India News (ਇੰਡੀਆ ਨਿਊਜ਼), Toll Closed In Haryana, ਚੰਡੀਗੜ੍ਹ : ਕਿਸਾਨ ਨੇਤਾਵਾਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵਿੱਚ ਵੀਰਵਾਰ ਨੂੰ ਤੀਜੇ ਦੌਰ ਦੀ ਗੱਲਬਾਤ ਹੋਈ। ਜੋ ਕਿ ਬੇਨਤੀਜਾ ਰਹੀ। ਇਹ ਬੈਠਕ ਰਾਤ 8 ਵਜੇ ਤੋਂ ਸ਼ੁਰੂ ਹੋ ਕੇ ਡੇਢ ਵਜੇ ਤੱਕ ਚੱਲੀ। ਪਰ ਕਿਸੇ ਵੀ ਤਨ ਪੱਤਣ ਤੇ ਨਾ ਪੁੱਜ ਸਕੀ। ਸੂਤਰਾਂ ਦੇ ਅਨੁਸਾਰ ਸਰਕਾਰ ਨੇ ਐਮਐਸਪੀ ਦੇ ਉੱਤੇ ਕਾਨੂੰਨ ਬਣਾਉਣ ਲਈ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ। ਜਿਸਦੇ ਵਿੱਚ ਕਿਸਾਨਾਂ ਅਤੇ ਸਰਕਾਰ ਦੇ ਪ੍ਰਤੀਨਿਧੀ ਮੌਜੂਦ ਰਹਿਣਗੇ। ਪਰ ਕਿਸਾਨ ਨੇਤਾ ਐਮਐਸਪੀ ਗਰੰਟੀ ਉੱਤੇ ਹੀ ਆਪਣੇ ਸਟੈਂਡ ਤੇ ਅੜੇ ਰਹੇ।
ਹੁਣ ਐਤਵਾਰ ਨੂੰ ਫੇਰ ਕਿਸਾਨਾਂ ਅਤੇ ਸਰਕਾਰ ਦੇ ਨੁਮਾਂਦਿਆਂ ਵਿਚਕਾਰ ਬੈਠਕ ਹੋਵੇਗੀ। ਇਹ ਵੀ ਤੈਅ ਕੀਤਾ ਗਿਆ ਜਦੋਂ ਤੱਕ ਬੈਠਕ ਨਹੀਂ ਹੁੰਦੀ ਦੋਨਾਂ ਪਾਸਿਆਂ ਤੋਂ ਸਥਿਤੀ ਨੂੰ ਸ਼ਾਂਤ ਪੂਰਨ ਬਣਾਇਆ ਜਾਵੇਗਾ। ਬੈਠਕ ਦੇ ਵਿੱਚ ਕੇਂਦਰੀ ਮੰਤਰੀ ਅਰਜੁਨ ਮੁੰਡਾ ਪਯੋਸ਼ ਗੋਇਲ ਨਿਤਿਆ ਨੰਦ ਰਾਏ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਸਨ।
ਸ਼ੰਭੂ ਬੈਰੀਅਰ ਉੱਤੇ ਸਥਿਤੀ ਤਨਾਅ ਪੂਰਨ
ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਅੱਜ ਚੌਥਾ ਦਿਨ ਸੀ। ਸ਼ੰਭੂ ਬੈਰੀਅਰ ਉੱਤੇ ਸਥਿਤੀ ਤਨਾਅ ਪੂਰਨ ਬਰਕਰਾਰ ਬਣੀ ਹੋਈ ਹੈ। ਕੱਲ ਵੀ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਤੇ ਅਥਰੂ ਗੈਸ ਦੇ ਗੋਲੇ ਬਰਸਾਏ ਗਏ। ਦੱਸਿਆ ਜਾਂਦਾ ਹੈ ਕਿ ਇਸ ਸੰਘਰਸ਼ ਵਿੱਚ ਕਈ ਕਿਸਾਨ ਗੰਭੀਰ ਜਖਮੀ ਹੋ ਚੁੱਕੇ ਹਨ। ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਸੰਘ ਨੇ ਵੀ ਅੱਜ ਭਾਰਤ ਬੰਦ ਦਾ ਅਵਾਹਾਨ ਕਰ ਦਿੱਤਾ ਹੈ।
ਕਿਸਾਨਾਂ ਦੇ ਸਮਰਥਨ ਵਿੱਚ ਹਰਿਆਣਾ ਵਿੱਚ ਵੀ ਪ੍ਰਦਰਸ਼ਨ ਦੀ ਤਿਆਰੀ ਹੋ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ ਚੜੋਨੀ ਦੇ ਕਾਰਕੁਨ ਅੱਜ ਹਰਿਆਣਾ ਦੇ ਸਾਰੇ ਟੋਲ ਪਲਾਜੇ ਬੰਦ ਕਰਨਗੇ ਚੜੋਨੀ ਗਰੁੱਪ ਵੱਲੋਂ ਦੱਸਿਆ ਗਿਆ ਕਿ 12 ਵਜੇ ਤੋਂ 3 ਵਜੇ ਤੱਕ ਸੂਬੇ ਦੇ ਸਾਰੇ ਟੋਲ ਪਲਾਜੇ ਬੰਦ ਰੱਖੇ ਜਾਣਗੇ।
ਸ਼ੰਭੂ ਬਾਰਡਰ ਤੇ ਕਿਸਾਨਾਂ ਅਤੇ ਜਵਾਨਾਂ ਵਿੱਚ ਝੜਪ
ਸ਼ੰਭੂ ਬਾਰਡਰ ਤੇ ਪੁੱਜੇ ਕਿਸਾਨਾਂ ਅਤੇ ਹਰਿਆਣਾ ਪੁਲਿਸ ਦੇ ਜਵਾਨਾਂ ਵਿੱਚ ਕੱਲ ਰਾਤ ਝੜਪ ਹੋਣ ਦਾ ਸਮਾਚਾਰ ਮਿਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਕਿਸਾਨ ਬੈਰੀਗੇਡ ਦੇ ਕੋਲ ਪਹੁੰਚ ਗਏ ਅਤੇ ਹਰਿਆਣਾ ਪੁਲਿਸ ਦੇ ਨਾਲ ਉਹਨਾਂ ਦੀ ਝੜਪ ਹੋਈ।
ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਨਿਹੰਗ ਸਿੰਘ ਘੱਗਰ ਪੁੱਲ ਦੇ ਉੱਤੇ ਚੜ ਗਿਆ ਜਿਸ ਦੇ ਉੱਤੇ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਬਰਸਾਏ ਗਏ ਤੇ ਪਲਾਸਟਿਕ ਦੀਆਂ ਗੋਲੀਆਂ ਦਾ ਇਸਤੇਮਾਲ ਵੀ ਕੀਤਾ ਗਿਆ। ਜਿਸ ਦੇ ਨਾਲ ਨਿਹੰਗ ਸਿੰਘ ਜਖਮੀ ਹੋ ਗਿਆ। ਨਿਹੰਗ ਸਿੰਘ ਨੇ ਗੋਲੀ ਚਲਾਏ ਜਾਣ ਦਾ ਵੀ ਆਰੋਪ ਲਗਾਇਆ ਹੈ। ਨਿਹੰਗ ਸਿੰਘ ਨੂੰਜਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ :March By Farmers Unions : ਕਿਸਾਨ ਯੂਨੀਅਨਾਂ ਵੱਲੋਂ ਅੱਜ ਬਨੂੜ ਮਾਰਕੀਟ ਵਿੱਚ ਕੱਢਿਆ ਗਿਆ ਮਾਰਚ