MLA Ajitpal Singh Kohli : ਸਾਬਕਾ ਕੌਂਸਲਰ ਦੇ ਪਿਤਾ ਦੀ ਮੌਤ ’ਤੇ ਵਿਧਾਇਕ ਕੋਹਲੀ ਵਲੋਂ ਦੁੱਖ ਦਾ ਪ੍ਰਗਟਾਵਾ

0
72
MLA Ajitpal Singh Kohli
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

India News (ਇੰਡੀਆ ਨਿਊਜ਼), MLA Ajitpal Singh Kohli, ਚੰਡੀਗੜ੍ਹ : ਭਾਜਪਾ ਦੇ ਸਾਬਕਾ ਕੌਂਸਲਰ ਅਤੁਲ ਜੋਸ਼ੀ ਦੇ ਪਿਤਾ ਬਲਰਾਮ ਜੋਸ਼ੀ ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਸਾਬਕਾ ਕੌਂਸਲਰ ਅਤੁਲ ਜੋਸ਼ੀ ਨਾਲ ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

ਵਿਧਾਇਕ ਕੋਹਲੀ ਨੇ ਕਿਹਾ ਕਿ ਬਜ਼ੁਰਗ ਸਾਡੇ ਘਰ ਦੀ ਸ਼ਾਨ ਹੁੰਦੇ ਹਨ। ਬੇਸ਼ਕ ਬਜ਼ੁਰਗ ਕੋਈ ਵੀ ਕੰਮ ਨਾ ਕਰਨ, ਪਰ ਘਰ ਵਿਚ ਬੈਠਿਆਂ ਹੀ ਇਨ੍ਹਾਂ ਦਾ ਸਹਾਰਾ ਹੁੰਦਾ ਇਸ ਲਈ ਜਦੋਂ ਕਿਸੇ ਪਰਿਵਾਰ ਦਾ ਕੋਈ ਮੈਂਬਰ ਚਲਾ ਜਾਂਦਾ ਤਾਂ ਉਸ ਦਾ ਦੁਖ ਅਸਿਹਣ ਹੁੰਦਾ।

ਪ੍ਰਮਾਤਮਾ ਅਗੇ ਅਰਦਾਸ ਕੀਤੀ

ਵਿਧਾਇਕ ਕੋਹਲੀ (MLA Ajitpal Singh Kohli) ਨੇ ਬਲਰਾਮ ਜੋਸ਼ੀ ਦੀ ਮੌਤ ’ਤੇ ਸਮੁਚੇ ਪਰਿਵਾਰ ਨਾਲ ਦੁਖ ਪ੍ਰਗਟਾਉਂਦਿਆਂ ਪ੍ਰਮਾਤਮਾ ਅਗੇ ਅਰਦਾਸ ਕੀਤੀ ਕਿ ਰੱਬ ਉਨ੍ਹਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਮੌਕੇ ਉਨ੍ਹਾਂ ਨਾਲ ਜਸਪ੍ਰੀਤ ਸਿੰਘ ਭੋਲਾ, ਗੁਰਭੈ ਸਿੰਘ ਮਾਨ, ਭਵਨਪ੍ਰੀਤ ਸਿੰਘ ਗੋਲੂ, ਯੋਗੇਸ਼ ਟੰਡਨ ਅਤੇ ਰਾਜੂ ਸਾਹਨੀ ਮੌਜੂਦ ਸਨ।

ਇਹ ਵੀ ਪੜ੍ਹੋ :Weather Alert In Punjab : ਪੰਜਾਬ ਵਿੱਚ ਖਰਾਬ ਮੌਸਮ ਨੂੰ ਲੈ ਕੇ ਚੇਤਾਵਨੀ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

 

SHARE