India News (ਇੰਡੀਆ ਨਿਊਜ਼), Poetry Collection Folk Offering, ਚੰਡੀਗੜ੍ਹ : ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਰਾਸ਼ਟਰੀ ਕਵੀ ਸੰਗਮ, ਮੋਹਾਲੀ ਦੇ ਸਹਿਯੋਗ ਨਾਲ ਮਿਤੀ 29.02.2024 ਨੂੰ ਨੀਲਮ ਨਾਰੰਗ ਦੇ ਕਾਵਿ-ਸੰਗ੍ਰਹਿ ‘ਵਿਹੜਾ ਬਾਬੁਲ ਦਾ’ ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ।
ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ। ਉਨ੍ਹਾਂ ਨੇ ਨੀਲਮ ਨਾਰੰਗ ਨੂੰ ਕਾਵਿ ਸੰਗ੍ਰਹਿ ‘ਵਿਹੜਾ ਬਾਬੁਲ ਦਾ’ ਲਈ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਇਹ ਕਾਵਿ-ਪੁਸਤਕ ਰਿਸ਼ਤਿਆਂ ਦੀ ਵਿਆਕਰਨ ਨੂੰ ਸਮਝਣ ਪੱਖੋਂ ਜਿਊਣ ਦਾ ਹੁਨਰ ਸਿਖਾਉਂਦੀ ਹੈ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਪੰਜਾਬੀ ਸੱਭਿਆਚਾਰ ਅੰਦਰ ਵਿਹੜੇ ਦੇ ਸੰਕਲਪ ਨੂੰ
ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕਾਵਿ ਸੰਗ੍ਰਹਿ ‘ਵਿਹੜਾ ਬਾਬੁਲ ਦਾ’ ਨੂੰ ਲੋਕ ਅਰਪਣ ਕਰਨ ਉਪਰੰਤ ਵਿਚਾਰ ਚਰਚਾ ਦੀ ਪ੍ਰਧਾਨਗੀ ਕਰ ਰਹੇ ਬਲਕਾਰ ਸਿੰਘ ਸਿੱਧੂ (ਪ੍ਰਧਾਨ, ਚੰਡੀਗੜ੍ਹ ਲੇਖਕ ਸਭਾ) ਵੱਲੋਂ ਆਖਿਆ ਗਿਆ ਕਿ ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਪੰਜਾਬੀ ਸੱਭਿਆਚਾਰ ਅੰਦਰ ਵਿਹੜੇ ਦੇ ਸੰਕਲਪ ਨੂੰ ਮੁਖ਼ਾਤਿਬ ਹੁੰਦੀਆਂ ਆਪਸੀ ਸਾਂਝਾਂ ਦਾ ਪ੍ਰਗਟਾਵਾ ਕਰਦੀਆਂ ਹਨ।
ਮੁੱਖ ਮਹਿਮਾਨ ਸੰਤੋਸ਼ ਗਰਗ (ਪ੍ਰਧਾਨ, ਰਾਸ਼ਟਰੀ ਕਵੀ ਸੰਗਮ, ਚੰਡੀਗੜ੍ਹ) ਵੱਲੋਂ ਕਵਿੱਤਰੀ ਨੂੰ ਵਧਾਈ ਦਿੰਦਿਆਂ ਆਖਿਆ ਗਿਆ ਕਿ ਇਹ ਕਵਿਤਾਵਾਂ ਸਮਾਜ ਪ੍ਰਤੀ ਆਪਣੇ ਫਰਜਾਂ ਨੂੰ ਜ਼ਿੰਮੇਵਾਰੀ ਨਾਲ ਨਿਭਣ ਦਾ ਧਰਮ ਪੁਗਾਉਂਦੀਆਂ ਹਨ।
ਆਪਣੀ ਮਾਂ-ਬੋਲੀ ਪੰਜਾਬੀ ’ਚ ਲਿਖਣ ਦੀ ਕਮੀ ਮਹਿਸੂਸ
ਵਿਸ਼ੇਸ਼ ਮਹਿਮਾਨ ਮਨਮੋਹਨ ਸਿੰਘ ਦਾਊਂ (ਉੱਘੇ ਬਾਲ ਸਾਹਿਤਕਾਰ) ਵੱਲੋਂ ਆਖਿਆ ਗਿਆ ਕਿ ਇਹ ਸ਼ਾਇਰੀ ਅਤੀਤ ਅਤੇ ਵਰਤਮਾਨ ’ਚ ਪੁਲ ਦਾ ਕੰਮ ਕਰਦਿਆਂ ਮਨੁੱਖੀ ਵੇਦਨਾ ਦੀ ਕਵਿਤਾ ਹੋ ਨਿਬੜਦੀ ਹੈ ਜਿਸ ਵਿੱਚ ਜੀਵਨ ਅਕਾਂਖਿਆ ਸ਼ਾਮਲ ਹੈ। ਇਸ ਤੋਂ ਉਪਰੰਤ ਰੰਜਨ ਮੰਗੋਤਰਾ (ਪ੍ਰਧਾਨ, ਰਾਸ਼ਟਰੀ ਕਵੀ ਸੰਗਮ, ਮੋਹਾਲੀ) ਨੇ ਆਖਿਆ ਕਿ ਕਵਿਤਾ ਸਰਲ ਭਾਵੀ ਹੋਣ ਕਰਕੇ ਸਭ ਨੂੰ ਸਮਝ ਆਉਣ ਵਾਲੀ ਹੈ।
ਕਵਿੱਤਰੀ ਨੀਲਮ ਨਾਰੰਗ ਕਿਹਾ ਗਿਆ ਕਿ ਮੈਂ ਪਹਿਲਾਂ ਹਿੰਦੀ ਵਿੱਚ ਲਿਖਦੀ ਸਾਂ ਪਰ ਮੈਂ ਆਪਣੀ ਮਾਂ-ਬੋਲੀ ਪੰਜਾਬੀ ’ਚ ਲਿਖਣ ਦੀ ਕਮੀ ਮਹਿਸੂਸ ਕਰਦਿਆਂ ਹੁਣ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਤਾਂ ਮੈਨੂੰ ਬਹੁਤ ਮਾਣ ਸਤਿਕਾਰ ਮਿਲਿਆ। ਇਹ ਮੇਰੀ ਪਲੇਠੀ ਪੰਜਾਬੀ ਕਵਿਤਾ ਦੀ ਪੁਸਤਕ ਹੈ ਜਿਸ ਅੰਦਰ ਮੇਰੇ ਮਨ ਦੇ ਸੱਚੇ-ਸੁੱਚੇ ਭਾਵ ਅਤੇ ਜਜ਼ਬਾਤ ਸ਼ਾਮਲ ਹਨ।
ਇਹ ਵੀ ਪੜ੍ਹੋ :Regarding Lok Sabha Elections-2024 : ਲੋਕ ਸਭਾ ਚੋਣਾਂ-2024 ਸਬੰਧੀ ਐਕਸਪੈਂਡੀਚਰ ਨਾਲ ਸਬੰਧਤ ਕੀਤੀ ਗਈ ਟ੍ਰੇਨਿੰਗ