For The Home Garden : ਘਰੇਲੂ ਬਗੀਚੀ ਨੂੰ ਪ੍ਰਫੁੱਲਤ ਕਰਨ ਲਈ ਗਰਮ ਰੁੱਤ ਦੀਆਂ 1200 ਸਬਜ਼ੀ ਬੀਜ ਕਿੱਟਾਂ ਵੰਡੀਆਂ ਜਾਣਗੀਆਂ

0
71
For The Home Garden

India News (ਇੰਡੀਆ ਨਿਊਜ਼), For The Home Garden, ਚੰਡੀਗੜ੍ਹ : ਘਰੇਲੂ ਖਪਤ ਨੂੰ ਪੂਰਾ ਕਰਨ ਦੇ ਮੰਤਵ ਨਾਲ ਬਾਗਬਾਨੀ ਵਿਭਾਗ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਗਰਮ ਰੁੱਤ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀ ਬੀਜਾਂ ਦੀਆਂ 1200 ਮਿੰਨੀ ਕਿੱਟਾਂ ਸਰਕਾਰੀ ਰੇਟਾਂ ਤੇ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਵੰਡੀਆਂ ਜਾਣਗੀਆਂ। ਇਹ ਜਾਣਕਾਰੀ ਸੋਨਮ ਚੌਧਰੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੇ ਗਰਮ ਰੁੱਤ ਦੀ ਸਬਜ਼ੀ ਬੀਜ ਮਿੰਨੀ ਕਿੱਟ ਜਾਰੀ ਕਰਦਿਆਂ ਪ੍ਰਗਟ ਕੀਤੇ।

ਘਰੇਲੂ ਬਗੀਚੀ ਵਿੱਚ ਤਿਆਰ ਕੀਤੀ ਉਪਜ

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਇਸ ਸਬਜ਼ੀ ਬੀਜ ਕਿੱਟ ਵਿੱਚ ਵੱਖ-ਵੱਖ ਤਰਾਂ ਦੇ ਸਬਜ਼ੀ ਬੀਜ ਜਿਵੇਂ ਕਿ ਭਿੰਡੀ, ਕਰੇਲਾ, ਚੱਪਣ ਕੱਦੂ, ਘੀਆ ਕੱਦੂ, ਖੀਰਾ, ਘੀਆ ਤੋਰੀ, ਹਲਵਾ ਕੱਦੂ, ਕਾਉਪੀਜ਼ , ਟੀਂਡਾ ਅਤੇ ਤਰ ਸ਼ਾਮਿਲ ਕੀਤੇ ਗਏ ਹਨ। ਇਹ ਬੀਜ 5-6 ਮਰਲੇ ਰਕਬੇ ਵਿੱਚ ਲਗਾਇਆ ਜਾ ਸਕਦਾ ਹੈ। ਜਿਸ ਵਿੱਚ ਪਰਿਵਾਰ ਲਈ ਲਗਭਗ 500 ਕਿਲੋ ਦੇ ਕਰੀਬ ਸਬਜ਼ੀ ਪੈਦਾ ਹੋਵੇਗੀ ਜੋ ਕਿ ਪਰਿਵਾਰ ਦੀ 6 ਮਹੀਨਿਆਂ ਦੀ ਸਬਜ਼ੀ ਦੀ ਲੋੜ ਨੂੰ ਪੂਰਾ ਕਰੇਗੀ। ਸਬਜ਼ੀ ਬੀਜ ਦੀ ਮਿੰਨੀ ਕਿੱਟ ਦਾ ਰੇਟ 80/- ਰੁਪਏ ਰੱਖਿਆ ਗਿਆ ਹੈ। ਘਰੇਲੂ ਬਗੀਚੀ ਵਿੱਚ ਤਿਆਰ ਕੀਤੀ ਉਪਜ ਨਾ ਸਿਰਫ ਤਾਜ਼ੀ ਹੋਵੇਗੀ ਬਲਕਿ ਕੀੜੇਮਾਰ ਦਵਾਈਆਂ ਤੋਂ ਵੀ ਮੁਕਤ ਹੋਵੇਗੀ ਅਤੇ ਪੈਦਾ ਕਰਨ ਵਾਲੇ ਦਾ ਅੰਦਾਜਨ 5000/- ਰੁਪਏ ਪ੍ਰਤੀ ਜੀਅ ਸਾਲਾਨਾ ਖਰਚ ਬਚੇਗਾ।

ਕਿੱਟਾਂ ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ ਤੋਂ ਪ੍ਰਾਪਤ

ਇਸ ਸਬੰਧੀ ਡਾ. ਜਗਦੀਸ਼ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਐਸ.ਏ.ਐਸ ਨਗਰ ਵੱਲੋਂ ਦੱਸਿਆ ਗਿਆ ਕਿ ਇਹ ਕਿੱਟਾਂ ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ, ਕਮਰਾ ਨੰ: 446, ਤੀਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ ਨਗਰ (ਮੋਹਾਲੀ) ਅਤੇ ਬਲਾਕ ਪੱਧਰੀ ਦਫਤਰ ਬਾਗਬਾਨੀ ਵਿਕਾਸ ਅਫਸਰ, ਸੁਵਿੱਧਾ ਕੇਂਦਰ, ਦੇਵੀਨਗਰ ਡੇਰਾਬੱਸੀ (9781653873), ਦਫਤਰ ਬਾਗਬਾਨੀ ਵਿਕਾਸ ਅਫਸਰ, ਮਾਰਕੀਟ ਕਮੇਟੀ ਦਫਤਰ, ਕੁਰਾਲੀ (7508018996), ਦਫਤਰ ਬਾਗਬਾਨੀ ਵਿਕਾਸ ਅਫਸਰ, ਖਰੜ (9646309238) ਤੋਂ ਪ੍ਰਾਪਤ ਕੀਤੀਆਂ ਜਾ ਸੱਕਦੀਆਂ ਹਨ। ਇਸ ਸਮੇਂ ਸੰਜੇ ਕੌਸ਼ਲ, ਵੀ ਹਾਜਰ ਸਨ।

ਇਹ ਵੀ ਪੜ੍ਹੋ :PM Narendra Modi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਗਰੂਰ ਦੇ ਪੀ.ਐਚ.ਪੀ.ਜੀ.ਆਈ ਦਾ ਵਰਚੁਅਲ ਉਦਘਾਟਨ ਕੀਤਾ ਗਿਆ

 

SHARE