India News (ਇੰਡੀਆ ਨਿਊਜ਼), Police Encounter In Mohali, ਚੰਡੀਗੜ੍ਹ : ਮੋਹਾਲੀ ਦੇ ਵਿੱਚ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਹੈ। ਐਨਕਾਊਂਟਰ ਦੇ ਦੌਰਾਨ ਇੱਕ ਗੈਂਗਸਟਰ ਦੇ ਲੱਤ ਵਿੱਚ ਗੋਲੀ ਲੱਗੀ ਜਿਸ ਨੂੰ ਇਲਾਜ ਲਈ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਜਦੋਂ ਕਿ ਇੱਕ ਸ਼ੂਟਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬਨਵਾਰੀ ਗੈਂਗਸਟਰ ਪੁਲਿਸ ਦੀ ਕਾਰਵਾਈ ਦੌਰਾਨ ਜ਼ਖਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਵਿੱਚ ਰੰਗਦਾਰੀ ਅਤੇ ਫਾਇਰਿੰਗ ਮਾਮਲੇ ਵਿੱਚ ਗੈਂਗਸਟਰ ਲੋੜੀੰਦਾ ਸੀ।
ਪੁਲਿਸ ਉੱਤੇ ਦੋ ਰਾਊਂਡ ਫਾਇਰ ਕਰ ਦਿੱਤੇ
ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਵਿਅਕਤੀਆਂ ਵੱਲੋਂ ਖੇਤਰ ਵਿੱਚ ਵੱਡੀ ਕਾਰਵਾਈ ਨੂੰ ਅੰਜਾਮ ਦੇਣ ਦੀ ਇਨਫੋਰਮੇਸ਼ਨ ਮਿਲੀ ਹੋਈ ਸੀ, ਜਿਸ ਨੂੰ ਲੈ ਕੇ ਪੁਲਿਸ ਹਾਈ ਅਲਰਟ ਦੇ ਉੱਪਰ ਸੀ। ਕਥਿਤ ਵਿਅਕਤੀ ਕਿਸੇ ਵੱਡੇ ਸਿੰਗਰ ਦੀ ਰੈਕੀ ਕਰ ਰਹੇ ਸਨ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ ਤਾਂ ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਭਜਾ ਲਿਆ ਅਤੇ ਪੁਲਿਸ ਉੱਤੇ ਦੋ ਰਾਊਂਡ ਫਾਇਰ ਕਰ ਦਿੱਤੇ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਵਾਬੀ ਕਾਰਵਾਈ ਵਿੱਚ ਪੁਲਿਸ ਦੀ ਗੋਲੀ ਇੱਕ ਮੋਟਰਸਾਈਕਲ ਚਾਲਕ ਦੇ ਲਗੀ ਅਤੇ ਮੋਟਰਸਾਈਕਲ ਡਿੱਗ ਪਿਆ ਜਦੋਂ ਕਿ ਉਸਦਾ ਸਾਥੀ ਸ਼ੂਟਰ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਫਰਾਰ ਹੋਏ ਸ਼ੂਟਰ ਨੂੰ ਭਾਲ ਕਰ ਰਹੀ ਹੈ ਤੇ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ :Drug Traffickers Arrested : ਡੇਰਾਬੱਸੀ ਪੁਲਿਸ ਨੇ 204 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਗਿਰਫਤਾਰ