India News (ਇੰਡੀਆ ਨਿਊਜ਼), Kisan Aandolan, ਚੰਡੀਗੜ੍ਹ : ਕਿਸਾਨ ਅੰਦੋਲਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਜਗਜੀਤ ਸਿੰਘ ਡੱਲੇਵਾਲ ਦੀ ਵਾਇਰਲ ਹੋ ਰਹੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਵਾਇਰਲ ਵੀਡੀਓ ਵਿੱਚ ਡੱਲੇਵਾਲ ਕਹਿ ਰਹੇ ਹਨ ਕਿ ਰਾਮ ਮੰਦਿਰ ਬਣਨ ਤੋਂ ਬਾਅਦ ਮੋਦੀ ਦਾ ਗਰਾਫ ਬਹੁਤ ਵਧ ਗਿਆ ਹੈ। ਸਾਡੇ ਕੋਲ ਸਮਾਂ ਬਹੁਤ ਘੱਟ ਹੈ, ਔਰ ਮੋਦੀ ਦਾ ਗਰਾਫ ਡੇਗਣਾ ਬਹੁਤ ਜਰੂਰੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਸਾਨ ਅੰਦੋਲਨ ਤੇ ਸਵਾਲ ਉਠਾਏ ਜਾ ਹਨ ਕਿ ਇਹ ਵਾਕੇ ਹੀ ਕਿਸਾਨ ਅੰਦੋਲਨ ਹੈ ਜਾਂ ਫਿਰ ਰਾਜਨੀਤੀ ਤੋਂ ਪ੍ਰੇਰਿਤ। ਹਾਲਾਂਕਿ ਕਿਸਾਨ ਲਿਤਾ ਡਲੇਵਾਲ ਦਾ ਕਹਿਣਾ ਹੈ ਕਿ ਸਾਡਾ ਉਦੇਸ਼ ਕਿਸੇ ਨੂੰ ਥੱਲੇ ਲੈ ਕੇ ਆਣਾ ਨਹੀਂ ਹੈ।
BKU ਨੇਤਾ ਡੱਲੇਵਾਲ ਨੇ ਵੀਡੀਓ ਦੇ ਮੁੱਦੇ ‘ਤੇ ਪ੍ਰਤੀਕਿਰਿਆ
ਵੀਡੀਓ ਵਿੱਚ ਡੱਲੇਵਾਲ ਨੂੰ ਇਹ ਕਹਿੰਦੇ ਹੋਏ ਸੁਣਿਆ ਜਾਂਦਾ ਹੈ, ‘ਮੈਂ ਪਿੰਡ ਵਿੱਚ ਗੱਲ ਕਰਦਾ ਸੀ, ਮੌਕਾ ਬਹੁਤ ਘੱਟ ਹੈ ਅਤੇ ਮੋਦੀ ਦਾ ਗ੍ਰਾਫ ਬਹੁਤ ਉੱਚਾ ਹੈ, ਕੀ ਅਸੀਂ ਕੁਝ ਦਿਨਾਂ ਵਿੱਚ ਗ੍ਰਾਫ ਹੇਠਾਂ ਲਿਆ ਸਕਦੇ ਹਾਂ।’ ਜਦੋਂ ਇਸ ਸਬੰਧੀ ਡੱਲੇਵਾਲ ਨਾਲ ਗੱਲ ਕੀਤੀ ਗਈ ਤਾਂ, ਉਸ ਨੇ ਨਾ ਤਾਂ ਇਸ ਵੀਡੀਓ ਨੂੰ ਗਲਤ ਦੱਸਿਆ ਅਤੇ ਨਾ ਹੀ ਸਹੀ। ਉਨ੍ਹਾਂ ਕਿਹਾ, ਇਹ ਮੇਰਾ ਅਧਿਕਾਰਤ ਬਿਆਨ ਨਹੀਂ ਹੈ। ਡੱਲੇਵਾਲ ਦਾ ਕਹਿਣਾ ਹੈ, ਸਰਕਾਰ ਹੰਕਾਰੀ ਹੈ। ਸਰਕਾਰ ਨੇ ਕਿਸਾਨਾਂ ਪ੍ਰਤੀ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ। ਕਿਸਾਨਾਂ ‘ਤੇ ਹਮਲਾ ਕੀਤਾ ਗਿਆ ਹੈ।
ਕਿਸਾਨ ਅੰਦੋਲਨ ਸੱਤਵੇਂ ਦਿਨ ਦਾਖਲ
ਕੇਂਦਰ ਸਰਕਾਰ ਤੋਂ ਕਿਸਾਨੀ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਸ਼ੰਬੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਡਟੇ ਹੋਏ ਹਨ। ਕਿਸਾਨ ਅੰਦੋਲਨ ਅੱਜ ਸੱਤਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਦੂਜੇ ਪਾਸੇ ਕਿਸਾਨ ਅਤੇ ਕੇਂਦਰ ਦੇ ਨੇਤਾਵਾਂ ਦੇ ਵਿਚਕਾਰ ਚਾਰ ਬੈਠਕਾਂ ਬੇਨਤੀਜਾ ਰਹੀਆਂ ਹਨ ਤੇ ਬੀਤੇ ਕੱਲ ਰਾਤ ਤੋਂ ਹੀ ਪੰਜਵੇਂ ਦੌਰ ਦੀ ਬੈਠਕ ਚੱਲ ਰਹੀ ਹੈ। ਜਿਸਦਾ ਨਤੀਜਾ ਆਣਾ ਬਾਕੀ ਹੈ। ਜਿਸ ਤੋਂ ਬਾਅਦ ਇਹ ਤੈਅ ਹੋਣਾ ਹੈ ਕਿ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ ਜਾ ਨਹੀਂ।
ਇਹ ਵੀ ਪੜ੍ਹੋ :Bhartiya Kisan Union : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਸੂਬਾ ਕਮੇਟੀ ਦੀ ਪੰਜ ਮੈਂਬਰੀ ਆਗੂ ਕਮੇਟੀ ਵੱਲੋਂ ਫ਼ੈਸਲਾ