Former MLA NK Sharma : ਕਾਂਗਰਸ ਅਤੇ ‘‘ਆਪ’’ ਦੀ ਅਣਦੇਖੀ ਕਾਰਨ ਜੀਰਕਪੁਰ ਲੋਕ ਨਰਕ ਭੋਗਣ ਲਈ ਮਜ਼ਬੂਰ: ਐਨ.ਕੇ.ਸ਼ਰਮਾ

0
83
Former MLA NK Sharma

India News (ਇੰਡੀਆ ਨਿਊਜ਼), Former MLA NK Sharma, ਚੰਡੀਗੜ੍ਹ : ਸਾਬਕਾ ਹਲਕਾ ਵਿਧਾਇਕ ਐਨ ਕੇ ਸ਼ਰਮਾ ਨੇ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਸ਼ਹਿਰ ਵਿਚ ਰੁਕੇ ਹੋਏ ਵਿਕਾਸ ਕਾਰਜਾਂ ਖਿਲਾਫ ਆਵਾਜ ਬੁਲੰਦ ਕਰਦਿਆਂ ਪੋਲ ਖੋਲ ਯਾਤਰਾ ਦੌਰਾਨ ਜੀਰਕਪੁਰ ਦੇ ਪੀਰਮੁਛੱਲਾ ਖੇਤਰ ਦਾ ਦੌਰਾ ਕੀਤਾ।

ਇਸ ਮੌਕੇ ਉਨਾਂ ਸ਼ਹਿਰ ਵਿਚ ਥਾਂ ਥਾਂ ਲੱਗੇ ਗੰਦਗੀ ਢੇਰ ਅਤੇ ਰੁਕੇ ਹੋਏ ਵਿਕਾਸ ਕਾਰਜਾਂ ਬਾਰੇ ਲੋਕਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਹ ਸਭ ਕੁਝ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਨਾਲਾਇਕੀ ਕਾਰਨ ਹੋ ਰਿਹਾ ਹੈ ਜਿਸ ਕਾਰਨ ਲੋਕ ਨਰਕ ਭਰੀ ਜਿੰਦਗੀ ਜਿਊਣ ਲਈ ਮਜ਼ਬੂਰ ਹਨ।

ਉਨਾਂ ਕਿਹਾ ਲੋਕਾਂ ਦੀ ਸਹੂਲਤ ਵਾਸਤੇ ਉਨਾਂ ਨੇ ਨਜ਼ਾਇਜ਼ ਕਬਜੇ ਵਾਲੀਆਂ ਜ਼ਮੀਨਾਂ ਛੁਡਵਾਈਆ ਸਨ। ਅੱਜ ਮੌਜੂਦਾ ਸਰਕਾਰ ਦੀ ਨਾਲਾਇਕੀ ਕਾਰਨ ਇਥੇ ਨਜ਼ਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਜ਼ਿਹੜੀਆਂ ਸੜਕਾਂ ਅਕਾਲੀ ਦਲ ਦੀ ਸਰਕਾਰ ਵੇਲੇ ਬਣੀਆਂ ਅੱਜ ਉਨਾਂ ਵਿਚ ਵੱਡੇ ਵੱਡੇ ਟੋਏ ਪਏ ਹੋਏ ਹਨ।

ਵਿਰੋਧੀਆਂ ਨੂੰ ਵੀ ਖੁੱਲਾ ਚੈਲੇਂਜ

ਉਨਾਂ ਕਿਹਾ ਉਨਾਂ ਵੱਲੋਂ ਇਹ ਮੁਹਿੰਮ ਸ਼ੁਰੂ ਕਰਨ ਦਾ ਮੁੱਖ ਮੰਤਵ ਇਹ ਹੈ ਕਿ ਲੋਕਾਂ ਨੂੰ ਦੱਸਿਆ ਜਾਵੇ ਉਨਾਂ ਦੇ ਸਰਕਾਰ ਵੇਲੇ ਕੀ ਕੀ ਕੰਮ ਹੋਏ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸੱਤ ਸਾਲਾਂ ਵਿਚ ਕੀ ਵਿਕਾਸ ਕਰਵਾਇਆ। ਉਨਾਂ ਕਿਹਾ ਉਹ ਵਿਰੋਧੀਆਂ ਨੂੰ ਵੀ ਖੁੱਲਾ ਚੈਲੇਂਜ ਕਰਦੇ ਹਨ ਉਹ ਪ੍ਰਤੱਖ ਖੜ ਕੇ ਆਪਣੀ ਕਾਰਗੁਜ਼ਾਰੀ ਬਾਰੇ ਦੱਸਣ।

ਇਸ ਮੌਕੇ ਉਨਾਂ ਅੱਜ ਸਵੇਰੇੇ ਪੀਰਮੂਛੈਲਾ ਖ਼ੇਤਰ ਵਿੱਚ 2017 ਤੋਂ ਪਹਿਲਾਂ ਉਨਾਂ ਦੀ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ 25 ਏਕੜ ਵਿੱਚ ਬਣਾਏ ਗਏ ਨੇਚਰ ਪਾਰਕ ਹੋਈ ਦੀ ਦੁਰਦਸ਼ਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁਦਿਆਂ ਉਨਾਂ ਵੱਲੋਂ ਪੀਰਮੂਛੈਲਾ ਖ਼ੇਤਰ ਦੇ ਵਸਨੀਕਾਂ ਲਈ ਚੰਗੀ ਸੈਰਗਾਹ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਦੋ ਨੇਚਰ ਪਾਰਕ ਬਣਾਏ ਗਏ ਸਨ।

ਪਰ ਅੱਜ ਉਨਾਂ ਨੂੰ ਇਹ ਦੇਖ ਕੇ ਬੜਾ ਅਫ਼ਸੋਸ ਹੋਇਆ ਕਿ ਹਲਕੇ ਨੂੰ ਹਰ ਪੱਖੋਂ ਲੁੱਟਣ ਲੱਗੇ ਹੋਏ ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇਚਰ ਪਾਰਕਾਂ ਦੀ ਸਾਂਭ ਸੰਭਾਲ ਕਰਨ ਵਿਚ ਪੂਰੀ ਤਰਾਂ ਫੇਲ ਸਾਬਿਤ ਹੋਏ ਹਨ।

ਜੰਗਲਾਤ ਵਿਭਾਗ ਨੂੰ ਕਰੀਬ ਇੱਕ ਕਰੋੜ ਰੁਪਏ ਦਿੱਤੇ

ਉਨਾਂ ਕਿਹਾ ਕਿ ਮੋਜੂਦਾ ਸਰਕਾਰ ਸ਼ਹਿਰ ਦੇ ਨੇਚਰ ਪਾਰਕਾਂ ਦੀ ਸਾਂਭ-ਸੰਭਾਲ ਨਹੀਂ ਕਰ ਸਕੀ ਹੋਰ ਤਾਂ ਕੀ ਕਰਨਾ ਸੀ। ਇਸ ਵਿੱਚ ਇੱਕ ਜੌਗਿੰਗ ਟ੍ਰੈਕ, ਫਲ ਅਤੇ ਛਾਂਦਾਰ ਬੂਟੇ, ਲਾਹੇਵੰਦ ਜੜੀ ਬੂਟੀਆਂ ਵਾਲੇ ਪੋਦੇ ਆਰਾਮ ਕਰਨ ਲਈ ਝੌਂਪੜੀਆਂ ਅਤੇ ਬੈਂਚ ਅਤੇ ਮੋਸ਼ਨ ਸੈਂਸਰ ਸੋਲਰ ਸਟ੍ਰੀਟ ਲਾਈਟਾਂ ਸਨ। ਜੌਗਿੰਗ ਟ੍ਰੈਕ ਤੇ ਜੰਗਲ ਨੇ ਕਬਜਾ ਕਰ ਲਿਆ ਹੈ।

ਉਨਾਂ ਦੱਸਿਆ ਕਿ 2016 ਵਿੱਚ ਇਸ ਦੇ ਨਿਰਮਾਣ ਲਈ ਉਨਾਂ ਦੀ ਸਰਕਾਰ ਵੱਲੋਂ ਜੰਗਲਾਤ ਵਿਭਾਗ ਨੂੰ ਕਰੀਬ ਇੱਕ ਕਰੋੜ ਰੁਪਏ ਦਿੱਤੇ ਸੀ। ਪਰ ਮੌਜੂਦਾ ਸਰਕਾਰ ਦੀ ਬੇਰੁਖੀ ਕਾਰਨ ਅੱਜ ਇਨਾਂ ਪਾਰਕਾਂ ’ਚ ਹਰ ਪਾਸੇ ਘਾਹ ਉੱਗਿਆ ਪਿਆ ਹੈ ਅਤੇ ਦੇਖਰੇਖ ਨਾ ਹੋਣ ਕਰਕੇ ਹੁਣ ਜਿੱਥੇ ਕਿਸੇ ਦਾ ਜਾਣ ਨੂੰ ਦਿਲ ਨਹੀਂ ਕਰਦਾ। ਉਨਾਂ ਦੱਸਿਆ ਉਨਾਂ ਦੀ ਸਰਕਾਰ ਵੇਲੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਇਨਾਂ ਪਾਰਕਾਂ ਦੀ ਸਾਂਭ ਸੰਭਾਲ ਦੀ ਦੇਖ-ਰੇਖ ਸੌਂਪੀ ਗਈ ਸੀ ਇਥੇ ਆਕਸੀਜਨ ਦੇਣ ਵਾਲੇ ਖਾਸ ਕਰ ਕੇ ਨਿੰਮ, ਪਿੱਪਲ ਅਤੇ ਬੋਹੜ ਦੇ ਵੱਧ ਤੋਂ ਵੱਧ ਦਰੱਖ਼ਤਾਂ ਦੇ ਨਾਲ ਨਾਲ ਸੋਲਰ ਲਾਈਟਾਂ ਲਗਾਈਆਂ ਗਈਆਂ ਸਨ।

ਪਾਰਕਾਂ ਦਾ ਅੱਗੇ ਹੋਰ ਵਿਕਾਸ ਕਰਵਾਉਣਾ ਚਾਹੀਦਾ ਸੀ

ਲੋਕਾਂ ਦੇ ਬੈਠਣ ਲਈ ਗਜੀਬੋ ਬਣਾ ਕੇ ਉਨਾਂ ਵਿੱਚ ਬੈਂਚ ਲਗਾਏ ਗਏ ਸਨ ਪਰ ਇੱਥੇ ਇਨਾਂ ਦਾ ਨਾਮੋ-ਨਿਸ਼ਾਨ ਨਹੀਂ ਹੈ। ਉਨਾਂ ਦੀ ਸਰਕਾਰ ਮੌਕੇ ਇਨਾਂ ਪਾਰਕਾਂ ’ਚ ਨੌਜਵਾਨ, ਬੱਚੇ, ਬਜ਼ੁਰਗ ਅਤੇ ਔਰਤਾਂ ਸੈਰ ਕਰਨ ਲਈ ਜਾਂਦੇ ਸਨ। ਉਨਾਂ ਕਿਹਾ ਸਰਕਾਰ ਨੂੰ ਚਾਹੀਦਾ ਸੀ ਇਨਾਂ ਪਾਰਕਾਂ ਦਾ ਅੱਗੇ ਹੋਰ ਵਿਕਾਸ ਕਰਵਾਉਣਾ ਚਾਹੀਦਾ ਸੀ ਪਰ ਮੌਜੂਦਾ ਸਰਕਾਰ ਦੇ ਲੀਡਰਾਂ ਦਾ ਆਪਣੇ ਮੁਨਾਫੇ ਵਾਲੇ ਕੰਮਾਂ ’ਚ ਜ਼ਿਆਦਾ ਧਿਆਨ ਹੋਣ ਕਰਕੇ ਇਨਾਂ ਪਾਰਕਾਂ ਦੀ ਦੁਰਦਸ਼ਾ ਹੋ ਰਹੀ ਹੈ।

ਇਹ ਵੀ ਪੜ੍ਹੋ :AC Compressor Burst In The Hospital : ਹਸਪਤਾਲ ਵਿੱਚ ਏਸੀ ਦਾ ਕੰਮਪ੍ਰੈਸ਼ਰ ਫਟਣ ਨਾਲ ਇੱਕ ਨੌਜਵਾਨ ਦੀ ਮੌਤ ਤੇ ਦੂਜਾ ਗੰਭੀਰ ਜ਼ਖ਼ਮੀ

 

SHARE