India News (ਇੰਡੀਆ ਨਿਊਜ਼), Elections Through Ballot Paper, ਚੰਡੀਗੜ੍ਹ : ਖਰੜ ਗੈਸਟ ਹਾਊਸ ਵਿੱਚ ਲਖਵੀਰ ਸਿੰਘ ਵਡਾਲਾ, ਲਖਵੀਰ ਸਿੰਘ ਬੋਬੀ ਤੇ ਰਘਵੀਰ ਸਿੰਘ ਵਡਾਲਾ ਦੀ ਅਗਵਾਈ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਵਰਕਰਾਂ ਦੀ ਈ ਵੀ ਐਮ ਹਟਾਓ ਦੇਸ਼ ਬਚਾਓ ਮੁਹਿੰਮ ਤਹਿਤ ਵਿਸ਼ੇਸ਼ ਮੀਟਿੰਗ ਹੋਈ।
ਇਸ ਮੀਟਿੰਗ ਵਿੱਚ ਵੱਖ ਵੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਤੇ ਆਗੂਆਂ ਨੇ ਆਏ ਲੋਕਾਂ ਨੂੰ ਸੰਬੋਧਨ ਕੀਤਾ। ਇਸ ਸਮੇਂ ‘ਈ ਵੀ ਐਮ ਹਟਾਓ ਦੇਸ਼ ਬਚਾਓ’ ਮੁਹਿੰਮ ਤੇ ਖੁੱਲਕੇ ਵਿਚਾਰਾਂ ਹੋਈਆਂ। ਸਭ ਨੇ ਈ ਵੀ ਐਮ ਦਾ ਵਿਰੋਧ ਕੀਤਾ।
ਜਨਤਾ ਸੜਕਾਂ ਤੇ ਉੱਤਰਨੀ ਸ਼ੁਰੂ
ਲਖਵੀਰ ਸਿੰਘ ਵਡਾਲਾ ਤੇ ਲਖਵੀਰ ਸਿੰਘ ਬੋਬੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਹਰ ਵਰਗ ਤੰਗ ਹੈ ਕਿਉਂਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੋਂ ਸਭ ਪ੍ਰੇਸ਼ਾਨ ਹੈ, ਤੇ ਸਾਰੇ ਦੇਸ਼ ਦੀ ਜਨਤਾ ਸੜਕਾਂ ਤੇ ਉੱਤਰਨੀ ਸ਼ੁਰੂ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਈ ਵੀ ਐਮ ਵਿੱਚ ਘਪਲਾ ਕਰਕੇ ਲੋਕਤੰਤਰ ਦਾ ਖ਼ਾਤਮਾ ਕਰ ਰਹੀ ਹੈ। ‘ਈ ਵੀ ਐਮ ਹਟਾਓ ਦੇਸ਼ ਬਚਾਓ’ ਮੁਹਿੰਮ ਨੂੰ ਲੋਕ ਲਹਿਰ ਬਣਾ ਕੇ ਸਭ ਨੂੰ ਇੱਕ ਪਲੇਟ ਫਾਰਮ ਤੇ ਇਕੱਠਾ ਹੋਣਾ ਚਾਹੀਦਾ ਹੈ।
ਚੋਣਾਂ ਬੇਲੇਟ ਪੇਪਰਾਂ ਰਾਹੀਂ ਹੋਣ
ਇਸ ਮੀਟਿੰਗ ਵਿੱਚ ਬਲਵਿੰਦਰ ਸਿੰਘ ਕੁੰਭੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਈ ਵੀ ਐਮ ਹਟਾਓ ਦੇਸ਼ ਬਚਾਓ’ ਦੇ ਨਾਅਰੇ ਨੂੰ ਜੇਕਰ ਭਰਵਾਂ ਹੁੰਗਾਰਾ ਮਿਲਦਾ ਹੈ ਤਾਂ ਸਰਕਾਰ ਨੂੰ ਈ ਵੀ ਐਮ ਹਟਾ ਕੇ ਚੋਣਾਂ ਬੇਲੇਟ ਪੇਪਰਾਂ ਰਾਹੀਂ ਕਰਵਾਉਣੀਆਂ ਚਾਹੀਦੀਆਂ ਹਨ।
ਪਰ ਕੋਈ ਵੀ ਸਰਕਾਰ ਜਦੋਂ ਕੁਰਸੀ ਤੇ ਬੈਠਦੀ ਹੈ ਤਾਂ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਜਾਂਦੀਆਂ ਹਨ ਜਿਵੇ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਗਰੰਟੀਆਂ ਦੇਣ ਦੀ ਗੱਲ ਕਰਦੀ ਸੀ ਪਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ।
ਇਸ ਤੋਂ ਬਾਦ ਮੀਟਿੰਗ ਵਿੱਚ ਆਏ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਈ ਵੀ ਐਮ ਵਿਰੁੱਧ ਸੰਘਰਸ਼ ਕਮੇਟੀ ਦਾ ਗਠਨ ਕੀਤਾ ਅਤੇ ਫੈਂਸਲਾ ਕੀਤਾ ਕਿ 22 ਫਰਵਰੀ ਨੂੰ ਮੋਹਾਲੀ ਦੇ ਡਿਪਟੀ ਕਮਿਸ਼ਨਰ ਰਾਹੀਂ ਮਾਨਯੋਗ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ :Construction Against The Map : ਜ਼ੀਰਕਪੁਰ ਨਗਰ ਕੌਂਸਲ ਨੂੰ ਲੱਗ ਰਿਹਾ ਲੱਖਾਂ ਦਾ ਚੂਨਾ, ਨਕਸ਼ੇ ਦੇ ਉਲਟ ਹੋ ਰਹੇ ਨਿਰਮਾਣ ਕਾਰਜ