, ਸਿਰਫ ਕੰਪਨੀ ਨੂੰ ਟੋਲ ਫ੍ਰੀ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।
ਫੋਟੋ- ਅਜ਼ੀਜ਼ਪੁਰ ਟੋਲ ਪਲਾਜ਼ਾ ’ਤੇ ਧਰਨਾ ਦਿੰਦੇ ਕਿਸਾਨ।
ਇਹ ਵੀ ਪੜ੍ਹੋ :March By Farmers Unions : ਕਿਸਾਨ ਯੂਨੀਅਨਾਂ ਵੱਲੋਂ ਅੱਜ ਬਨੂੜ ਮਾਰਕੀਟ ਵਿੱਚ ਕੱਢਿਆ ਗਿਆ ਮਾਰਚ