India News (ਇੰਡੀਆ ਨਿਊਜ਼), Volleyball Competition, ਚੰਡੀਗੜ੍ਹ : ਸਵਾਈਟ ਕਾਲਜ ਵਿੱਚ ਕਰਵਾਏ ਗਏ ਆਈ ਕੇ ਜੀ ਪੀਟੀਯੂ ਇੰਟਰ ਕਾਲਜ ਵਾਲੀਬਾਲ ਮੁੰਡੇ ਅਤੇ ਕੁੜੀਆਂ ਦੇ ਫਸਮੇ ਮੁਕਾਬਲੇ ਵਿੱਚ ਸੀਜੀਸੀ ਝੰਝੇਰੀ ਕਾਲਜ ਨੇ ਜਿੱਤ ਪ੍ਰਾਪਤ ਕੀਤੀ। ਟੂਰਨਾਮੈਂਟ ਦਾ ਆਗਾਜ਼ ਸਵਾਈਟ ਕਾਲਜ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ ਅਤੇ ਪ੍ਰੈਸੀਡੈਂਟ ਅਸ਼ੋਕ ਕੁਮਾਰ ਗਰਗ ਨੇ ਬੱਚਿਆਂ ਨੂੰ ਆਸ਼ੀਰਵਾਦ ਦੇ ਕੇ ਕੀਤਾ।
ਪ੍ਰੈਸੀਡੈਂਟ ਅਸ਼ੋਕ ਕੁਮਾਰ ਗਰਗ ਨੇ ਪਲੇਅਰਜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਅੰਗ ਹਨ ਸਾਨੂੰ ਵੱਧ ਚੜ ਕੇ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਜਿੱਥੇ ਜਿੱਤ ਨਾਲ ਸਾਡੀ ਜਿੰਮੇਵਾਰੀ ਵੱਧ ਜਾਂਦੀ ਹੈ ਉਥੇ ਹੀ ਹਾਰ ਨਾਲ ਸਾਨੂੰ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ।
ਲੜਕੀਆਂ ਦੇ ਹੋਏ ਫਸਵੇਂ ਮੁਕਾਬਲੇ
ਇਸ ਮੌਕੇ ਸਵਾਈਟ ਕਾਲਜ ਦੇ ਸਪੋਰਟਸ ਇੰਚਾਰਜ ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ 2 ਦਿਨ ਚੱਲੇ ਇਸ ਟੂਰਨਾਮੈਂਟ ਵਿੱਚ ਮੁੰਡਿਆਂ ਦੀਆਂ 20 ਟੀਮਾਂ ਅਤੇ ਕੁੜੀਆਂ ਦੀਆਂ 6 ਟੀਮਾਂ ਨੇ ਹਿੱਸਾ ਲਿਆ। ਮੁੰਡਿਆਂ ਦੀਆਂ 20 ਟੀਮਾਂ ਦੇ ਹੋਏ ਨਾਕ-ਆਉਟ ਟੂਰਨਾਮੈਂਟ ਵਿੱਚੋਂ ਲੀਗ ਟੂਰਨਾਮੈਂਟ ਵਿੱਚ ਪਹੁੰਚਣ ਵਾਲੀਆਂ ਚਾਰ ਟੀਮਾਂ ਵਿੱਚ ਸਵਾਈਟ, ਜਿਪਸ ਕਾਲਜ ਖੰਨਾ, ਡੇਵਿਡ ਕਾਲਜ ਜਲੰਧਰ ਅਤੇ ਸੀਜੀਸੀ ਝੰਝੇਰੀ ਸ਼ਾਮਿਲ ਸਨ।
ਲੜਕੀਆਂ ਦੇ ਹੋਏ ਫਸਵੇਂ ਮੁਕਾਬਲੇ ਵਿੱਚ ਲੀਗ ਵਿੱਚ ਪਹੁੰਚਣ ਵਾਲੀਆਂ ਟੀਮਾਂ ਵਿੱਚ ਸਵਾਈਟ ਕਾਲਜ,ਡੇਵਿਡ ਕਾਲਜ ਜਲੰਧਰ, ਸੀ ਜੀ ਸੀ ਝੰਝੇਰੀ ਅਤੇ ਸੀ ਈ ਸੀ ਲਾਂਡਰਾ ਸ਼ਾਮਿਲ ਸਨ। ਨਾਕੌਟ ਟੂਰਨਾਮੈਂਟ ਵਿੱਚ ਸਵਾਈਟ ਕਾਲਜ ਨੇ ਜੀ ਐਨ ਈ ਕਾਲਜ ਲੁਧਿਆਣਾ ਅਤੇ ਡੇਵਿਡ ਕਾਲਜ ਜਲੰਧਰ ਨੂੰ ਹਰਾ ਕੇ ਲੀਗ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।
ਸਮੁੱਚੀ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ
ਇਸ ਮੌਕੇ ਸਵਾਈਟ ਕਾਲਜ ਦੇ ਪ੍ਰਿੰਸੀਪਲ ਪ੍ਰਤੀਕ ਗਰਗ ਨੇ ਆਈਆਂ ਹੋਈਆਂ ਟੀਮਾਂ ਅਤੇ ਉਹਨਾਂ ਦੇ ਕੋਚ ਸਾਹਿਬਾਨ ਅਤੇ ਇੰਚਾਰਜਾਂ ਦਾ ਧੰਨਵਾਦ ਕੀਤਾ, ਉਨਾਂ ਨੇ ਦੱਸਿਆ ਕਿ ਪਹਿਲੀ ਵਾਰ ਕਰੋਨਾ ਤੋਂ ਬਾਅਦ ਪੀਟੀਯੂ ਦੇ ਵਿੱਚ ਇਨੀਆਂ ਟੀਮਾਂ ਵੋਲੀਬਾਲ ਖੇਡ ਲਈ ਇਕੱਠੀਆਂ ਹੋਈਆਂ ਹਨ। ਇਸ ਮੌਕੇ ਪੀਟੀਯੂ ਦੇ ਅਬਜਰਵਰ ਡਾਕਟਰ ਹਰਪ੍ਰੀਤ ਸਿੰਘ ਅਤੇ ਪੀਟੀਯੂ ਦੇ ਆਫਿਸ਼ਅਲ ਮੌਜੂਦ ਸਨ।
ਪੀਟੀਯੂ ਦੇ ਓਬਜਰਵਰ ਨੇ ਟੂਰਨਾਮੈਂਟ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਸਪੋਰਟਸ ਡਿਪਾਰਟਮੈਂਟ ਸਵਾਈਟ, ਸਮੁੱਚੀ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਤਲਵਿੰਦਰ ਸਿੰਘ ਰੰਧਾਵਾ, ਡੀਪੀਈ ਆਕਾਸ਼ਵੀਰ, ਜਸਪ੍ਰੀਤ ਸਿੰਘ ਬਹਿਲ, ਪੰਕਜ, ਸੰਜੇ, ਮਨਰਾਜ, ਸਮਰੀਨ ਮੈਡਮ ਅਤੇ ਵੱਖ ਵੱਖ ਕਾਲਜਾਂ ਦੀ ਕੋਚ ਅਤੇ ਟੀਮ ਇੰਚਾਰਜ ਮੌਜੂਦ ਸਨ।
ਇਹ ਵੀ ਪੜ੍ਹੋ :Thanks For ‘Bharat Bandh’ : ਪੰਜਾਬ ਵਿੱਚ ‘ਭਾਰਤ ਬੰਦ’ ਨੂੰ ਮਿਲੇ ਭਰਮੇ ਹੁੰਗਾਰੇ ਲਈ ਲੋਕਾਂ ਦਾ ਧੰਨਵਾਦ – ਜਗਜੀਤ ਸਿੰਘ ਕਰਾਲਾ